ਆਦਮਪੁਰ/ਜਲੰਧਰ 9 ਜੁਲਾਈ (ਨਤਾਸ਼ਾ)- ਅੱਜ ਆਦਮਪੁਰ ਦਫਤਰ ਵਿਖੇ ‘ਦਾ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਯੂਨਿਟ ਆਦਮਪੁਰ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਹਰਪ੍ਰੀਤ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਰਪ੍ਰਸਤ ਕਰਮਵੀਰ ਸਿੰਘ, ਪ੍ਰਧਾਨ ਦਲਵੀਰ ਸਿੰਘ ਕਲੋਈਆ ਜਲੰਧਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਪੱਤਰਕਾਰ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਡੀ ਐਸੋਸੀਏਸ਼ਨ ਉਸ ਨਾਲ ਕੰਧ ਵਾਂਗ ਖੜੀ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਇੱਕ ਮਤਾ ਪਾਇਆ ਗਿਆ ਕਿ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਬਾਅਦ ਦੁਪਹਿਰ ਇੱਕ ਮੀਟਿੰਗ ਹੋਵੇਗੀ ਜਿਸ ਵਿੱਚ ਪੂਰੇ ਮਹੀਨੇ ਦੀ ਕਾਰਗੁਜ਼ਾਰੀ ਤੇ ਗੱਲਬਾਤ ਕੀਤੀ ਜਾਵੇਗੀ।
ਕਿਸੇ ਵੀ ਪੱਤਰਕਾਰ ਵੀਰ ਨੂੰ ਫੀਲਡ ਵਿੱਚ ਕਵਰੇਜ ਕਰਦਿਆਂ ਅਤੇ ਲੋਕਾਂ ਵਿੱਚ ਵਿਚਰਦਿਆਂ ਹੋਇਆਂ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਸ ਸਬੰਧੀ ਵਿਚਾਰ ਚਰਚਾ ਕਰਕੇ ਉਸ ਦਾ ਠੋਸ ਹੱਲ ਲੱਭਿਆ ਜਾਵੇਗਾ ਤਾਂ ਜੋ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰਾਂ ਦਾ ਕੋਈ ਧੱਕਾ ਨਾ ਹੋ ਸਕੇ। ਇਸ ਮੌਕੇ ਅਵਤਾਰ ਸਿੰਘ ਮਾਧੋਪੁਰੀ ਪ੍ਰੋਪੋਕੰਡਾ ਸੈਕਟਰੀ, ਯੋਗਰਾਜ ਸਿੰਘ ਦਿਓਲ ਸੈਕਟਰੀ, ਰਜਿੰਦਰ ਭੱਟੀ ਮੈਂਬਰ, ਸੁਰਜੀਤ ਪਾਲ ਜਨਰਲ ਸਕੱਤਰ ਯੂਨਿਟ ਕਿਸ਼ਨਗੜ੍ਹ, ਦਲਜੀਤ ਸਿੰਘ ਕਲਸੀ ਸੀਨੀਅਰ ਵਾਈਸ ਪ੍ਰਧਾਨ, ਸੰਦੀਪ ਕੁਮਾਰ ਸਰੋਆ ਵਾਈਸ ਪ੍ਰਧਾਨ ਆਦਮਪੁਰ, ਪਰਮਜੀਤ ਸਿੰਘ ਮੈਂਬਰ, ਬਲਵੀਰ ਸਿੰਘ ਕਰਮ ਆਦਿ ਮੌਜੂਦ ਸਨ।