Breaking
Mon. Aug 3rd, 2026

ਗੁਰਦੁਆਰਾ ਕਿਲਾ ਅੱਟਲਗੜ੍ਹ ਸਾਹਿਬ ਵਿਖੇ ‘ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ’ ਦੀਆਂ ਤਿਆਰੀਆਂ ਸਬੰਧੀ ਹੋਈ ਵਿਸ਼ੇਸ਼ ਬੈਠਕ

ਗੁਰਦੁਆਰਾ ਕਿਲਾ ਅੱਟਲਗੜ੍ਹ ਸਾਹਿਬ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 24 ਤੋਂ 26 ਸਤੰਬਰ ਤੱਕ ਮੁਕੇਰੀਆਂ ‘ਚ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਕਰਨਗੇ ਨਿਹਾਲ

ਹੁਸ਼ਿਆਰਪੁਰ 2 ਅਗਸਤ ( ਤਰਸੇਮ ਦੀਵਾਨਾ ) – ਗੁਰਦੁਆਰਾ ਕਿਲਾ ਅੱਟਲਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਬੈਠਕ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਪਿੰਕੀ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਕਰਵਾਏ ਜਾ ਰਹੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।

ਸਮਾਗਮ ਦੀ ਜਾਣਕਾਰੀ ਦਿੰਦਿਆਂ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 24, 25 ਅਤੇ 26 ਸਤੰਬਰ ਨੂੰ ਸ਼ਾਮ 7 ਤੋਂ ਰਾਤ 10 ਵਜੇ ਤੱਕ ਗੁਰਦਾਸਪੁਰ ਰੋਡ ਨੇੜੇ ਆਰਸੀ ਪੈਲਸ ਮੁਕੇਰੀਆਂ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਜਿਸ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ 26 ਸਤੰਬਰ ਸ਼ਾਮ 5 ਵਜੇ ਤਪ ਅਸਥਾਨ ਸੰਤ ਬਾਬਾ ਹਰੀ ਸਿੰਘ ਜੀ ਕਿਲ੍ਹਾ ਅੱਟਲਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਹਨਾਂ ਸਮੂਹ ਸਾਧ ਸੰਗਤ ਨੂੰ ਇਸ ਸਮਾਗਮ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਕਰਵਾਏ ਜਾ ਰਹੇ 24, 25, 26 ਸਤੰਬਰ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਪੋਸਟਰ ਨੂੰ ਬਾਬਾ ਸਤਿੰਦਰ ਸਿੰਘ ਕਿਲ੍ਹਾ ਅਟੱਲਗੜ੍ਹ ਸਾਹਿਬ ਵਾਲਿਆਂ ਵਲੋਂ ਸੰਗਤ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਮਰਾਦਪੁਰ, ਮਨਜੀਤ ਸਿੰਘ ਚੀਮਾ, ਗੁਰਜਿੰਦਰ ਸਿੰਘ ਚੱਕ, ਸਤਨਾਮ ਸਿੰਘ ਧਾਮੀਆਂ, ਬਲਦੇਵ ਸਿੰਘ ਧਾਮੀਆ ਗੁਰਵਿੰਦਰ ਸਿੰਘ ਭੁੱਲਰ, ਰਮਨਦੀਪ ਸਿੰਘ, ਸੁਖਵਿੰਦਰ ਸਿੰਘ ਟਾਂਡਾ ਰਾਮ ਸਹਾਏ, ਸੁਖਵਿੰਦਰ ਸਿੰਘ ਧਾਮੀਆ, ਅਮਰਜੀਤ ਸਿੰਘ ਲਵਲੀ, ਸਰਪੰਚ ਜਗਤਾਰ ਸਿੰਘ ਪੋਤਾ, ਐਮਸੀ ਮੱਖਣ ਸਿੰਘ ਆਦਿ ਹਾਜਰ ਸਨ।

By admin

Related Post