ਜਲੰਧਰ 22 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਸਾਡੇ ਪਿੰਡ ਮੇਲਾ ਲੱਗਦਾ, ਗੁਆਢੀਓ ਜਾਗ ਦੇਕੇ ਸੁੱਤੇ , ਤੇਰੇ ਵਾਅਦੇ , ਰਾਜ ਦੀਆਂ ਗੱਲਾਂ , ਤੂੰ ਸਾਨੂੰ ਦੱਸਿਆ ਵੀ ਨਹੀਂ , ਫੋਟੋ ਵਿਕਦੀ ਉਹਨਾ ਦੀ, ਅੱਤਵਾਦੀ ,ਅਨੇਕਾ ਸਾਰੇ ਪੰਜਾਬੀ ਤੇ ਹੋਰ ਧਾਰਮਿਕ ਗੀਤ ਗਾ ਚੁੱਕੇ ਪਿੰਡ ਲੱਖਣ ਕਲਾਂ ਜਿਲਾ ਕਪੂਰਥਲਾ ਦੇ ਇਸ ਕਲਾਕਾਰ ਹਰਪ੍ਰੀਤ ਰੰਧਾਵਾ ਜੋ ਅਜਕੱਲ ਕਨੇਡਾ ਦੇ ਸ਼ਹਿਰ ਟਰਾਟੋ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ ਨੇ ਸਾਨੂੰ ਫੋਨ ਦੋਰਾਨ ਦੱਸਿਆ ਕੇ ਨਵੇਂ ਸਾਲ ਦੀ ਆਮਦ ਤੇ ਜਿੱਥੇ ਹੋਰ ਬਹੁਤ ਸਾਰੇ ਕਲਾਕਾਰ ਆਪਣੇ ਨੱਚਣ ਟੱਪਣ ਵਾਲੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ ਸਰੋਤਿਆਂ ਦਾ ਮੰਨੋਰੰਜਨ ਕਰਨਗੇ ਮੈਂ ਸੋਚਿਆ ਕੇ ਮੈਂ ਇਸ ਵਾਰ ਇੱਕ ਧਾਰਮਿਕ ਗੀਤ ਨਾਲ ਆਪਣੇ ਰੱਬ ਵਰਗੇ ਸਰੋਤਿਆਂ ਨਾਲ ਸਾਂਝ ਪਾਵਾ ਜਿਸ ਨਾਲ ਜਿੱਥੇ ਮੈਨੂੰ ਖੁਸ਼ੀ ਤਾਂ ਮਹਿਸੂਸ ਹੋਵੇਗੀ ਮਨ ਨੂੰ ਸਕੂਨ ਵੀ ਮਿਲੇਗਾ , ਜਿਸਦਾ ਟਾਈਟਲ ਹੈ ! ਨਾਮ ਦੇ ਦੀਵਾਨੇ।
ਇਸ ਨੂੰ ਬਹੁਤ ਹੀ ਸੁਲਝੇ ਹੋਏ ਤੇ ਰੂਹਾਨੀਅਤ ਨਾਲ ਜੁੜੇ ਹੋਏ ਗੀਤਕਾਰ ਸਾਹਿਬ ਸਿੰਘ ਢਿਲੋ ਹੁਣਾ ਨੇ ਲਿਖਿਆ ਹੈ ,ਜਿਸਨੂੰ ਸੰਗੀਤਬੱਧ ਕੀਤਾ ਹੈ ਚੋਹਾਨ ਭਰਾਵਾ ਹਰੀ ,ਅਮਿਤ ਹੁਣਾ ਨੇ ਇਸ ਟਰੈਕ ਨੂੰ ਜੈ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ 31 ਦਸੰਬਰ ਮਿਡ ਨਾਈਟ ਨੂੰ ਰਿਲੀਜ ਕੀਤਾ ਜਾਵੇਗਾ ਤੇ ਵੀਡੀਉ ਵੀ ਊਹਨਾ ਵਲੋ ਰਿਲੀਜ ਕੀਤੀ ਜਾਵੇਗੀ।
