ਅਖੌਤੀ ਆਗੂ ਨਸ਼ਿਆਂ ਨੂੰ ਖਤਮ ਕਰਨ ਦੇ ਮੁੱਦੇ ਤੇ ਪੰਜਾਬ ਵਾਸੀਆਂ ਨੂੰ ਫਿਰ ਵਰਗਲਾਉਣਾ ਚਾਹੁੰਦੇ ਹਨ : ਸਿੰਗੜੀਵਾਲਾ

ਪੰਜਾਬ

ਹੁਸ਼ਿਆਰਪੁਰ 5 ਨਵੰਬਰ (ਤਰਸੇਮ ਦੀਵਾਨਾ ) – ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਭਾਜਪਾ ਆਗੂ ਅਮਿਤ ਸ਼ਾਹ ਦੀਆਂ ਪੰਜਾਬ ਫੇਰੀਆਂ ਬਾਦਲ ਅਤੇ ਆਪ ਵਾਲੇ ਮੁੜ ਪੰਜਾਬ ਦੇ ਵੋਟਰਾਂ ਨੂੰ ਨਸ਼ਿਆਂ ਦੇ ਮੁੱਦੇ ਤੇ ਵਰਗਲਾ ਰਹੇ ਹਨ ਪਰ ਪੰਜਾਬ ਵਾਸੀ ਇਸ ਵਾਰ ਸੋਚ ਸਮਝ ਕੇ ਫੈਸਲਾ ਕਰਨਗੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦਫਤਰ ਵਿਖੇ ਸੀਨੀਅਰ ਆਗੂਆਂ ਨਾਲ ਹੋਈ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਇਹ ਸਾਰੇ ਅਖੌਤੀ ਆਗੂ ਪੰਜਾਬ ਦੇ ਵੋਟਰਾਂ ਨੂੰ ਫਿਰ ਵਰਗਲਾਉਣਾ ਚਾਹੁੰਦੇ ਹਨ ਪਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕ ਇਹਨਾਂ ਪੰਜਾਬ ਦੋਖੀ ਪਾਰਟੀਆਂ ਅਤੇ ਆਗੂਆਂ ਦੇ ਝੂਠੇ ਵਾਅਦਿਆਂ ਵਿੱਚ ਨਹੀਂ ਫਸਣਗੇ ਅਤੇ ਪੰਜਾਬ ਦੀ ਵਾਗਡੋਰ ਪੜੇ ਲਿਖੇ, ਦੂਰ ਅੰਦੇਸ਼ ਪੰਜਾਬ ਪੱਖੀ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਥ ਫੜਾਉਣਗੇ ਇਸ ਸਮੇਂ ਸਿੰਗੜੀਵਾਲਾ ਨੇ ਦੱਸਿਆ ਕਿ 10 ਨਵੰਬਰ ਨੂੰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਵਰਨ ਮੈਰਿਜ ਪੈਲਸ ਕੋਟ ਫਤੂਹੀ ਆਉਣਗੇ ਅਤੇ ਮੌਜੂਦਾ ਹਾਲਾਤਾਂ ਤੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ !

By admin

Related Post