ਹੁਸ਼ਿਆਰਪੁਰ 7 ਅਪ੍ਰੈਲ (ਤਰਸੇਮ ਦੀਵਾਨਾ)- ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਦੇ ਯੂਨਿਟ ਮੇਹਟੀਆਣਾ ਦੇ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਇੰਦਰ ਸਟੂਡੀਓ ਨਜ਼ਦੀਕ ਸੈਣੀਵਾਰ ਹਾਈ ਸਕੂਲ ਪਿੰਡ ਮੁਖਲਿਆਣਾ ਵਿਖੇ ਹਰਵਿੰਦਰ ਸਿੰਘ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 19 ਅਪ੍ਰੈਲ ਨੂੰ ਹੋਣ ਵਾਲੀ ਅਹੁਦੇਦਾਰਾਂ ਦੀ ਚੋਣ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਨੂੰ ਜਾਣੂ ਕਰਵਾਇਆ। ਗੱਲਬਾਤ ਦੌਰਾਨ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਭੂੰਗਰਨੀ, ਜਸਵੀਰ ਸਿੰਘ ਹੇੜੀਆਂ, ਜਸਵੀਰ ਸਿੰਘ ਮੁਖਲਿਆਣਾ, ਦਲਜੀਤ ਸਿੰਘ, ਮਨਵੀਰ ਸਿੰਘ, ਡਾਕਟਰ ਗੋਪੀ ਚੰਦ, ਲਵਪ੍ਰੀਤ ਸਿੰਘ,ਪ੍ਰਵੇਸ਼ ਕੁਮਾਰ, ਇੰਦਰਜੀਤ ਸਿੰਘ, ਆਦਿ ਪੱਤਰਕਾਰ ਹਾਜਰ ਸਨ।