ਸਵੇਰੇ 3 ਵਜੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਟੀਮ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸਪਲਾਈ ਕੀਤੇ ਜਾ ਰਹੇ 7 ਕੁਇੰਟਲ ਪਨੀਰ ਦੇ ਲਏ ਗਏ 2 ਸੈਂਪਲ

ਫੂਡ ਸੇਫਟੀ ਟੀਮ

ਹੁਸ਼ਿਆਰਪੁਰ 16 ਅਕਤੂਬਰ (ਤਰਸੇਮ ਦੀਵਾਨਾ)- ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਅੱਜ ਜਿਲਾ ਸਿਹਤ ਅਫਸਰ ਡਾ: ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਬਣਾਈ ਜਿਸ ਵਿੱਚ ਐਫਐਸਓ ਅਭਿਨਵ ਖੋਸਲਾ ਅਤੇ ਐਫਐਸਓ ਵਿਵੇਕ ਕੁਮਾਰ ਸ਼ਾਮਲ ਸਨ ਨੇ ਹੁਸ਼ਿਆਰਪੁਰ ਰਾੜਾ ਟਾਂਡਾ ਪੁਲ ਵਿਖੇ ਸਵੇਰੇ 3 ਵਜੇ ਨਾਕਾ ਲਗਾਇਆ।

ਫੂਡ ਸੇਫਟੀ ਟੀਮ

ਟੀਮ ਨੇ ਇੱਕ ਟਰੱਕ ਨੂੰ ਰੋਕਿਆ ਜਿਸ ਵਿੱਚ ਕਰੀਬ 7 ਕੁਇੰਟਲ ਪਨੀਰ ਸੀ। ਟੀਮ ਨੇ ਪਨੀਰ ਦੇ ਦੋ ਸੈਂਪਲ ਲਏ ਅਤੇ ਜੋ ਕਿ ਜਾਂਚ ਲਈ ਫੂਡ ਲੈਬ ਖਰੜ ਭੇਜੇ ਗਏ ਹਨ ਜਿਸਦੀ ਰਿਪੋਰਟ ਆਉਣ ‘ਤੇ ਫੂਡ ਸੇਫਟੀ ਐਕਟ ਅਧੀਨ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰਨਾਂ ਮੈਂਬਰਾਂ ਵਿੱਚ ਰਾਮ ਲੋਬਾਇਆ, ਨਰੇਸ਼ ਕੁਮਾਰ ਅਤੇ ਅਰਵਿੰਦਰ ਸਿੰਘ ਸ਼ਾਮਲ ਸਨ।

ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ

ਇਸ ਮੌਕੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਸਾਨੂੰ ਖਬਰਾਂ ਮਿਲ ਰਹੀਆਂ ਸਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਕਲੀ ਪਨੀਰ ਵੱਖ ਵੱਖ ਰਸਤੇ ਰਾਹੀ ਵੱਡੀ ਮਾਤਰਾ ਵਿੱਚ ਕਈ ਪਾਸਿਓਂ ਆ ਰਿਹਾ ਹੈ ਜੋ ਕਿ ਜਿਲਾ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ ਦੇ ਖੇਤਰ ਊਨਾ ਦੇ ਬਾਜ਼ਾਰਾਂ ਵਿੱਚ ਵੱਡੀ ਪੱਧਰ ਤੇ ਵੇਚਿਆ ਜਾ ਰਿਹਾ ਹੈ ਅੱਜ ਇਸ ਤੇ ਕਾਰਵਾਈ ਕਰਦੇ ਹੋਏ ਵੱਡੀ ਪੱਧਰ ਤੇ ਵੱਖ-ਵੱਖ ਖੇਤਰਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਲਗਭਗ 7 ਕੁਇੰਟਲ ਪਨੀਰ ਫੜਿਆ ਗਿਆ। ਇਸ ਪਨੀਰ ਦੀ ਖੇਪ ਵਿੱਚ ਦੋ ਅਲੱਗ ਅਲੱਗ ਤਰ੍ਹਾਂ ਦਾ ਪਨੀਰ ਸੀ। ਇੱਕ ਪਨੀਰ ਉਹਨਾਂ ਅਲੱਗ ਡਰਮ ਵਿੱਚ ਪਾਇਆ ਹੋਇਆ ਸੀ ਅਤੇ ਇੱਕ ਮੇਨ ਕੰਟੇਨਰ ਵਿੱਚ ਸੀ। ਸ਼ੱਕ ਦੇ ਅਧਾਰ ਤੇ ਦੋਨਾਂ ਤਰ੍ਹਾਂ ਦੇ ਪਨੀਰ ਦੇ ਸੈਂਪਲ ਲੈ ਕੇ ਫੂਡ ਲੈਬ ਭੇਜ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਮਿਲਾਵਟਖੋਰ ਕਈ ਤਰ੍ਹਾਂ ਦੇ ਘਟੀਆ ਪਦਾਰਥ ਪਾ ਕੇ ਪਨੀਰ ਬਣਾ ਕੇ ਵੇਚਦੇ ਹਨ। ਇਸ ਕਰਕੇ ਉਹਨਾਂ ਲੋਕਾਂ ਨੂੰ ਸਾਵਧਨ ਕਰਦਿਆ ਕਿਹਾ ਕਿ ਮਿਲਾਵਟਖੋਰਾ ਨੇ ਇਕ ਬਹੁਤ ਵੱਡਾ ਸਿੰਡੀਕੇਟ ਬਣਾਇਆ ਹੋਇਆ ਹੈ ਜੋ ਕਿ ਕੁਝ ਮੁਨਾਫੇ ਲਈ ਇਸ ਤਰ੍ਹਾਂ ਕਰਦੇ ਹਨ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮਿਲਾਵਟਖੋਰਾਂ ਵਿਰੋਧ ਸਿਹਤ ਵਿਭਾਗ ਵੱਲੋ ਵਿੱਢੀ ਗਈ ਇਸ ਮੁਹਿੰਮ ਵਿੱਚ ਇਹਨਾਂ ਖਿਲਾਫ ਸੂਚਨਾ ਦੇ ਕੇ ਆਪਣਾ ਬਣਦਾ ਹਿੱਸਾ ਪਾਉਣ ਤਾਂ ਜੋ ਲੋਕਾਂ ਨੂੰ ਸਹੀ ਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾ ਸਕੀਏ।

By admin

Related Post