ਹੁਸ਼ਿਆਰਪੁਰ 11 (ਤਰਸੇਮ ਦੀਵਾਨਾ) – ਬਜਰੰਗ ਦਲ ਹਿੰਦੋਸਤਾਨ ਵੱਲੋਂ ਅੱਜ ਸਬਜ਼ੀ ਮੰਡੀ, ਗੁਰੂ ਗੋਬਿੰਦ ਸਿੰਘ ਨਗਰ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਥੇਬੰਦੀ ਦੇ ਵਿਸਥਾਰ ਲਈ ਹੁਸ਼ਿਆਰਪੁਰ ਤੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਪ੍ਰੋਗਰਾਮ ਵਿੱਚ ਰਾਸ਼ਟਰੀ ਚੇਅਰਮੈਨ ਜੈ ਗੋਪਾਲ ਲਾਲੀ, ਰਾਸ਼ਟਰੀ ਜਨਰਲ ਸਕੱਤਰ ਮਨਜੀਤ ਸਿੰਘ ਮਾਹਿਲਪੁਰੀ ਅਤੇ ਰਾਸ਼ਟਰੀ ਬੁਲਾਰੇ ਐਡਵੋਕੇਟ ਸੰਦੀਪ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰੋਗਰਾਮ ਦੌਰਾਨ ਬਜਰੰਗ ਦਲ ਹਿੰਦੋਸਤਾਨ ਦੇ ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ ਨੇ ਜਥੇਬੰਦੀ ਦੇ ਵਿਸਥਾਰ ਲਈ ਨਵੀਆਂ ਨਿਯੁਕਤੀਆਂ ਕੀਤੀਆਂ।
ਜਿਸ ਵਿੱਚ ਕ੍ਰਮਵਾਰ ਹਰਪ੍ਰੀਤ ਸਿੰਘ ਧਾਰੀਵਾਲ ਪੰਜਾਬ ਉਪ-ਪ੍ਰਧਾਨ, ਤਜਿੰਦਰ ਕੁਮਾਰ – ਚੇਅਰਮੈਨ ਪੰਜਾਬ, ਮੋਂਟੀ ਸ਼ਰਮਾ ਪੰਜਾਬ ਕੋਆਰਡੀਨੇਟਰ, ਰਿੰਕੂ ਪੰਜਾਬ ਯੂਥ ਉਪ-ਪ੍ਰਧਾਨ, ਕਰਨ ਦੋਆਬਾ ਉਪ-ਪ੍ਰਧਾਨ, ਮਨੀਸ਼ ਤਾਜਵਾਨਾ ਵਾਈਸ ਚੇਅਰਮੈਨ ਪੰਜਾਬ, ਹਰੀਸ਼ ਸੈਣੀ ਪੰਜਾਬ ਕੋਆਰਡੀਨੇਟਰ, ਕੁੰਦਨ ਹੀਰ ਜ਼ਿਲ੍ਹਾ ਚੇਅਰਮੈਨ ਹੁਸ਼ਿਆਰਪੁਰ, ਲਵਪ੍ਰੀਤ ਸਿੰਘ ਜ਼ਿਲ੍ਹਾ ਉਪ-ਪ੍ਰਧਾਨ ਹੁਸ਼ਿਆਰਪੁਰ, ਜਗਤਾਰ ਸਿੰਘ ਮੋਤੀਆਂ ਜਨਰਲ ਸਕੱਤਰ ਹੁਸ਼ਿਆਰਪੁਰ, ਆਦਿ ਨੂੰ ਨਿਯੁਕਤ ਕੀਤਾ ਗਿਆ
ਅਹੁਦੇਦਾਰਾਂ ਵੱਲੋਂ ਵਫ਼ਾਦਾਰੀ ਦਾ ਭਰੋਸਾ
ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਅਨਿਲ ਟੰਡਨ, ਰਜਿੰਦਰ ਕੁਮਾਰ, ਵਿਜੇ ਕੁਮਾਰ ਅਮਨ (ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ), ਪ੍ਰਿੰਸ (ਸਕੱਤਰ ਜ਼ਿਲ੍ਹਾ ਗੁਰਦਾਸਪੁਰ), ਹਰਮਨ ਮਾਂਗਟ, ਐਡਵੋਕੇਟ ਸੌਰਵ ਡੋਗਰਾ, ਉਪ-ਪ੍ਰਧਾਨ ਪੰਜਾਬ ਗੁਰਿੰਦਰ ਸ਼ਰਮਾ, ਜਨਰਲ ਸਕੱਤਰ ਪੰਜਾਬ ਹਰੀਸ਼ ਜੋਸ਼ੀ, ਦੁਰਗਾ ਵਾਹਿਨੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਨੀਤਾ, ਸਿਟੀ ਪ੍ਰਧਾਨ ਬਟਾਲਾ ਮੀਨਾ, ਅਸ਼ਵਨੀ ਮਲਹੋਤਰਾ, ਮਦਨ ਲਾਲ ਸਗੜ, ਰਾਸ਼ਟਰੀ ਸੀਨੀਅਰ ਉਪ-ਪ੍ਰਧਾਨ ਪਰਮਜੀਤ ਸਿੰਘ ਫੌਜੀ ਬੂਥਗੜ੍ਹ, ਜ਼ਿਲ੍ਹਾ ਉਪ-ਪ੍ਰਧਾਨ ਦਵਿੰਦਰ ਸਿੰਘ ਮਾਹਿਲਪੁਰੀ, ਹਲਕਾ ਚੱਬੇਵਾਲ ਪ੍ਰਧਾਨ ਸੰਜੀਵ ਕੁਮਾਰ ਸੰਜੂ, ਰਾਸ਼ਟਰੀ ਉਪ-ਪ੍ਰਧਾਨ ਜਸਵੀਰ ਸਿੰਘ ਮਿੰਟੂ ਅਤੇ ਪਰਮਜੀਤ ਸਿੰਘ ਫੌਜੀ ਬੂਥਗੜ੍ਹ ਨੇ ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਬਜਰੰਗੀਆਂ ਦਾ ਧੰਨਵਾਦ ਕੀਤਾ।

