ਹੁਸ਼ਿਆਰਪੁਰ, 20 ਜੂਨ ( ਤਰਸੇਮ ਦੀਵਾਨਾ ) – ਹੁਸ਼ਿਆਰਪੁਰ ਸ਼੍ਰੋਮਣੀ ਅਕਾਲੀ ਦਲ ਵੱਲੋਂ 5 ਜੁਲਾਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਹਲਕਾ ਹੁਸ਼ਿਆਰਪੁਰ ਤੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇਨਚਾਰਜ ਸੰਜੀਵ ਤਲਵਾੜ ਵੱਲੋਂ ਸਾਂਝੀ ਕੀਤੀ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੰਜੀਵ ਤਲਵਾੜ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਹੁਸ਼ਿਆਰਪੁਰ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਸੂਚੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਮਿਹਨਤੀ, ਇਮਾਨਦਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਚੰਗੀ ਪੈਂਠ ਰੱਖਣ ਵਾਲੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੰਜੀਵ ਤਲਵਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਭ ਦਾ ਸਤਿਕਾਰ ਕਰਦਾ ਹੈ ਇਸ ਲਈ ਇਸ ਸੂਚੀ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ।
ਪਹਿਲੀ ਸੂਚੀ ਵਿੱਚ ਸ਼ਾਮਲ ਉਮੀਦਵਾਰ ਕ੍ਰਮਵਾਰ ਵਾਰਡ ਨੰਬਰ 1 ਸੰਜਨਾ ਸਰੋਆ, ਵਾਰਡ ਨੰਬਰ 2 ਹਰਪ੍ਰੀਤ ਕੌਰ, ਵਾਰਡ ਨੰਬਰ 3 ਨੀਤੀ ਤਲਵਾੜ ਵਾਰਡ ਨੰਬਰ 4 ਰਕੇਸ਼ ਕੁਮਾਰ ਗੋਰਾ, ਵਾਰਡ ਨੰਬਰ 6 ਸੂਰਿਆਮਨੀ ਜੈਨ, ਵਾਰਡ ਨੰਬਰ 12 ਜੋਧ ਸਿੰਘ, ਵਾਰਡ ਨੰਬਰ 19 ਰਾਜਵਿੰਦਰ ਕੌਰ, ਵਾਰਡ ਨੰਬਰ 20 ਮੀਨਾ ਕੁਮਾਰੀ ਵਾਰਡ ਨੰਬਰ 2, ਮੀਨਾ ਰਾਣੀ, ਵਾਰਡ ਨੰਬਰ 22 ਪ੍ਰੇਮ ਸਿੰਘ, ਵਾਰਡ ਨੰਬਰ 24 ਰਾਜ ਕੁਮਾਰ ਥਾਪਰ, ਵਾਰਡ ਨੰਬਰ 25 ਗੁਰਪ੍ਰੀਤ ਕੌਰ, ਵਾਰਡ ਨੰਬਰ 26 ਇੰਦਰਦੀਪ ਸਿੰਘ, ਵਾਰਡ ਨੰਬਰ 27 ਪਰਵਿੰਦਰ ਕੌਰ ਕਲਸੀ, ਵਾਰਡ ਨੰਬਰ 29 ਪ੍ਰਿਤਪਾਲ ਕੌਰ, ਵਾਰਡ ਨੰਬਰ 30 ਬਲਜਿੰਦਰ ਸਿੰਘ, ਵਾਰਡ ਨੰਬਰ 38 ਰਣਧੀਰ ਸਿੰਘ ਭਾਰਜ, ਵਾਰਡ ਨੰਬਰ 43 ਦੀਪਾਲੀ ਹੰਸ, ਵਾਰਡ ਨੰਬਰ 47 ਨਤਾਸ਼ਾ, ਵਾਰਡ ਨੰਬਰ 48 ਸ਼ੁਭਮ ਭੱਟੀ, ਅਤੇ ਵਾਰਡ ਨੰਬਰ 49 ਵਿੱਚ ਵੀਨਾ ਆਦੀਆਂ ਨੂੰ ਉਤਾਰਿਆ ਗਿਆ ਹੈ !

