Breaking
Tue. Jul 7th, 2026

ਸਿੱਖ ਨਸਲਕੁਸ਼ੀ ਨੂੰ ਪੇਸ਼ ਕਰਦੀ ਫਿਲਮ “ਸਤਲੁਜ” ਤੇ ਪਾਬੰਦੀ ਲਗਾ ਕੇ ਸਰਕਾਰ ਨੇ ਆਪਣੇ ਘਿਨਾਉਣੇ ਚਿਹਰੇ ਨੂੰ ਫਿਰ ਨੰਗਿਆਂ ਕੀਤਾ : ਸਿੰਗੜੀਵਾਲਾ

ਸਤਲੁਜ

ਹੁਸ਼ਿਆਰਪੁਰ 6 ਜੁਲਾਈ (ਤਰਸੇਮ ਦੀਵਾਨਾ ) – ਸਿੱਖ ਕੌਮ ਅਤੇ ਪੰਜਾਬੀਆਂ ਦੇ ਹੱਕਾਂ ਲਈ ਚੱਲ ਰਹੇ ਸੰਘਰਸ਼ ਨੂੰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਅੱਤਵਾਦ ਦਾ ਨਾਂ ਦੇ ਕੇ ਉਸ ਸਮੇਂ ਦੇ ਪੁਲਿਸ ਮੁਖੀ ਕੇਪੀਐਸ ਗਿੱਲ ਦੀ ਅਗਵਾਈ ਹੇਠ ਵੱਡੀ ਪੱਧਰ ਤੇ ਮਨੁੱਖੀ ਹੱਕਾਂ ਦਾ ਘਾਣ ਕਰਕੇ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਅਤੇ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਕੋਹ ਕੋਹ ਕੇ ਮਾਰਿਆ ਗਿਆ ਅਤੇ ਸਿੱਖਾਂ ਦੀ ਵੱਡੀ ਪੱਧਰ ਤੇ ਨਸਲਕੁਸ਼ੀ ਕੀਤੀ ਗਈ ਤੇ ਉਨਾਂ ਦੀਆਂ ਲਾਸ਼ਾਂ ਨੂੰ ਵੀ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ ਜਿਸ ਨੂੰ ਭਾਈ ਜਸਵੰਤ ਸਿੰਘ ਖਾਲੜਾ ਅਤੇ ਉਹਨਾਂ ਦੀ ਟੀਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਜਾਗਰ ਕੀਤਾ ਪਰ ਪੁਲਿਸ ਦੁਆਰਾ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਕੇ ਭਾਰੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਅਤੇ ਉਨਾਂ ਦੀ ਲਾਸ਼ ਨੂੰ ਵੀ ਖੁਰਦ ਬੁਰਦ ਕਰ ਦਿੱਤੀ ਜਿਨਾਂ ਤੇ ਬਣੀ ਫਿਲਮ ਪਹਿਲਾ ਨਾਮ “ਪੰਜਾਬ 95” ਅਤੇ ਨਵੇਂ ਨਾਂ “ਸਤਲੁਜ” ਹੇਠ ਸੋਸ਼ਲ ਮੀਡੀਆ ਓ ਟੀ ਟੀ ਤੇ ਰਿਲੀਜ਼ ਹੋਈ ਫਿਲਮ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਪਾਬੰਦੀ ਲਗਾ ਕੇ ਆਪਣਾ ਘਿਨਾਉਣਾ ਚਿਹਰਾ ਫਿਰ ਨੰਗਿਆਂ ਕੀਤਾ ਹੈ।

ਫਿਲਮ “ਸਤਲੁਜ” ਤੇ ਪਾਬੰਦੀ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਕੀਤਾ

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਓਟੀਟੀ ਤੇ ਰਿਲੀਜ਼ ਹੋਈ ਫਿਲਮ “ਸਤਲੁਜ” ਤੇ ਪਾਬੰਦੀ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਸਿੱਖ ਕੌਮ ਤੇ ਹੋਏ ਜੁਲਮਾਂ ਨੂੰ ਬਿਆਨ ਕਰਦੀ ਹੋਈ ਫਿਲਮ “ਪੰਜਾਬ 95” ਅਤੇ ਹੁਣ “ਸਤਲੁਜ” ਦੀ ਰਿਲੀਜ਼ ਰੋਕਣ ਲਈ ਕੇਂਦਰ ਸਰਕਾਰ ਦੇ ਅਧੀਨ ਸੈਂਸਰ ਬੋਰਡ ਨੇ ਵੱਡੀ ਪੱਧਰ ਤੇ ਕੱਟ ਲਗਾਏ ਸਨ ਅਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਗਿਆ ਸੀ ਪਰ ਹੁਣ ਇਹ ਫਿਲਮ ਸੋਸ਼ਲ ਮੀਡੀਆ ਪਲੇਟਫਾਰਮ ਜੀ 5 ਤੇ ਰਿਲੀਜ਼ ਹੋਈ ਸੀ ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾ ਕੇ ਖੋਖਲੀ ਹੋਈ ਜਮਹੂਰੀਅਤ ਦਾ ਅੰਤਰਰਾਸ਼ਟਰੀ ਪੱਧਰ ਤੇ ਜਨਾਜਾ ਕੱਢ ਕੇ ਰੱਖ ਦਿੱਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਉਸ ਸਮੇਂ ਦੇ ਸੱਚ ਨੂੰ ਬਿਆਨ ਕਰਦੀ ਸ਼ਹੀਦ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ ਦੇ ਜੀਵਨ ਤੇ ਬਣੀ ਫਿਲਮ “ਤੂਫਾਨ ਸਿੰਘ” ਤੇ ਵੀ ਪਾਬੰਦੀ ਲਗਾ ਕੇ ਸੱਚ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰਾਂ ਦੇ ਮਨਸੂਬੇ ਫੇਲ ਸਾਬਤ ਹੋਏ ਸਨ ਤੇ ਹੁਣ ਵੀ ਮਤਸਬੀ ਸੋਚ ਦੀਆਂ ਸਰਕਾਰਾਂ ਦੇ ਮਨਸੂਬੇ ਫੇਲ ਹੋਣਗੇ ਅਤੇ ਸੱਚ ਦੀ ਜਿੱਤ ਹੋਵੇਗੀ

By admin

Related Post