Breaking
Sun. Sep 21st, 2025

ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਦੀ ਇਸਰੋ ਲਈ ਹੋਈ ਚੋਣ

ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ

-ਸਕੂਲ ਦੇ ਬੱਚੇ ਦੀ ਲਗਾਤਾਰ ਤੀਸਰੀ ਵਾਰ ਇਸਰੋ ਲਈ ਹੋਈ ਹੈ ਚੋਣ-ਹੈਡਮਿਸਟ੍ਰੈਸ ਸਮਰਿਤੂ ਰਾਣਾ

ਹੁਸ਼ਿਆਰਪੁਰ, 9 ਅਪ੍ਰੈਲ (ਤਰਸੇਮ ਦੀਵਾਨਾ)- ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ‘ਇਸਰੋ ਯੁਵਿਕਾ ਸਾਇੰਟਿਸਟ ਟ੍ਰੇਨਿੰਗ ਪ੍ਰੋਗਰਾਮ’ ਲਈ ਚੁਣੇ ਜਾਣ ਤੇ ਇਲਾਕੇ ਭਰ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਸਕੂਲ ਹੈਡਮਿਸਟ੍ਰੈਸ ਸਮਰਿਤੂ ਰਾਣਾ ਨੇ ਦੱਸਿਆ ਕਿ ਇਸ ਪ੍ਰਾਪਤੀ ਨਾਲ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਵਿਦਿਆਰਥਣ ਅਨਮੋਲਪ੍ਰੀਤ ਕੌਰ ਅਤੇ ਸਾਇੰਸ ਗਾਈਡ ਅਧਿਆਪਕਾ ਪਵਨਦੀਪ ਚੌਧਰੀ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ।

ਉਨ੍ਹਾਂ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਇਸ ਸਕੂਲ ਦੇ ਬੱਚੇ ਦੀ ਲਗਾਤਾਰ ਤੀਸਰੀ ਵਾਰ ਇਸਰੋ ਲਈ ਚੋਣ ਹੋਈ ਹੈ। ਇਸ ਮੌਕੇ ਸਪਨਾ ਸੂਦ, ਅਰਵਿੰਦਰ ਕੌਰ, ਮੀਨਾ ਸੋਂਖਲਾ, ਅਮਨਦੀਪ ਕੌਰ, ਪਵਨਦੀਪ ਚੌਧਰੀ, ਰਾਜਦੀਪ ਕੌਰ, ਅਨੀਤਾ ਰਾਜ, ਸਰੋਜ ਬਾਲਾ, ਜਸਪ੍ਰੀਤ ਕੌਰ, ਜਸਵਿੰਦਰ ਸਿੰਘ ਸਹੋਤਾ, ਰਨਦੀਪ ਕੁਮਾਰ, ਰਛਪਾਲ ਸਿੰਘ ਆਦਿ ਹਾਜ਼ਰ ਸਨ।

By admin

Related Post