Breaking
Fri. Jun 12th, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਸਾਲਾਂ ਦੇ ਕਾਰਜਕਾਲ ਵਿੱਚ ਭਾਰਤ ਦਾ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਵਧਾਇਆ: ਅਵਿਨਾਸ਼ ਖੰਨਾ, ਰਮਨ ਘਈ

ਨਰਿੰਦਰ ਮੋਦੀ

ਭਾਜਪਾ ਸਪੋਰਟਸ ਸੈੱਲ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲ ਪੂਰੇ ਹੋਣ ‘ਤੇ ਸਮਾਗਮ ਦਾ ਕੀਤਾ ਆਯੋਜਨ

ਹੁਸ਼ਿਆਰਪੁਰ 11 ਜੂਨ (ਤਰਸੇਮ ਦੀਵਾਨਾ) – ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਪੰਜਾਬ ਵੱਲੋਂ ਸਾਬਕਾ ਸੂਬਾਈ ਪ੍ਰਧਾਨ ਡਾ. ਰਮਨ ਘਈ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ 12 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸ਼ਿਵ ਮੰਦਰ, ਬੰਸੀ ਨਗਰ ਵਿਖੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਮੋਦੀ ਜੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਅਵਿਨਾਸ਼ ਰਾਏ ਖੰਨਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 12 ਸਾਲਾਂ ਦੇ ਆਪਣੇ ਕਾਰਜਕਾਲ ਵਿੱਚ ਭਾਰਤ ਨੂੰ ਹਰ ਪਾਸੇ ਅੱਗੇ ਲਿਜਾਣ ਦਾ ਕੰਮ ਕੀਤਾ ਹੈ ਅਤੇ ਕਈ ਅਜਿਹੀਆਂ ਲਾਭਕਾਰੀ ਯੋਜਨਾਵਾਂ ਦੇਸ਼ ਦੇ ਹਰ ਵਰਗ ਨੂੰ ਦਿੱਤੀਆਂ ਹਨ, ਜਿਸ ਦਾ ਲਾਭ ਉਠਾ ਕੇ ਅੱਜ ਦੇਸ਼ ਦਾ ਹਰ ਵਰਗ ਆਪਣੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਵਿੱਚ ਸਫਲ ਰਿਹਾ ਹੈ।

ਅਵਿਨਾਸ਼ ਰਾਏ ਖੰਨਾ ਨੇ ਮੋਦੀ ਜੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣੇ 12 ਸਾਲਾਂ ਦੇ ਚੱਲ ਰਹੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਵਰਕਰਾਂ ਨੂੰ ਉਨ੍ਹਾਂ ਦੁਆਰਾ ਚਲਾਈਆਂ ਗਈਆਂ ਯੋਜਨਾਵਾਂ ਘਰ-ਘਰ ਪਹੁੰਚਾਉਣ ਦਾ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜਿਸ ਤਰ੍ਹਾਂ ਉਜਵਲਾ, ਆਯੂਸ਼ਮਾਨ ਭਾਰਤ, ਕਿਸਾਨ ਕ੍ਰੈਡਿਟ ਕਾਰਡ ਅਤੇ ਸਟਾਰਟਅੱਪ ਵਰਗੀਆਂ ਹੋਰ ਯੋਜਨਾਵਾਂ ਦੇਸ਼ ਨੂੰ ਦਿੱਤੀਆਂ ਹਨ, ਉਸ ਲਈ ਅਵਿਨਾਸ਼ ਰਾਏ ਖੰਨਾ ਨੇ ਮੋਦੀ ਜੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਡਾ. ਰਮਨ ਘਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣੇ ਕਾਰਜਕਾਲ ਵਿੱਚ ਦੇਸ਼ ਦੀ ਜਨਤਾ ਜੋ ਪਿਛਲੇ ਕਾਂਗਰਸ ਦੇ 60 ਸਾਲਾਂ ਤੋਂ ਵੱਧ ਦੇ ਕਾਰਜਕਾਲ ਵਿੱਚ ਬੁਨਿਆਦੀ ਸਹੂਲਤਾਂ, ਰੋਟੀ, ਕੱਪੜਾ ਅਤੇ ਮਕਾਨ ਲਈ ਤਰਸ ਰਹੀ ਸੀ, ਉਸ ਨੂੰ ਇਸ 12 ਸਾਲ ਵਿੱਚ ਮੋਦੀ ਜੀ ਨੇ ਹਰ ਦੇਸ਼ ਦੇ ਨਾਗਰਿਕ ਨੂੰ ਉਸ ਦਾ ਘਰ ਦੇਣ, ਚੰਗਾ ਕੱਪੜਾ ਪਹਿਨਣ ਅਤੇ ਖਾਣ ਲਈ ਅੰਨ ਦੇਣ ਦੀਆਂ ਜੋ 12 ਸਾਲਾਂ ਵਿੱਚ ਕੋਸ਼ਿਸ਼ਾਂ ਕੀਤੀਆਂ ਹਨ, ਉਸ ਲਈ ਅੱਜ ਪੂਰਾ ਦੇਸ਼ ਇੱਕ ਨਵੀਂ ਉਚਾਈਆਂ ਤੱਕ ਜਾ ਰਿਹਾ ਹੈ। ਡਾ. ਘਈ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਕਾਲ ਦੌਰਾਨ ਉਨ੍ਹਾਂ ਦੁਆਰਾ ਦੇਸ਼ ਦੀ ਜਨਤਾ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਜਿਸ ਢੰਗ ਨਾਲ ਦੇਸ਼ ਨੂੰ ਇੱਕ ਰੱਖਿਆ ਅਤੇ ਦੇਸ਼ ਨੂੰ ਸਿਹਤ ਸਹੂਲਤਾਂ (ਵੈਕਸੀਨ) ਪ੍ਰਦਾਨ ਕੀਤੀਆਂ, ਉਸ ਲਈ ਵੀ ਧੰਨਵਾਦ ਕੀਤਾ।

