Breaking
Tue. Oct 13th, 2026

ਪਰਮਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਦੁਆਰਾ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਨਾ ਕਰਨ ਦਾ ਸਿੱਟਾ : ਸਿੰਗੜੀਵਾਲਾ

ਪਰਮਿੰਦਰ ਸਿੰਘ ਝੋਟੇ

ਹੁਸ਼ਿਆਰਪੁਰ 13 ਅਕਤੂਬਰ (ਤਰਸੇਮ ਦੀਵਾਨਾ ) – ਪੰਜਾਬ ਅੰਦਰ ਨਸ਼ਿਆਂ ਦੀ ਗੰਭੀਰ ਸਮੱਸਿਆ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਬੋਲੋ ਕੀਤਾ ਗਿਆ ਕਤਲ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਨਾ ਕਰਨ ਦਾ ਸਿੱਟਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਥ ਪ੍ਰਧਾਨ ਕੁਲਦੀਪ ਸਿੰਘ ਰੋਡ ਮੁਜਾਰਾ ਦੇ ਗ੍ਰਹਿ ਵਿਖੇ ਹੋਈ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਦੇ ਕਤਲ ਦਾ ਗੰਭੀਰ ਨੋਟਿਸ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਦੀਆਂ ਬੜੀਆਂ ਬੜੀਆਂ ਗੱਲਾਂ ਕਰਦੀ ਸੀ ਪਰ ਅੱਜ ਸਾਢੇ ਚਾਰ ਸਾਲ ਸਰਕਾਰ ਦੇ ਬੀਤ ਜਾਣ ਤੇ ਵੀ ਹਾਲਾਤ ਪਿਛਲੀਆਂ ਸਰਕਾਰਾਂ ਨਾਲੋਂ ਵੀ ਬਹੁਤ ਜਿਆਦਾ ਮਾੜੇ ਹੋ ਗਏ ਹਨ ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇ ਕੇ ਸਬਕ ਸਖਾਉਣਗੇ ਇਸ ਸਮੇਂ ਉਨਾਂ ਨੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਸਮੇਂ ਕੁਲਵੀਰ ਸਿੰਘ ਮੌਜੀਪੁਰ ਜ਼ਿਲ੍ਾ ਯੂਥ ਪ੍ਰਧਾਨ, ਰਣਜੀਤ ਸਿੰਘ ਸ਼ਾਹਪੁਰ, ਰਣਜੀਤ ਸਿੰਘ ਛੋਟਾ ਆਦਿ ਹਾਜ਼ਰ ਸਨ।

By admin

Related Post