ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਦੇ ਫਾਇਦਿਆਂ ਬਾਰੇ ਕਰਵਾਇਆ ਜਾਣੂ
ਜਲੰਧਰ 21 ਜੂਨ (ਜਸਵਿੰਦਰ ਸਿੰਘ ਆਜ਼ਾਦ)- ਏ.ਡੀ.ਜੀ.ਪੀ. ਸਟੇਟ ਆਰਮਡ ਪੁਲਿਸ, ਜਲੰਧਰ ਐਮ.ਐਫ. ਫਰੂਕੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਮਾਂਡੈਟ ਸਿਖ਼ਲਾਈ ਮਨਦੀਪ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਅੱਜ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਪੀ.ਏ.ਪੀ. ਕੈਂਪਸ ਵਿਖੇ ਮਨਾਇਆ ਗਿਆ।
ਇਸ ਸਮਾਗਮ ਵਿੱਚ ਸਟੇਟ ਆਰਮਡ ਪੁਲਿਸ ਦੇ ਵੱਖ-ਵੱਖ ਰੈਂਕਾ ਦੇ ਤਕਰੀਬਨ 650 ਅਧਿਕਾਰੀ/ਕਰਮਚਾਰੀ ਸ਼ਾਮਿਲ ਹੋਏ।ਇਸ ਮੌਕੇ ਕਮਾਂਡੈਟ ਨੇ ਯੋਗ ਅਭਿਆਸ ਵਿੱਚ ਭਾਗ ਲੈ ਰਹੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਂਦਿਆਂ ਸਰੀਰ ਨੂੰ ਫਿੱਟ ਰੱਖਣ ਸਬੰਧੀ ਨੁਕਤੇ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਦੌੜ ਵਾਲੇ ਯੁੱਗ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਬਹੁਤ ਫਾਇਦੇਮੰਦ ਹੈ। ਉਨ੍ਹਾਂ ਨਸ਼ਿਆਂ ਤੋਂ ਬਚਣ ਦੀ ਪੁਰਜ਼ੋਰ ਅਪੀਲ ਕਰਦਿਆਂ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਯੋਗ ਇੰਸਟਰਕਟਰਜ਼ ਵੱਲੋਂ ਸਮਾਗਮ ਵਿੱਚ ਹਾਜ਼ਰ ਅਧਿਕਾਰੀਆਂ ਅਤੇ ਜਵਾਨਾਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ ਗਏ।ਇਸ ਮੌਕੇ ਡੀ.ਐਸ.ਪੀ ਸਿਖ਼ਲਾਈ ਸੁਖਜਿੰਦਰ ਸਿੰਘ, ਇੰਸਪੈਕਟਰ ਰਛਪਾਲ ਸਿੰਘ ਸੀ.ਡੀ.ਆਈ., ਇੰਸਪੈਕਟਰ ਚੈਂਚਲ ਸਿੰਘ ਸੀ.ਐਨ.ਆਈ., ਇੰਸਪੈਕਟਰ ਜਤਿੰਦਰ ਸਿੰਘ, ਇੰਸਪੈਕਟਰ ਚੈਚਲ ਸਿੰਘ ਅਤੇ ਆਰ.ਟੀ.ਸੀ. ਸਟਾਫ਼ ਵਿਸ਼ੇਸ਼ ਤੌਰ ’ਤੇ ਮੌਜੂਦ ਸੀ।