Fri. Oct 4th, 2024

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ ਇੰਡੀਆ ਨੇ ਮੁੱਖ ਮੰਤਰੀ ਲਈ ਐਸ.ਡੀ.ਐਮ ਮੁਕੇਰੀਆਂ ਨੂੰ ਦਿੱਤਾ ਮੰਗ ਪੱਤਰ

Remove term: ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ

ਪੀਲੇ ਕਾਰਡ ਧਾਰਕ ਪੱਤਰਕਾਰਾਂ ਲਈ ਲਈ 50 ਲੱਖ ਦਾ ਬੀਮਾ ਕਵਰ ਕੀਤਾ ਜਾਵੇ : ਐਸੋਸੀਏਸ਼ਨ

ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)-ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਆਫ (ਇੰਡੀਆ)” ਵਲੋਂ ਮਨਜੀਤ ਸਿੰਘ ਚੀਮਾ ਮੁਕੇਰੀਆਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਲਈ ਮਾਨਯੋਗ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਰਾਹੀਂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਧਾਨ ਇੰਦਰਜੀਤ, ਮੀਤ ਪ੍ਰਧਾਨ ਮਨਜੀਤ ਸਿੰਘ, ਸਕੱਤਰ ਰਮਨ ਕੁਮਾਰ, ਹਰੀਸ਼ ਕੁਮਾਰ, ਐਜੂਕੇਟਿਵ ਮੈਂਬਰ ਦਲਵੀਰ ਚਰਖਾ ਨੇ ਸ਼ਿਰਕਤ ਕੀਤੀ |

ਇਸ ਮੰਗ ਪੱਤਰ ਵਿੱਚ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਗਈ ਕਿ ਪੀਲੇ ਕਾਰਡ ਬਣਾਉਣ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣ ਵਾਲੀ ਮੱਦ ਹਟਾਉਣ ਲਈ ਲੋਕ ਸੰਪਰਕ ਵਿਭਾਗ, ਪੰਜਾਬ ਨੂੰ ਨਿਰਦੇਸ਼ ਜਾਰੀ ਕੀਤੇ ਜਾਣ। ਵਿਭਾਗ ਦੇ ਅਧਿਕਾਰੀਆਂ ਦੀਆਂ ਜੁਬਾਨੀ ਹਦਾਇਤਾਂ ਮੁਤਾਬਿਕ ਘੱਟ ਸਰਕੂਲੇਸ਼ਨ ਦੀ ਸ਼ਰਤ ਹਟਾ ਕੇ ਪੀਲੇ ਕਾਰਡ ਹਰ ਸਟੇਸ਼ਨ ਦੇ ਪੱਤਰਕਾਰ ਦੇ ਬਣਾਏ ਜਾਣ ।

ਪੀਲੇ ਕਾਰਡ ਧਾਰਕ ਪੱਤਰਕਾਰਾਂ ਲਈ ਮੈਡੀਕਲ ਇੰਸੁਅਰੈਂਸ ਦੀ ਮੱਦ ਲਾਗੂ ਕਰਨ ਦੇ ਨਾਲ ਨਾਲ ਐਕਸੀਡੈਂਟਲ ਇੰਸ਼ੁਅਰੈਂਸ, ਜਿਸ ਅਧੀਨ ਹਾਦਸੇ ਵਿੱਚ ਪੱਤਰਕਾਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ 50 ਲੱਖ ਦਾ ਬੀਮਾ ਕਵਰ ਕੀਤਾ ਜਾਵੇ ਤੇ ਪ੍ਰੀਮੀਅਮ ਭੁਗਤਾਣ ਸਰਕਾਰੀ ਖਜਾਨੇ ਵਿੱਚੋਂ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਜਿਲ੍ਹਾ ਪੱਧਰ ਤੇ ਪ੍ਰੈਸ ਕਾਨਫਰੰਸਾਂ ਅਤੇ ਦਫਤਰੀ ਕੰਮਾਂ ਲਈ ਦਫਤਰ ਲਈ ਢੁੱਕਵੀਂ ਜਗ੍ਹਾ ਮੁਫਤ ਦਿੱਤੀ ਜਾਵੇ।

ਪੰਜਾਬ ਅੰਦਰ ਲਾਡੋਵਾਲ ਟੋਲ ਪਲਾਜ਼ਾ ਸਮੇਤ ਸਮੂੰਹ ਨੈਸ਼ਨਲ ਹਾਈਵੇ ਤੇ ਲੱਗੇ ਟੋਲ ਪਲਾਜਿਆਂ ਤੇ ਪੱਤਰਕਾਰ ਭਾਈਚਾਰੇ ਨੂੰ ਟੋਲ ਮੁਆਫ ਕਰਨ

