Breaking
Fri. Aug 14th, 2026

ਖੂਨਦਾਨ ਕੈਂਪ ਲਗਾਇਆ, 29 ਵਿਅਕਤੀਆਂ ਨੇ ਕੀਤਾ ਖੂਨ ਦਾਨ

ਖੂਨਦਾਨ ਕੈਂਪ

ਜਲੰਧਰ 11 ਮਈ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਏ.ਪੀ.ਜੇ. ਕਾਲਜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 29 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨ ਦਾਨ ਕੀਤਾ।

ਇਸ ਖੂਨਦਾਨ ਕੈਂਪ ਵਿਚ ਸਭ ਤੋਂ ਜ਼ਿਆਦਾ ਗਿਣਤੀ ਪਹਿਲੀ ਵਾਰ ਖੂਨ ਦਾਨ ਕਰਨ ਵਾਲਿਆਂ ਦੀ ਰਹੀ। ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਡਾ. ਸੁਰਜੀਤ ਲਾਲ ਨੇ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਦੱਸਦਿਆਂ ਸਟਾਫ਼ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਲੋੜਵੰਦ ਮਰੀਜ਼ਾਂ ਲਈ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਪ੍ਰਿੰਸੀਪਲ ਏ. ਪੀ. ਜੇ. ਸਕੂਲ ਯਸ਼ਪਾਲ ਸ਼ਰਮਾ, ਯੂਥ ਬਲੱਡ ਡੋਨਰਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਵਿਕਾਸ ਕਪੂਰ, ਆਰਤੀ ਸ੍ਰੀ ਭਟ, ਰਾਜੇਸ਼ ਚੰਦੇਲ, ਪ੍ਰਿੰਸੀਪਲ ਮਾਡਲ ਟਾਊਨ ਸਕੂਲ, ਐਡਮਿਨ ਹੈਡ ਸੁਮਿੱਤਰਾ ਧਰ, ਵਾਈਸ ਪ੍ਰਿੰਸੀਪਲ, ਸਕੂਲ ਦਾ ਸਟਾਫ, ਲੇਖਾਕਾਰ ਰੈੱਡ ਕਰਾਸ ਸੁਸਾਇਟੀ ਨੇਕ ਰਾਮ, ਅਮਨਦੀਪ ਸਿੰਘ, ਸੰਨੀ ਕੁਮਾਰ ਵੀ ਮੌਜੂਦ ਸਨ।

By admin

Related Post