• ਸਮਰਥਕਾਂ ਨੇ ‘ਮਨੀ ਫਰਵਾਹਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਵਜਾਇਆ ਜਿੱਤ ਦਾ ਬਿਗਲ
ਹੁਸ਼ਿਆਰਪੁਰ, 29 ਜੂਨ ( ਤਰਸੇਮ ਦੀਵਾਨਾ ) – ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਦੇ ਐਲਾਨੇ ਗਏ ਅਧਿਕਾਰਤ ਉਮੀਦਵਾਰ ਮਨੀ ਫਰਵਾਹਾ ਵੱਲੋਂ ਚੋਣ ਪ੍ਰਚਾਰ ਨੂੰ ਬੁਲੰਦੀਆਂ ‘ਤੇ ਪਹੁੰਚਾਉਂਦਿਆਂ ਵਾਰਡ ਵਿੱਚ ਤਾਬੜਤੋੜ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮਨੀ ਫਰਵਾਹਾ ਨੇ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਵਾਰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਲੋਕਾਂ ਦੇ ਭਾਰੀ ਇਕੱਠ ਨੇ ਲਗਾਈ ਜਿੱਤ ‘ਤੇ ਮੋਹਰ :
ਚੋਣ ਪ੍ਰਚਾਰ ਦੌਰਾਨ ਮਨੀ ਫਰਵਾਹਾ ਦੇ ਨਾਲ ਵੋਟਰਾਂ ਅਤੇ ਸਥਾਨਕ ਨਿਵਾਸੀਆਂ ਦਾ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ, ਜੋ ਸਾਫ਼ ਤੌਰ ‘ਤੇ ਉਨ੍ਹਾਂ ਦੀ ਇਲਾਕੇ ਵਿੱਚ ਲੋਕਪ੍ਰਿਯਤਾ ਨੂੰ ਬਿਆਨ ਕਰ ਰਿਹਾ ਸੀ। ਇਕੱਠੇ ਹੋਏ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਵਾਰਡ ਦੇ ਲੋਕਾਂ ਨੇ ਚੋਣਾਂ ਤੋਂ ਪਹਿਲਾਂ ਹੀ ਮਨੀ ਫਰਵਾਹਾ ਦੀ ਜਿੱਤ ‘ਤੇ ਅਧਿਕਾਰਤ ਮੋਹਰ ਲਗਾ ਦਿੱਤੀ ਹੋਵੇ।
”ਮਨੀ ਫਰਵਾਹਾ ਦੀ ਲੋਕਪ੍ਰਿਯਤਾ ਅਤੇ ਹਰ ਵਰਗ ਵੱਲੋਂ ਮਿਲ ਰਿਹਾ ਸਮਰਥਨ ਇਹ ਸਾਫ਼ ਕਰਦਾ ਹੈ ਕਿ ਵਿਰੋਧੀ ਧਿਰਾਂ ਕੋਲ ਹੁਣ ਕੋਈ ਮੁਕਾਬਲਾ ਨਹੀਂ ਬਚਿਆ।”
’ਮਨੀ ਫਰਵਾਹਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਵਾਰਡ
ਚੋਣ ਮੁਹਿੰਮ ਦੌਰਾਨ ਵਾਰਡ ਨਿਵਾਸੀਆਂ ਅਤੇ ਸਮਰਥਕਾਂ ਵੱਲੋਂ “ਮਨੀ ਫਰਵਾਹਾ ਜ਼ਿੰਦਾਬਾਦ” ਦੇ ਅਕਾਸ਼ ਗੁੰਜਾਊ ਨਾਹਰੇ ਲਗਾਏ ਗਏ। ਮਾਹੌਲ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ਵਿੱਚ ਨਜ਼ਰ ਆ ਰਿਹਾ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਨੀ ਫਰਵਾਹਾ ਨੂੰ ਹਰ ਪਾਸਿਓਂ ਮਿਲ ਰਿਹਾ ਭਰਵਾਂ ਸਮਰਥਨ ਇਹ ਦੱਸਣ ਲਈ ਕਾਫ਼ੀ ਹੈ ਕਿ ਉਨ੍ਹਾਂ ਦੀ ਜਿੱਤ ਬਿਲਕੁਲ ਯਕੀਨੀ ਹੈ ਅਤੇ ਹੁਣ ਸਿਰਫ਼ ਰਸਮੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ।

