ਜਲੰਧਰ 9 ਜੁਲਾਈ (ਨਤਾਸ਼ਾ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੇ ਤਹਿਤ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਤਹਿਤ ਗੁਜਰਾਤ ਦੇ ਅਹਿਮਦਾਬਾਦ ਵਿੱਚ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਸਹਿਕਾਰਤਾ ਖੇਤਰ ਨਾਲ ਜੁੜੀਆਂ ਮਹਿਲਾਵਾਂ ਅਤੇ ਹੋਰ ਪ੍ਰੋਗਰਾਮਾਂ ਦੇ ਨਾਲ ‘ਸਹਿਕਾਰ ਸੰਵਾਦ’ ਕੀਤਾ।
‘ਸਹਿਕਾਰ ਸੰਵਾਦ’ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤ੍ਰਿਭੁਵਨਦਾਸ ਪਟੇਲ ਦੇ ਨਾਂ ‘ਤੇ ਆਨੰਦ ਜ਼ਿਲ੍ਹੇ ਵਿੱਚ ਤ੍ਰਿਭੁਵਨ ਸਹਿਕਾਰਤਾ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਯੁਵਾ ਪੇਸ਼ੇਵਰ ਤਿਆਰ ਕਰਨ ਦਾ ਮੂਲ ਵਿਚਾਰ ਤ੍ਰਿਭੁਵਨਦਾਸ ਜੀ ਦਾ ਸੀ ਅਤੇ ਇਸੇ ਉਦੇਸ਼ ਨਾਲ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਤ੍ਰਿਭੁਵਨਦਾਸ ਜੀ ਨੇ ਹੀ ਸਹੀ ਮਾਇਨੇ ਵਿੱਚ ਕੋਆਪ੍ਰੇਟਿਵ ਦੀ ਨੀਂਹ ਰੱਖੀ ਸੀ, ਜਿਸ ਦੇ ਕਾਰਨ ਅੱਜ ਗੁਜਰਾਤ ਦੀ ਡੇਅਰੀ ਖੇਤਰ ਨਾਲ ਜੁੜੀਆਂ 36 ਲੱਖ ਮਹਿਲਾਵਾਂ 80 ਹਜ਼ਾਰ ਕਰੋੜ ਰੁਪਏ ਦਾ ਵਪਾਰ ਕਰ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਸਹਿਕਾਰੀ ਯੂਨੀਵਰਸਿਟੀ ਦਾ ਨਾਂ ਤ੍ਰਿਭੁਵਨਦਾਸ ਜੀ ਦੇ ਨਾਂ ‘ਤੇ ਰੱਖਣ ਦਾ ਐਲਾਨ ਸੰਸਦ ਵਿੱਚ ਕੀਤਾ ਗਿਆ ਤਾਂ ਸਵਾਲ ਉੱਠਿਆ ਕਿ ਇਹ ਵਿਅਕਤੀ ਕੌਣ ਹੈ। ਇੱਕ ਮਾਇਨੇ ਵਿੱਚ ਇਹ ਸਵਾਲ ਠੀਕ ਨਹੀਂ ਸੀ। ਪਰ ਉਸ ਵਿਅਕਤੀ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਵੱਡਾ ਕੰਮ ਕਰਨ ਦੇ ਬਾਅਦ ਵੀ ਉਨ੍ਹਾਂ ਨੇ ਆਪਣਾ ਕੋਈ ਪ੍ਰਚਾਰ ਨਹੀਂ ਕੀਤਾ ਅਤੇ ਕੇਵਲ ਕੰਮ ਕਰਦੇ ਰਹੇ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਅਸੀਂ ਯੂਨੀਵਰਿਸਟੀ ਦਾ ਨਾਂ ਤ੍ਰਿਭੁਵਨਦਾਸ ਪਟੇਲ ਦੇ ਨਾਂ ‘ਤੇ ਰੱਖਿਆ, ਕਿਉਂਕਿ ਹੁਣ ਉਨ੍ਹਾਂ ਨੂੰ ਪ੍ਰਸਿੱਧੀ ਪਾਉਣ ਦਾ ਅਧਿਕਾਰ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਰਕਾਰ ਡੇਅਰੀ ਦੇ ਖੇਤਰ ਵਿੱਚ ਬਹੁਤ ਸਾਰਾ ਪਰਿਵਰਤਨ ਲਿਆ ਰਹੀ ਹੈ
