ਗੜਸ਼ੰਕਰ, 7 ਜੁਲਾਈ (ਤਰਸੇਮ ਦੀਵਾਨਾ ) – 1947 ਤੋਂ ਬਾਅਦ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਹੋਈਆਂ ਵੀ ਇਨਸਾਫੀਆਂ ਵਿਰੁੱਧ ਚੱਲ ਸੰਘਰਸ਼ ਨੂੰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਅੱਤਵਾਦ ਦਾ ਨਾਂ ਦੇ ਕੇ ਉਸ ਸਮੇਂ ਦੇ ਪੁਲਿਸ ਮੁਖੀ ਕੇਪੀਐਸ ਗਿੱਲ ਦੀ ਅਗਵਾਈ ਹੇਠ ਵੱਡੀ ਪੱਧਰ ਤੇ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਅਤੇ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਕੋਹ ਕੋਹ ਕੇ ਮਾਰਿਆ ਗਿਆ ਅਤੇ ਸਿੱਖਾਂ ਦੀ ਵੱਡੀ ਪੱਧਰ ਤੇ ਨਸਲਕੁਸ਼ੀ ਕੀਤੀ ਗਈ ਤੇ ਉਨਾਂ ਦੀਆਂ ਲਾਸ਼ਾਂ ਨੂੰ ਵੀ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ ਜਿਸ ਨੂੰ ਭਾਈ ਜਸਵੰਤ ਸਿੰਘ ਖਾਲੜਾ ਅਤੇ ਉਹਨਾਂ ਦੀ ਟੀਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਜਾਗਰ ਕੀਤਾ ਪਰ ਪੁਲਿਸ ਦੁਆਰਾ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਕੇ ਭਾਰੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਅਤੇ ਉਨਾਂ ਦੀ ਲਾਸ਼ ਨੂੰ ਵੀ ਖੁਰਦ ਬੁਰਦ ਕਰ ਦਿੱਤੀ ਜਿਨਾਂ ਤੇ ਬਣੀ ਫਿਲਮ ਪਹਿਲਾ ਨਾਮ “ਘੱਲੂਘਾਰਾ” ਫਿਰ “ਪੰਜਾਬ 95” ਅਤੇ ਫਿਰ “ਸਤਲੁਜ” ਦੇ ਨਾਮ ਹੇਠ ਸੋਸ਼ਲ ਮੀਡੀਆ ਓ ਟੀ ਟੀ ਤੇ ਰਿਲੀਜ਼ ਹੋਈ।
ਫਿਲਮ ਸਰਕਾਰਾਂ ਦੁਆਰਾ ਸਿੱਖ ਕੌਮ ਤੇ ਕੀਤੇ ਗਏ ਜਬਰ ਜੁਲਮ ਨੂੰ ਪੇਸ਼ ਕਰਦੀ ਹੈ
ਫਿਲਮ ਸਰਕਾਰਾਂ ਦੁਆਰਾ ਸਿੱਖ ਕੌਮ ਤੇ ਕੀਤੇ ਗਏ ਜਬਰ ਜੁਲਮ ਨੂੰ ਪੇਸ਼ ਕਰਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਾਨਪੁਰ ਵਿਖ਼ੇ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਸਿੱਖ ਕੌਮ ਤੇ ਹੋਏ ਜੁਲਮਾਂ ਨੂੰ ਬਿਆਨ ਕਰਦੀ ਹੋਈ ਫਿਲਮ “ਸਤਲੁਜ” ਨੂੰ ਰਿਲੀਜ਼ ਹੋਣ ਤੋਂ ਸੈਂਸਰ ਬੋਰਡ ਦੁਆਰਾ ਰੋਕਿਆ ਗਿਆ ਸੀ ਪਰ ਹੁਣ ਇਹ ਫਿਲਮ ਸੋਸ਼ਲ ਮੀਡੀਆ ਪਲੇਟਫਾਰਮ ਓ ਟੀ ਟੀ ਤੇ ਰਿਲੀਜ਼ ਹੋਈ ਸੀ ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾ ਕੇ ਖੋਖਲੀ ਹੋਈ ਜਮਹੂਰੀਅਤ ਦਾ ਅੰਤਰਰਾਸ਼ਟਰੀ ਪੱਧਰ ਤੇ ਜਨਾਜਾ ਕੱਢ ਕੇ ਰੱਖ ਦਿੱਤਾ।
ਇਸ ਸਮੇਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਤਲੁਜ ਫਿਲਮ ਤੇ ਪਾਬੰਦੀ ਲਗਾ ਕੇ ਸੱਚ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਰਕਾਰਾਂ ਦੇ ਮਨਸੂਬੇ ਫੇਲ ਸਾਬਤ ਹੋਣਗੇ ਅਤੇ ਸੱਚ ਦੀ ਜਿੱਤ ਹੋਵੇਗੀ ਇਸ ਮੌਕੇ ਬਹਾਦਰ ਸਿੰਘ ਖਾਨਪੁਰ, ਰਣਜੀਤ ਸਿੰਘ ਸ਼ਾਹਪੁਰ, ਪਰਮਿੰਦਰ ਸਿੰਘ ਬੀਰਮਪੁਰ, ਮੁਖਤਿਆਰ ਸਿੰਘ ਖਾਲਸਾ, ਹਰਜੀਤ ਸਿੰਘ ਖਾਨਪੁਰ, ਗੁਰਨਾਮ ਸਿੰਘ, ਲੰਬੜਦਾਰ ਹਰਵਿੰਦਰ ਸਿੰਘ, ਬਹਾਦਰ ਸਿੰਘ, ਤਜਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਜੀਤਾ, ਸੁਖਪ੍ਰੀਤ ਸਿੰਘ, ਮੁਖਤਿਆਰ ਸਿੰਘ ਕਾਲਾ, ਦਿਲਬਾਗ ਸਿੰਘ, ਲੰਬੜਦਾਰ ਸ਼ਮਸ਼ੇਰ ਸਿੰਘ, ਨਾਜਰ ਸਿੰਘ, ਅਮਰਜੀਤ ਸਿੰਘ ਸੋਨੂ ਆਦਿ ਹਾਜ਼ਰ ਸਨ !

