Breaking
Tue. Sep 23rd, 2025

ਇੱਕ ਦਿਨ ਦੀ ਕਾਨਫਰੰਸ ਅਯੋਜਿਤ ਕੀਤੀ ਗਈ

ਕਾਨਫਰੰਸ

ਧੂਰੀ 8 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਸਤਿਕਾਰਯੋਗ ਚੇਅਰ ਪਰਸਨ ਡਾਕਟਰ ਅਮਰਪਾਲ ਸਿੰਘ ਆਈਐਸ ਰਿਟਾਇਰਡ ਸਰ ਦੇ ਸਮੁੱਚੇ ਯਤਨਾ ਸਦਕਾ ਇੱਕ ਦਿਨ ਦੀ ਕਾਨਫਰੰਸ ਅਯੋਜਿਤ ਕੀਤੀ ਗਈ ਤੇ ਜਿਸ ਵਿੱਚ ਐਨ.ਸੀ.ਈ.ਆਰ.ਟੀ ਐਸ.ਸੀ.ਈ.ਆਰ.ਟੀ ਆਈ.ਐਸ. ਅਫਸਰ ਅਤੇ ਸਕੂਲ ਪ੍ਰਿੰਸੀਪਲ ਸ਼ਾਮਿਲ ਹੋਏ| ਮਿਸ ਕਿਰਨ ਬਾਲਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੰਨਿਆ ਧੂਰੀ ਜ਼ਿਲ੍ਹਾ ਸੰਗਰੂਰ ਜੀ ਨੇ ਏ.ਆਈ ਐਕਸਪਰਟ ਡਿਊਟੀ ਦੌਰਾਨ ਏ.ਆਈ ਦੇ ਫਾਇਦੇ ਅਤੇ ਏ.ਆਈ ਨਾਲ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲ ਕਿਵੇਂ ਬਣੇ ਅਤੇ ਕਿਸ ਤਰ੍ਹਾਂ ਏ.ਆਈ ਦੀ ਵਰਤੋਂ ਕਰਕੇ ਨਵੀਆਂ ਨਵੀਆਂ ਇਨੋਵੇਸ਼ਨ ਹੋ ਸਕਦੀਆਂ ਹਨ ਉਸ ਬਾਰੇ ਦੱਸਿਆ ਅਤੇ ਨਾਲ ਹੀ ਆਪਣੇ 25 ਸਾਲਾਂ ਦੇ ਤਜਰਬੇ ਦੁਆਰਾ ਤਿਆਰ ਕੀਤੇ ਮਿਆਂਕ ਨੂੰ ਇੰਟਰੋਡਿਊਸ ਕਰਵਾਇਆ।

ਕਿਰਨ ਬਾਲਾ ਅਤੇ ਮਿਆਂਕ ਕੋਡ ਦੀ ਵਰਤੋਂ ਕਰਕੇ ਖੁਦ ਏ.ਆਈ ਤਿਆਰ ਕਰ ਰਹੇ ਹਨ ਜੋ ਬਹੁਤ ਜਲਦੀ ਮਾਰਕੀਟ ਵਿੱਚ ਆਵੇਗਾ ਅਤੇ ਲੱਖਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦਵੇਗਾ। ਅਤੇ ਮਿਆਂਕ ਨੇ ਆਪਣੀ ਸਕਿਲ ਐਜੂਕੇਸ਼ਨ ਸਿਸਟਮ ਅਤੇ ਡਿਵੈਲਪਮੈਂਟ ਅਤੇ ਆਪਣੀ ਸੰਗਰੂਰ ਵਿੱਚ ਸ਼ੁਰੂ ਕੀਤੀ ਪਹਿਲੀ ਏ.ਆਈ ਕੰਪਨੀ ਕੋਡ ਕਰਾਫਟ ਬਾਰੇ ਦੱਸਿਆ ਤੇ ਨਾਲ ਹੀ ਆਪਣੇ ਸ਼ੁਰੂ ਕੀਤੇ ਏ.ਆਈ ਸਟਾਰਟ ਅਪ ਕੋਰਸ ਕਰਵਾ ਕੇ ਵਿਦਿਆਰਥੀਆਂ ਦੇ ਸਟਾਟ ਅਪ ਤਿਆਰ ਕਰਵਾਏ ਜਾਣਗੇ ਇਹ ਦੱਸਿਆ ਇਸ ਕੰਮ ਤੋਂ ਹਰ ਪਰਸਨ ਬਹੁਤ ਪ੍ਰਭਾਵਿਤ ਹੋਇਆ ਮਿਸ ਕਿਰਨ ਬਾਲਾ ਅਤੇ ਮਿਆਂਕ ਬੰਸਲ ਨੂੰ ਕੰਪਿਊਟਰ ਡਾਇਰੈਕਟਰ ਨਵਨੀਤ ਮੈਡਮ ਪੀਐਸਵੀ ਵੱਲੋਂ ਸਨਮਾਨਿਤ ਕੀਤਾ ਗਿਆ|

By admin

Related Post