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਰਕਾਰ ਡੇਅਰੀ ਦੇ ਖੇਤਰ ਵਿੱਚ ਬਹੁਤ ਸਾਰਾ ਪਰਿਵਰਤਨ ਲਿਆ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਸਹਿਕਾਰੀ ਡੇਅਰੀਆਂ ਵਿੱਚ ਗੋਬਰ ਦੇ ਪ੍ਰਬੰਧਨ, ਪਸ਼ੂਆਂ ਦੇ ਖਾਨ-ਪਾਨ ਅਤੇ ਸਿਹਤ ਦੇ ਪ੍ਰਬੰਧਨ ਅਤੇ ਗੋਬਰ ਦੇ ਉਪਯੋਗ ਨਾਲ ਕਮਾਈ ਵਧਾਉਣ ਦੇ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਸ ਦਿਸ਼ਾ ਵਿੱਚ ਦੇਸ਼ਭਰ ਵਿੱਚ ਹੁਣੇ ਛੋਟੇ-ਛੋਟੇ ਪ੍ਰਯੋਗ ਹੋਏ ਹਨ। ਸਾਰੇ ਪ੍ਰਯੋਗਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਪਰਿਣਾਮ ਹਰ ਸਹਿਕਾਰੀ ਸੰਸਥਾ ਤੱਕ ਪਹੁੰਚਾਉਣ ਦੇ ਯਤਨ ਹੋ ਰਹੇ ਹਨ ਅਤੇ ਭਾਰਤ ਸਰਕਾਰ ਇਸ ਦੇ ਲਈ ਯੋਜਨਾ ਬਣਾ ਰਹੀ ਹੈ।
ਸ਼੍ਰੀ ਸ਼ਾਹ ਨੇ ਕਿਹਾ ਕਿ ਆਗਾਮੀ ਕੁਝ ਵਰ੍ਹਿਆਂ ਵਿੱਚ ਕੋਆਪ੍ਰੇਟਿਵ ਡੇਅਰੀ ਵਿੱਚ ਗੋਬਰ ਦਾ ਉਪਯੋਗ ਔਰਗੈਨਿਕ ਖਾਦ ਅਤੇ ਗੈਸ ਬਣਾਉਣ ਦੇ ਲਈ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਅਜਿਹੀ ਵਿਵਸਥਾ ਕੀਤੀ ਜਾਵੇਗੀ ਜਿਸ ਨਾਲ ਪਿੰਡ ਵਿੱਚ ਦੁੱਧ ਉਤਪਾਦਨ ਦਾ ਕੰਮ ਕਰਨ ਵਾਲੇ 500 ਪਰਿਵਾਰਾਂ ਵਿੱਚੋਂ 400 ਪਰਿਵਾਰ ਕੋਆਪ੍ਰੇਟਿਵ ਨਾਲ ਜੁੜੇ ਹੋਣਗੇ।
ਪਸ਼ੂਆਂ ਦੇ ਟੀਕਾਕਰਣ ਦਾ ਕੰਮ ਵੀ ਕੀਤਾ ਜਾਵੇਗਾ
ਉਨ੍ਹਾਂ ਦੇ ਪਸ਼ੂ ਦੇ ਗੋਬਰ ਦਾ ਕੰਮ ਵੀ ਕੋਆਪ੍ਰੇਟਿਵ ਨੂੰ ਦੇ ਦਿੱਤਾ ਜਾਵੇਗਾ। ਪਸ਼ੂਆਂ ਦੇ ਟੀਕਾਕਰਣ ਦਾ ਕੰਮ ਵੀ ਕੀਤਾ ਜਾਵੇਗਾ। ਆਗਾਮੀ 6 ਮਹੀਨੇ ਵਿੱਚ ਇਹ ਸਾਰੀਆਂ ਯੋਜਨਾਵਾਂ ਠੋਸ ਤੌਰ ‘ਤੇ ਲੈ ਕੇ ਸਹਿਕਾਰੀ ਸੰਸਥਾਵਾਂ ਤੱਕ ਪਹੁੰਚ ਜਾਣਗੀਆਂ। ਉਨ੍ਹਾਂ ਨੇ ਦੁੱਧ ਉਤਪਾਦਕ ਮੰਡੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਕੋਆਪ੍ਰੇਟਿਵ ਸੰਸਥਾ ਵਿੱਚ ਤ੍ਰਿਭੁਵਨ ਦਾਸ ਦੀ ਤਸਵੀਰ ਲਗਾਓ ਤਾਕਿ ਲੋਕ ਗੁਜਰਾਤ ਵਿੱਚ ਸਹਿਕਾਰੀ ਖੇਤਰ ਨਾਲ ਜੁੜੀਆਂ ਮਹਿਲਾਵਾਂ ਨੂੰ ਸਮ੍ਰਿੱਧ ਬਣਾਉਣ ਵਾਲੇ ਵਿਅਕਤੀ ਤੋਂ ਜਾਣੂ ਹੋਣ। ਉਨ੍ਹਾਂ ਨੇ ਕਿਹਾ ਕਿ ਆਨੰਦ ਵਿੱਚ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੀ ਸਥਾਪਨਾ ਨਾਲ ਦੁੱਧ ਉਤਪਾਦਨ ਦੇ ਖੇਤਰ ਵਿੱਚ ਸ਼ੁਰੂ ਹੋਈ ਸਹਿਕਾਰੀ ਗਤੀਵਿਧੀ ਅੱਜ 19 ਰਾਜਾਂ ਤੱਕ ਫੈਲ ਚੁੱਕੀ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੈਕਸ ਨੂੰ ਸੀਐੱਸਸੀ, ਮਾਈਕ੍ਰੋ ਏਟੀਐੱਮ, ਹਰ ਘਰ ਨਲ, ਬੈਂਕ ਮਿਤ੍ਰ ਲਗਭਗ 25 ਹੋਰ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ। ਪੈਕਸ ਦੇ ਬਾਯਲੌਜ ਵਿੱਚ ਸੰਸ਼ੋਧਨ ਦੇ ਬਾਅਦ ਪੂਰੇ ਦੇਸ਼ਭਰ ਦੇ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਦੇ ਇੰਸਪੈਕਟਰਸ ਦੀ ਟ੍ਰੇਨਿੰਗ ਹੋ ਚੁੱਕੀ ਹੈ। ਪੈਕਸ ਨਾਲ ਜੁੜੇ ਲੋਕਾਂ ਨੂੰ ਇੰਸਪੈਕਟਰਸ ਨਾਲ ਗੱਲ ਕਰਕੇ ਨਵੇਂ ਬਦਲਾਅ ਬਾਰੇ ਜਾਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੈਕਸ ਨਾਲ ਰੈਵੇਨਿਊ ਦੀ ਵੀ ਪ੍ਰਾਪਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਦੀਆਂ ਸੇਵਾਵਾਂ ਦੇ ਰਹੇ ਪੈਕਸ ਨੂੰ ਪਿੰਡ ਵਿੱਚ ਲੋਕਾਂ ਨੂੰ ਇਸ ਬਾਰੇ ਲੋੜੀਂਦੀ ਜਾਗਰੂਕਤਾ ਪੈਦਾ ਕਰਨਾ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਦੀਆਂ ਸੇਵਾਵਾਂ ਦੇ ਰਹੇ ਪੈਕਸ ਨੂੰ ਪਿੰਡ ਵਿੱਚ ਲੋਕਾਂ ਨੂੰ ਇਸ ਬਾਰੇ ਲੋੜੀਂਦੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਕੇਂਦਰ ਵਿੱਚ ਬਜ਼ਾਰ ਦਰ ਦੀ ਤੁਲਨਾ ਵਿੱਚ ਬਹੁਤ ਕਿਫਾਇਤੀ ਦਵਾਈਆਂ ਉਪਲਬਧ ਹਨ।