Breaking
Sun. Jun 28th, 2026

ਸੀਨੀਅਰ ਪੱਤਰਕਾਰ ਗੁਰਬਿੰਦਰ ਸਿੰਘ ਪਲਾਹਾ ਨੂੰ ਵੱਡਾ ਸਦਮਾ

ਗੁਰਬਿੰਦਰ ਸਿੰਘ ਪਲਾਹਾ

• ਨਹੀਂ ਰਹੇ ਵੱਡੇ ਵੀਰ ਮਨਮੀਤ ਸਿੰਘ ਪਲਾਹਾ

• ਮੀਡੀਆ, ਰਾਜਨੀਤਿਕ ਤੇ ਸਮਾਜਿਕ ਹਲਕਿਆਂ ਨੇ ਸੇਜ਼ਲ ਨੇਤਰਾਂ ਨਾਲ ਦਿੱਤੀ ਅੰਤਿਮ ਵਿਦਾਇਗੀ

• ਹੁਸ਼ਿਆਰਪੁਰ ਵਿਖੇ ਹੋਇਆ ਅੰਤਿਮ ਸੰਸਕਾਰ

ਹੁਸ਼ਿਆਰਪੁਰ, 27 ਜੂਨ (ਤਰਸੇਮ ਦੀਵਾਨਾ)- ਸੀਨੀਅਰ ਪੱਤਰਕਾਰ ਗੁਰਬਿੰਦਰ ਸਿੰਘ ਪਲਾਹਾ ਦੇ ਵੱਡੇ ਭਰਾ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸੀਨੀਅਰ ਟੈਕਨੀਸ਼ੀਅਨ (ਰੂਫ ਸੈਕਸ਼ਨ) ਮਨਮੀਤ ਸਿੰਘ ਪਲਾਹਾ (56) ਸਪੁੱਤਰ ਸ. ਦਰਸ਼ਨ ਸਿੰਘ ਪਲਾਹਾ ਬੀਤੇ ਦਿਨੀਂ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ​ਉਨ੍ਹਾਂ ਦਾ ਅੰਤਿਮ ਸੰਸਕਾਰ ਹਰਿਆਣਾ ਰੋਡ ਹੁਸ਼ਿਆਰਪੁਰ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਤੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਮੁਹੱਲਾ ਟਿੱਬਾ ਸਾਹਿਬ, ਹੁਸ਼ਿਆਰਪੁਰ ਤੋਂ ਆਰੰਭ ਹੋਈ, ਜਿਸ ਵਿੱਚ ਵੱਡੀ ਗਿਣਤੀ ‘ਚ ਸਾਕ-ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਮੀਡੀਆ ਜਗਤ ਦੇ ਨਾਲ ਨਾਲ ਪ੍ਰਸਾਸ਼ਨਿਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਦੁੱਖ ਦੀ ਘੜੀ ਵਿੱਚ ਸਮੂਹ ਪਲਾਹਾ ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ ਧਾਰਮਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਦੀਆਂ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਸ.ਮਨਮੀਤ ਸਿੰਘ ਪਲਾਹਾ ਦੀ ਆਤਮਿਕ ਸ਼ਾਂਤੀ ਨੱਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 4 ਜੁਲਾਈ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖ਼ੇ ਪੈਣਗੇ ਉਪਰੰਤ ਧੁਰ ਕੀ ਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖ਼ੇ ਬਾਅਦ ਦੁਪਿਹਰ 12 ਵਜੇ ਤੋਂ 1:30 ਵਜੇ ਤੱਕ ਹੋਣਗੇ |

By admin

Related Post