Breaking
Wed. Jul 29th, 2026

ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਚਾਚੀ-ਤਾਈ, ਆਂਟੀ’ ਲੋਕ ਅਰਪਣ ਕੀਤਾ

ਬਲਜਿੰਦਰ ਮਾਨ

ਹੁਸ਼ਿਆਰਪੁਰ /ਮਾਹਿਲਪੁਰ,28 ਜੁਲਾਈ ( ਤਰਸੇਮ ਦੀਵਾਨਾ ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਇਕਾਈ ਮਾਹਿਲਪੁਰ ਦੇ ਸਹਿਯੋਗ ਨਾਲ ਕਰਵਾਏ ਪੁਸਤਕ ਰਿਲੀਜ ਸਮਾਰੋਹ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਪੁਰਾਣੇ ਵਿਦਿਆਰਥੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ ਲਿਖੀ ਨਵੀਂ ਬਾਲ ਪੁਸਤਕ ‘ਚਾਚੀ-ਤਾਈ,ਆਂਟੀ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਵਾਤਾਵਰਨ ਚਿੰਤਕ ਵਿਜੈ ਬੰਬੇਲੀ, ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਪ੍ਰਿੰਸੀਪਲ ਰੁਪਿੰਦਰਜੋਤ ਸਿੰਘ ਨੇ ਸ਼ਿਰਕਤ ਕੀਤੀ।

ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ ਬੀ ਸੇਖੋਂ ਨੇ ਪੰਜਾਬੀ ਬਾਲ ਸਾਹਿਤ ਦੀ ਸਥਿਤੀ ਬਾਰੇ ਵਿਚਾਰ ਰੱਖੇ ਅਤੇ ਕਿਹਾ ਕਿ ਬਲਜਿੰਦਰ ਮਾਨ ਨੇ ਬਾਲ ਸਾਹਿਤਕਾਰੀ ਅਤੇ ਸੰਪਾਦਨਾ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ। ਡਾ ਬਲਵੀਰ ਕੌਰ ਰੀਹਲ ਨੇ ਬਲਜਿੰਦਰ ਮਾਨ ਦੀ ਨਵ ਪ੍ਰਕਾਸ਼ਿਤ ਪੁਸਤਕ ਦੇ ਵਿਸ਼ਾ ਪੱਖ ਬਾਰੇ ਵਿਚਾਰ ਰੱਖੇ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਅਹੁੱਦੇਦਾਰਾਂ ਸ਼ਾਇਰ ਜੀਵਨ ਚੰਦੇਲੀ, ਪ੍ਰਿੰ. ਸਰਬਜੀਤ ਸਿੰਘ, ਬੱਬੂ ਮਾਹਿਲਪੁਰੀ ਅਤੇ ਅਵਤਾਰ ਲੰਗੇਰੀ ਨੇ ਵੀ ਸ੍ਰੀ ਮਾਨ ਦੀ ਸਾਹਿਤ ਲੇਖਣੀ ਅਤੇ ਵਿਦਿਆਰਥੀ ਜੀਵਨ ਵਿਚ ਸਾਹਿਤ ਦੀ ਮਹੱਤਤਾ ਬਾਰੇ ਵਿਚਾਰ ਰੱਖੇ। ਲੇਖਕ ਵਿਜੇ ਬੰਬੇਲੀ ਅਤੇ ਰਾਮ ਤੀਰਥ ਪਰਮਾਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਕਾਲਜ ਦੇ ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

By admin

Related Post