Breaking
Thu. Oct 15th, 2026

ਹੁਸ਼ਿਆਰਪੁਰ ਬੰਦ ਦੌਰਾਨ ਸ਼ਿਮਲਾ ਪਹਾੜੀ ਵਿਖੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਬਣਿਆ ਤਣਾਅ, ਸੰਜੀਵ ਤਲਵਾੜ ਦੀ ਸੂਝ-ਬੂਝ ਨਾਲ ਮਾਮਲਾ ਸ਼ਾਂਤੀਪੂਰਵਕ ਨਿਪਟਿਆ

ਹੁਸ਼ਿਆਰਪੁਰ ਬੰਦ

ਸ਼ਹਿਰ ਬੰਦ ਹੋਣ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੁੱਲ੍ਹਾ ਰਹਿਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ: ਸੰਜੀਵ ਤਲਵਾੜ

ਹੁਸ਼ਿਆਰਪੁਰ, 15 ਅਕਤੂਬਰ ( ਤਰਸੇਮ ਦੀਵਾਨਾ ) – ਅੱਜ ਹੁਸ਼ਿਆਰਪੁਰ ਬੰਦ ਦੇ ਸੱਦੇ ਦੌਰਾਨ ਸ਼ਿਮਲਾ ਪਹਾੜੀ ਵਿਖੇ ਉਸ ਸਮੇਂ ਕੁਝ ਸਮੇਂ ਲਈ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਤਲਵਾੜ ਆਪਣੇ ਸਾਥੀਆਂ ਸਮੇਤ ਸ਼ਿਮਲਾ ਪਹਾੜੀ ਵੱਲ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਸਾਰਾ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਸ਼ਰਾਬ ਦਾ ਇੱਕ ਠੇਕਾ ਖੁੱਲ੍ਹਾ ਹੋਣ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ। ਮੌਕੇ ’ਤੇ ਮੌਜੂਦ ਵਰਕਰਾਂ ਵੱਲੋਂ ਠੇਕਾ ਬੰਦ ਕਰਨ ਦੀ ਗੱਲ ਕਹੀ ਗਈ, ਪਰ ਸ਼ੁਰੂਆਤ ਵਿੱਚ ਠੇਕੇ ਦੇ ਮੁਲਾਜ਼ਮਾਂ ਵੱਲੋਂ ਇਸ ’ਤੇ ਸਹਿਮਤੀ ਨਾ ਦੇਣ ਕਾਰਨ ਕੁਝ ਸਮੇਂ ਲਈ ਤਣਾਅ ਵਾਲਾ ਮਾਹੌਲ ਬਣ ਗਿਆ। ਹਾਲਾਂਕਿ, ਸੰਜੀਵ ਤਲਵਾੜ ਦੀ ਸੂਝ-ਬੂਝ ਅਤੇ ਦਖ਼ਲਅੰਦਾਜ਼ੀ ਨਾਲ ਮਾਮਲੇ ਨੂੰ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ ਅਤੇ ਠੇਕਾ ਬੰਦ ਹੋ ਗਿਆ।

ਇਸ ਮੌਕੇ ਸੰਜੀਵ ਤਲਵਾੜ ਨੇ ਕਿਹਾ ਕਿ ਜਦੋਂ ਪੂਰਾ ਸ਼ਹਿਰ ਬੰਦ ਹੋਵੇ ਅਤੇ ਇਸ ਦੌਰਾਨ ਸ਼ਰਾਬ ਦਾ ਠੇਕਾ ਖੁੱਲ੍ਹਾ ਰਹੇ, ਤਾਂ ਇਹ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨਸ਼ਿਆਂ ਦੇ ਮੁੱਦੇ ’ਤੇ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਸਰਕਾਰ ਨੂੰ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

By admin

Related Post