Breaking
Tue. Sep 8th, 2026

ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਸਵਰਗੀ ਵਿਜੇ ਹੰਸ ਦਾ 7ਵਾਂ ਬਰਸੀ ਸਮਾਗਮ ਅਲਵਾਲਪੁਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ; ਡਾ. ਰਜਿੰਦਰ ਗਿੱਲ

ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ

ਹੁਸ਼ਿਆਰਪੁਰ/ਅਲਾਵਲਪੁਰ, 6 ਸਤੰਬਰ (ਤਰਸੇਮ ਦੀਵਾਨਾ) – ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ ਸਵਰਗੀ ਸ੍ਰੀ ਵਿਜੇ ਹੰਸ ਜੀ ਦਾ 7ਵਾਂ ਬਰਸੀ ਸਮਾਗਮ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਰਜਿੰਦਰ ਗਿੱਲ ਦੀ ਯੋਗ ਸਰਪ੍ਰਸਤੀ ਹੇਠ ਕਮਿਊਨਿਟੀ ਪੈਲਸ ਅਲਵਾਲਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੌਕੇ ਦੇਸ਼ ਭਰ ਤੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਵਰਗੀ ਵਿਜੇ ਹੰਸ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਜੀਵਨ ਫ਼ਲਸਫ਼ੇ ‘ਤੇ ਵਿਸਥਾਰ ਨਾਲ ਚਾਨਣਾ ਪਾਇਆ।

ਸਮਾਗਮ ਦੀ ਸ਼ੁਰੂਆਤ ਮੌਕੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ, ਜਿਸ ਉਪਰੰਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਰਜਿੰਦਰ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਵਰਗੀ ਵਿਜੇ ਹੰਸ ਨੇ ਆਪਣੀ ਪੂਰੀ ਜ਼ਿੰਦਗੀ ਹਮੇਸ਼ਾ ਐਸਸੀ ਸਮਾਜ ਅਤੇ ਪਛੜੇ ਵਰਗਾਂ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਲੜਦਿਆਂ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ ਵਿਜੇ ਹੰਸ ਦਾ ਜੀਵਨ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਪੂਰ ਰਿਹਾ ਹੈ ਅਤੇ ਉਨ੍ਹਾਂ ਹਮੇਸ਼ਾ ਸਮਾਜ ਨੂੰ ਇਹ ਸੁਨੇਹਾ ਦਿੱਤਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉੱਚੀ ਪੜ੍ਹਾਈ ਕਰਾਈ ਜਾਵੇ ਤਾਂ ਜੋ ਉਹ ਆਪਣੇ ਸਮਾਜ ਦੇ ਹੱਕਾਂ ਅਤੇ ਅਧਿਕਾਰਾਂ ਲਈ ਪੂਰੀ ਤਾਕਤ ਤੇ ਦ੍ਰਿੜ੍ਹਤਾ ਨਾਲ ਡਟ ਕੇ ਲੜਾਈ ਲੜ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਆਗੂਆਂ ਦੇ ਦਰਸਾਏ ਮਾਰਗ ‘ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

​ਇਸ ਤੋਂ ਪਹਿਲਾਂ ਸਮਾਗਮ ਦੌਰਾਨ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਲੀਡਰ ਵਲੋ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਿਆਂ ਪਾਰਟੀ ਦੇ ਨੈਸ਼ਨਲ ਚੇਅਰਮੈਨ ਪ੍ਰਿੰਸੀਪਲ ਮੋਹਨ ਲਾਲ ਖੋਸਲਾ ਵੱਲੋਂ ਸਟੇਜ ਦੀ ਕਾਰਵਾਈ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਇਆ ਗਿਆ। ਇਸ ਵਿਸ਼ਾਲ ਸਮਾਗਮ ਵਿੱਚ ਗੀਤਾ ਬਹਿਣ ਸੁਲੰਕੀ ਗੁਜਰਾਤ ਸਕੱਤਰ, ਉਰਮੀਲਾ ਬਹਿਣ ਸੁਲੰਕੀ ਸੀਨੀਅਰ ਆਗੂ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਸੀਨੀਅਰ ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਮੁਕੰਦਰ ਲਾਲ ਵਾਈਸ ਪ੍ਰਧਾਨ ਨਗਰ ਕੌਂਸਲ ਅਲਵਾਲਪੁਰ ਆਦਿ ਵੱਲੋਂ ਵੀ ਸਵਰਗੀ ਵਿਜੇ ਹੰਸ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

​ਇਸ ਮੌਕੇ ਰਾਸ਼ਟਰੀ ਯੂਥ ਪ੍ਰਧਾਨ ਰਾਜੇਸ਼ ਸੋਲੰਕੀ, ਪੰਜਾਬ ਪ੍ਰਧਾਨ ਰਜਿੰਦਰ ਸਿੰਘ ਭਾਈਆ, ਚੌਧਰੀ ਪੰਜਾਬ ਸਵਰਨ ਸਿੰਘ, ਮਹਿਲਾ ਪ੍ਰਧਾਨ ਗੁਜਰਾਤ ਮੀਨਾ ਬਹਿਣ ਸੋਲੰਕੀ, ਅਤੇ ਧਾਰਮਿਕ ਆਗੂ ਜਸਵੀਰ ਪਾਰਸ ਆਦਿ ਨੇ ਵੀ ਆਪਣੇ ਵਿਚਾਰ ਰੱਖਦਿਆਂ ਸਵਰਗੀ ਵਿਜੇ ਹੰਸ ਵੱਲੋਂ ਐਸਸੀ ਸਮਾਜ ਲਈ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਸੁਖਬੀਰ ਸਿੰਘ ਸੰਧੂ, ਮਦਨ ਲਾਲ ਮੱਦੀ ਕੌਂਸਲਰ, ਸੁਖਬੀਰ ਸਿੰਘ ਢਿੱਲੋਂ, ਵਿਨੋਦ ਕੁਮਾਰ ਕੌਂਸਲਰ, ਸੰਜੀਵ ਕੁਮਾਰ ਖੋਸਲਾ, ਗੁਲਸ਼ਨ ਥਾਪਰ, ਅਤੇ ਡਾ. ਰਾਕੇਸ਼ ਕੁਮਾਰ ਗਿੱਲ ਆਦਿ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਵਰਗੀ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸੰਗਤਾਂ ਲਈ ਅਟੁੱਟ ਲੰਗਰ ਵਰਤਾਏ ਗਏ।

By admin

Related Post