ਪਿੰਡ ਡਾਡੀਆ ਵਿਖੇ ਲਗਾਇਆ ਗਿਆ ਫ਼੍ਰੀ ਮੈਡੀਕਲ ਕੈਂਪ, 150 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਲਿਆ ਲਾਭ

ਮੈਡੀਕਲ ਕੈਂਪ

​ਹੁਸ਼ਿਆਰਪੁਰ, 8 ਸਤੰਬਰ (ਤਰਸੇਮ ਦੀਵਾਨਾ) – ਦੁਆਬੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ‘ ਦੀ ਸਮੁੱਚੀ ਟੀਮ ਅਤੇ ਪਿੰਮਸ ਹਸਪਤਾਲ ਜਲੰਧਰ ਦੇ ਰਾਜੇਸ਼ ਕੁਮਾਰ ਦੀ ਅਗਵਾਈ ਹੇਠਲੀ ਮੈਡੀਕਲ ਟੀਮ ਵੱਲੋਂ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਮਾਸਟਰ ਮੋਹਨ ਸਿੰਘ ਡਾਡੀਆ ਅਤੇ ਗੁੱਗਾ ਜਾਹਰ ਪੀਰ ਜੀ ਪ੍ਰਬੰਧਕ ਕਮੇਟੀ ਦੇ ਨਿੱਘੇ ਸੱਦੇ ‘ਤੇ ਇਹ ਕੈਂਪ ਪਿੰਡ ਡਾਡੀਆ ਵਿਖੇ ਲਗਾਇਆ ਗਿਆ।

ਕੈਂਪ ਦੌਰਾਨ ਜਨਰਲ ਬਿਮਾਰੀਆਂ ਨਾਲ ਸਬੰਧਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਿਸ ਵਿੱਚ ਇਲਾਕੇ ਦੇ 150 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਪਹੁੰਚ ਕੇ ਇਸ ਸਿਹਤ ਸਹੂਲਤ ਦਾ ਭਰਪੂਰ ਲਾਭ ਉਠਾਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਮਾਸਟਰ ਮੋਹਨ ਸਿੰਘ ਡਾਡੀਆ ਦੁਆਰਾ ਪਿੰਮਸ ਹਸਪਤਾਲ ਦੇ ਮੁੱਖ ਪ੍ਰਬੰਧਕ ਰਾਜੇਸ਼ ਕੁਮਾਰ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਆਯੋਜਕਾਂ ਨੇ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਕੈਂਪ ਜਾਰੀ ਰੱਖਣ ਦਾ ਅਹਿਦ ਲਿਆ !

By admin

Related Post