Breaking
Wed. Jul 8th, 2026

ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਕੀਤਾ ਬਿਹਤਰ ਪ੍ਰਦਰਸ਼ਨ, ਹਾਰ ਤੋਂ ਘਬਰਾਉਣ ਵਾਲੇ ਨਹੀਂ : ਸੰਜੀਵ ਤਲਵਾੜ

ਨਗਰ ਨਿਗਮ ਚੋਣਾਂ

​ਹਲਕਾ ਇੰਚਾਰਜ ਵੱਲੋਂ ਵਰਕਰਾਂ ਅਤੇ ਉਮੀਦਵਾਰਾਂ ਦੀ ਹੌਸਲਾ ਅਫ਼ਜ਼ਾਈ ਪਹਿਲਾਂ ਨਾਲੋਂ ਦੁਗਣੀ ਮਿਹਨਤ ਨਾਲ ਮੈਦਾਨ ਵਿੱਚ ਉਤਰਨ ਦਾ ਲਿਆ ਅਹਿਦ

ਹੁਸ਼ਿਆਰਪੁਰ, 8 ਜੁਲਾਈ (ਤਰਸੇਮ ਦੀਵਾਨਾ ) – ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਪਾਰਟੀ ਉਮੀਦਵਾਰਾਂ ਅਤੇ ਵਰਕਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਜਿੱਤ ਅਤੇ ਹਾਰ ਜ਼ਿੰਦਗੀ ਅਤੇ ਸਿਆਸਤ ਵਿੱਚ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਜਿਵੇਂ ਅਖਾੜੇ ਵਿੱਚ ਜਦੋਂ ਦੋ ਭਲਵਾਨ ਘੁਲਦੇ ਹਨ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਜਿੱਤਣਾ ਹੁੰਦਾ ਹੈ ਅਤੇ ਇੱਕ ਨੇ ਹਾਰਨਾ ਹੁੰਦਾ ਹੈ। ਪਰ ਹਾਰਨ ਵਾਲਾ ਵਿਅਕਤੀ ਹਿੰਮਤ ਨਹੀਂ ਹਾਰਦਾ, ਬਲਕਿ ਉਹ ਫਿਰ ਤੋਂ ਪਹਿਲਾਂ ਨਾਲੋਂ ਦੁਗਣੀ ਮਿਹਨਤ ਕਰਕੇ ਮੈਦਾਨ ਦੇ ਵਿੱਚ ਉਤਰਦਾ ਹੈ।

​ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੇ ਵਿਰੋਧੀ ਹਾਲਾਤਾਂ ਦੇ ਬਾਵਜੂਦ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਭਾਵੇਂ ਸਮਾਪਤ ਹੋ ਗਈਆਂ ਹਨ, ਪਰ ਸਾਡੇ ਹਰ ਸਿਰੜੀ ਉਮੀਦਵਾਰ ਦਾ ਹੌਸਲਾ ਅੱਜ ਵੀ ਪਹਿਲਾਂ ਨਾਲੋਂ ਵੱਧ ਬੁਲੰਦ ਹੈ। ਸੰਜੀਵ ਤਲਵਾੜ ਨੇ ਸਮੇਂ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ, ਦਬਾਅ ਅਤੇ ਬੇਹੱਦ ਵਿਰੋਧੀ ਹਾਲਾਤਾਂ ਦੇ ਬਾਵਜੂਦ ਸਾਡੇ ‘ਸ਼ੇਰ’ ਦਲੇਰੀ ਨਾਲ ਚੋਣ ਮੈਦਾਨ ਵਿੱਚ ਡਟੇ ਰਹੇ ਅਤੇ ਲੋਕਾਂ ਦੀ ਆਵਾਜ਼ ਬਣ ਕੇ ਹਰ ਸੰਭਵ ਲੜਾਈ ਲੜੀ।

ਇਹ ਜਜ਼ਬਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਤਾਕਤ ਹੈ। ਹਲਕਾ ਇੰਚਾਰਜ ਨੇ ਅੱਗੇ ਕਿਹਾ ਕਿ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਸਮਰਪਿਤ ਉਮੀਦਵਾਰਾਂ, ਆਗੂਆਂ ਅਤੇ ਵਰਕਰਾਂ ਦੀ ਮਿਹਨਤ ਦਾ ਪੂਰਾ ਮਾਣ-ਸਨਮਾਨ ਕੀਤਾ ਜਾਵੇ ਅਤੇ ਹਰ ਇੱਕ ਦੇ ਹੌਸਲੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਪੂਰਨ ਵਿਸ਼ਵਾਸ ਪ੍ਰਗਟਾਇਆ ਕਿ ਸਾਰੇ ਸਾਥੀਆਂ ਦੇ ਸਹਿਯੋਗ, ਏਕਤਾ ਅਤੇ ਅਣਥੱਕ ਮਿਹਨਤ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੀ ਇੱਕ ਮਜ਼ਬੂਤ ਅਤੇ ਲੋਕਾਂ ਦੀ ਪਹਿਲੀ ਪਸੰਦ ਵਾਲੀ ਸਿਆਸੀ ਤਾਕਤ ਬਣਾਵਾਂਗੇ। ਉਨ੍ਹਾਂ ਆਖਰ ਵਿੱਚ ਕਿਹਾ ਕਿ ‘ਚੜ੍ਹਦੀ ਕਲਾ, ਏਕਤਾ ਅਤੇ ਸੰਘਰਸ਼’ ਹੀ ਸਾਡੀ ਅਸਲ ਪਛਾਣ ਹੈ ਅਤੇ ਅਸੀਂ ਲੋਕ ਹਿੱਤਾਂ ਲਈ ਨਿਰੰਤਰ ਸੰਘਰਸ਼ ਜਾਰੀ ਰੱਖਾਂਗੇ।

By admin

Related Post