ਹਰਪ੍ਰੀਤ ਰੰਧਾਵੇ ਨੇ ਆਪਣੇ ਸਰੋਤਿਆਂ ਵੱਲੋਂ ਹਮੇਸ਼ਾ ਪਿਆਰ ਸਤਿਕਾਰ ਦੇਣ ਦੀ ਗੱਲ ਕੀਤੀ
ਹਰਪ੍ਰੀਤ ਰੰਧਾਵੇ ਨੇ ਜਿੱਥੇ ਆਪਣੇ ਸਰੋਤਿਆਂ ਵੱਲੋਂ ਹਮੇਸ਼ਾ ਪਿਆਰ ਸਤਿਕਾਰ ਦੇਣ ਦੀ ਗੱਲ ਕੀਤੀ ਊਥੇ ਆਪਣੇ ਮਿੱਤਰਾਂ ਦਾ ਜ਼ਿਕਰ ਕਰਨਾ ਵੀ ਜਰੂਰੀ ਸਮਝਿਆ ਜਿੰਨਾਂ ਵਿੱਚ ਵੱਡੇ ਵੀਰ ਸਵਰਗਵਾਸੀ ਸਬ ਇੰਸਪੈਕਟਰ ਨਰਿੰਦਰ ਪਾਲ ਸਿੰਘ ਰੰਧਾਵਾ, ਸੋਢੀ ਨਾਗਰਾ ਰੌਣਕ ਪੰਜਾਬ ਦੀ ,ਦੇਵ ਤਾਤਲਾ , ਜਸਵੀਰ ਢਿਲੋ , ਕਰਮਜੀਤ ਦਿਊਲ ਹਰੀ ਪੁਰੀਆਂ , ਸੁਖਵਿੰਦਰ ਸਿੰਘ ਪਤਾਰਾ ਯੂਕੇ , ਸੁਰਜੀਤ ਸਿੰਘ ਬੋਪਾਰਾਏ , ਸਰਪੰਚ ਕੁਲਦੀਪ ਸਿੰਘ ਸੋਹਲ ਲੱਖਣ ਕਲਾਂ , ਗੁਰਜਾਪ ਰੰਧਾਵਾ, ਕਬੀਰਪਾਲ ਰੰਧਾਵਾ, ਰਬਿੰਦਰ ਸਿੰਘ ਨੰਬਰਦਾਰ ਲੱਖਣ ਕਲਾਂ ,ਪਵਿੱਤਰ ਸੰਘਾ ਸਰੰਪਚ , ਕੋਚ ਗੁਰਦੀਪ ਸੰਘਾ , ਜਗੀਰ ਸਿੰਘ ਰੰਧਾਵਾ ,ਰਾਜਨ ਸਰਮਾ ਓਟਵਾ , ਕੁਲਵੀਰ ਮਾਣਕ,ਗਾਇਕ ਦਲਵਿੰਦਰ ਦਿਆਲਪੁਰੀ , ਗੁਰਪ੍ਰੀਤ ਰੰਧਾਵਾ ,ਗੀਤਕਾਰ ਲੈਹਬਰ ਦੇਸਰਪੁਰੀ, ਜਿੰਦੂ ਖੈਰਾ, ਬਿੰਦਰ ਕਰਮਜੀਤਪੁਰੀ , ਦਲਜੀਤ ਚੋਹਾਨ ,ਰਾਜਾ ਕਨੇਡਾ ,ਅਵਤਾਰ ਲੱਖਣ ਕਲਾਂ ਯੂਕੇ ,ਕਪੂਰਥਲਾ ਸਾਰੇ ਗੀਤਕਾਰ, ਸੁਰਜੀਤ ਸਰਾੰ ਚੁਪਕੀਤੀ ,ਸੀਨੀਅਰ ਪੱਤਰਕਾਰ ਅਜੈ ਗੋਗਨਾ ਯੂ ਐਸ ਏ , ਰੋਸਨ ਖੈੜਾ , ਅਮਿਰਤ ਪਵਾਰ ਸੁਖਬਾਣੀ , ਬਲਜੀਤ ਸੰਘਾ, ਹਰਦੀਪ ਕੰਗ ਅਜੀਤ, ਮਲਕੀਤ ਧੀਰਪੁਰੀ ਯੂਕੇ, ਬੱਗਾ ਸੈਲਕੀਆਣਾ ,ਟੇਕ ਚੰਦ ਇਟਲੀ, ਜਸਵਿੰਦਰ ਸਿੰਘ ਆਜ਼ਾਦ, ਹਰਭਜਨ ਚੋਹਾਨ ਸੁਲਤਾਨਪੁਰ ਆਦਿ ਇਹਨਾ ਵੱਲੋਂ ਹਮੇਸ਼ਾ ਸਹਿਯੋਗ ਮਿਲਿਆ !