ਮੋਦੀ ਦੇ ਕਾਰਜਕਾਲ ਵਿੱਚ ਪੂਰਾ ਵਿਸ਼ਵ ਭਾਰਤ ਨੂੰ ਇੱਕ ਵਿਸ਼ਵ ਗੁਰੂ ਦੇ ਰੂਪ ਵਿੱਚ ਦੇਖ ਰਿਹਾ ਹੈ

ਡਾ. ਘਈ ਨੇ ਕਿਹਾ ਕਿ ਅੱਜ ਮੋਦੀ ਦੇ ਕਾਰਜਕਾਲ ਵਿੱਚ ਪੂਰਾ ਵਿਸ਼ਵ ਭਾਰਤ ਨੂੰ ਇੱਕ ਵਿਸ਼ਵ ਗੁਰੂ ਦੇ ਰੂਪ ਵਿੱਚ ਦੇਖ ਰਿਹਾ ਹੈ ਅਤੇ ਦੁਨੀਆ ਦਾ ਹਰ ਦੇਸ਼, ਭਾਵੇਂ ਉਹ ਯੂਰਪ ਹੋਵੇ, ਏਸ਼ੀਆ ਹੋਵੇ ਜਾਂ ਅਫਰੀਕਾ ਹੋਵੇ, ਹਰ ਦੇਸ਼ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਵਿੱਚ ਬੁਲਾਉਣ ਲਈ ਆਪਣਾ ਸੌਭਾਗ ਸਮਝਦਾ ਹੈ। ਡਾ. ਘਈ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ 12 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਨਾਲ ਪਰਮਾਤਮਾ ਤੋਂ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਹੋਰ ਸ਼ਕਤੀ ਦੇਵੇ ਤਾਂ ਜੋ ਉਹ ਦੇਸ਼ ਨੂੰ 2047 ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਅੱਗੇ ਲਿਜਾਣ ਵਿੱਚ ਸਫਲ ਹੋਣ।

ਇਸ ਮੌਕੇ ਭਾਜਪਾ ਨੇਤਾ ਡਾ. ਪੰਕਜ ਸ਼ਰਮਾ ਅਤੇ ਮੋਹਿਤ ਸੰਧੂ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਦੀ ਵਰਕਰਾਂ ਨੂੰ ਵਿਸਥਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਨੂੰ ਜਿਸ ਤਰ੍ਹਾਂ ਇੱਕ ਵਿਕਸਿਤ ਭਾਰਤ ਬਣਾਉਣ ਲਈ ਅਨੇਕਾਂ ਸਕੀਮਾਂ ਅਤੇ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਮਜ਼ਦੂਰ, ਕਿਸਾਨ, ਉਦਯੋਗਪਤੀ, ਦੁਕਾਨਦਾਰਾਂ ਲਈ ਉਨ੍ਹਾਂ ਯੋਜਨਾਵਾਂ ਬਾਰੇ ਸਾਨੂੰ ਘਰ-ਘਰ ਪਹੁੰਚਾਉਣਾ ਹੋਵੇਗਾ। ਉਨ੍ਹਾਂ ਅਤੇ ਡਾ. ਪੰਕਜ ਸ਼ਰਮਾ ਨੇ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਪਰਮਾਤਮਾ ਤੋਂ ਉਨ੍ਹਾਂ ਨੂੰ ਹੋਰ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ।

ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਪੋਰਟਸ ਸੈੱਲ ਮੋਹਿਤ ਸੰਧੂ ਨੇ ਵਰਕਰਾਂ ਨੂੰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਪੂਰੇ ਹੋਣ ‘ਤੇ ਇੱਕ ਵਿਸ਼ਵ ਰਿਕਾਰਡ ਬਣਾਉਣ ‘ਤੇ ਪਹੁੰਚਣ ਲਈ ਧੰਨਵਾਦ ਕਿਹਾ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਮਨੋਜ ਸ਼ਰਮਾ, ਡਾ. ਵਿਸ਼ਿਸ਼ਟ ਕੁਮਾਰ, ਵਿਕਰਮ ਸ਼ਰਮਾ, ਡਾ. ਰਾਜ ਕੁਮਾਰ ਸੈਨੀ, ਵਿਕ੍ਰਾਂਤ ਸ਼ਰਮਾ, ਅਮਿਤ ਪਟਿਆਲ, ਹਰੀਸ਼ ਬੇਦੀ, ਰਾਜ ਕੁਮਾਰ ਸ਼ਰਮਾ, ਅਮਿਤ ਸਿੱਧੂ, ਓਮ ਪ੍ਰਕਾਸ਼ ਸਿੱਧੂ, ਨਸੀਬ ਚੰਦ, ਪਰਮਜੀਤ ਰਾਣਾ, ਜਸਵੀਰ ਸਿੰਘ, ਪੰਡਿਤ ਵਕੀਲ ਚੰਦ ਤਿਵਾੜੀ ਵੀ ਮੌਜੂਦ ਸਨ।

By admin

Related Post