ਪੰਜਾਬ ਅੰਦਰ ਲਾਡੋਵਾਲ ਟੋਲ ਪਲਾਜ਼ਾ ਸਮੇਤ ਸਮੂੰਹ ਨੈਸ਼ਨਲ ਹਾਈਵੇ ਤੇ ਲੱਗੇ ਟੋਲ ਪਲਾਜਿਆਂ ਤੇ ਪੱਤਰਕਾਰ ਭਾਈਚਾਰੇ ਨੂੰ ਟੋਲ ਮੁਆਫ ਕਰਨ, ਪੱਤਰਕਾਰਾਂ ਤੇ ਹੋਏ ਕਿਸੇ ਵੀ ਕਿਸਮ ਦੇ ਪਰਚੇ ਕਾਰਨ ਬਣੇ ਹੋਏ ਪੀਲੇ ਕਾਰਡ ਰੱਦ ਨਾ ਕੀਤੇ ਜਾਣ, ਕਿਸੇ ਪੱਤਰਕਾਰ ਖਿਲਾਫ ਪਰਚਾ ਉਦੋਂ ਤੱਕ ਦਰਜ ਨਾ ਕੀਤਾ ਜਾਵੇ, ਜਦੋਂ ਤੱਕ ਪੱਤਰਕਾਰ ਤੇ ਲਗਾਏ ਇਲਜਾਮਾਂ ਦੀ ਜਾਂਚ ਵਿੱਚ ਪ੍ਰੋੜਤਾ ਨਹੀਂ ਹੋ ਜਾਂਦੀ।

ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਬਣਾਈ ਜਾਵੇ, ਜਿਸ ਵਿੱਚ ਡਿਪਟੀ ਕਮਿਸ਼ਨਰ ਦੇ ਨਾਲ ਐਸ.ਪੀ. ਰੈਂਕ ਦੇ ਅਧਿਕਾਰੀ ਅਤੇ ਸਥਾਨਕ ਡੀ.ਪੀ.ਆਰ.ਓ. ਨੂੰ ਵੀ ਮੈਂਬਰ ਲਿਆ ਜਾਵੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਅਤੇ ਸਮਾਜਸੇਵੀਆਂ ਵਾਂਗ 15 ਅਗਸਤ ਅਤੇ 26 ਜਨਵਰੀ ਨੂੰ ਜਿਲ੍ਹੇ ਵਿੱਚ ਲੋਕ ਹਿੱਤਾਂ ਲਈ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਪੱਤਰਕਾਰਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਵੇ ਅਤੇ ਇਹ ਚੋਣ ਪੱਤਰਕਾਰਾਂ ਦੀਆਂ ਰਜਿਸਟਰਡ ਸੰਸਥਾਵਾਂ ਦੇ ਪੈਨਲ ਰਾਹੀਂ ਕੀਤੀ ਜਵੇ |

ਇਸ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਉਪਰੋਕਤ ਮੰਗਾਂ ਤੇ ਵਿਚਾਰ ਚਰਚਾ ਲਈ ਜੱਥੇਬੰਦੀ ਨੂੰ ਨਿੱਜੀ ਮੁਲਾਕਾਤ ਲਈ ਸਮਾਂ ਦੇਣ ਦੀ ਵੀ ਅਪੀਲ ਕੀਤੀ ਗਈ | ਇਸ ਮੰਗ ਪੱਤਰ ਦੀਆਂ ਕਾਪੀਆਂ ਮੁੱਖ ਸਕੱਤਰ, ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ, ਲੋਕ ਸੰਪਰਕ ਵਿਭਾਗ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜੀਆਂ ਗਈਆਂ ਹਨ ਇਸ ਮੌਕੇ ਤੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਧਾਨ ਇੰਦਰਜੀਤ, ਮੀਤ ਪ੍ਰਧਾਨ ਮਨਜੀਤ ਸਿੰਘ,ਸਕੱਤਰ ਰਮਨ ਕੁਮਾਰ, ਹਰੀਸ਼ ਕੁਮਾਰ, ਐਜੂਕੇਟਿਵ ਮੈਂਬਰ ਦਲਵੀਰ ਚਰਖਾ ਮੌਜੂਦ ਸਨ |

By admin

Related Post