-ਲੈਕਚਰਾਰ ਗੁਰਦੀਪ ਸਿੰਘ ਹਮੇਸ਼ਾ ਸਮੇਂ ਦੇ ਪਾਬੰਦ ਰਹੇ : ਪ੍ਰਿੰ: ਬਲਦੇਵ ਸਿੰਘ ਧੁੱਗਾ
ਹੁਸ਼ਿਆਰਪੁਰ 1 ਜੂਨ (ਤਰਸੇਮ ਦੀਵਾਨਾ)- ਲੈਕਚਰਾਰ ਗੁਰਦੀਪ ਸਿੰਘ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ‘ਚ 32 ਸਾਲ 2 ਮਹੀਨੇ ਅਤੇ 2 ਦਿਨ ਬੇਦਾਗ ਸੇਵਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਤੋਂ ਸੇਵਾ ਮੁਕਤ ਹੋਣ ਮੌਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਸਕੂਲ ‘ਚ ਆਉਣ ਤੇ ਲੈਕਚਰਾਰ ਗੁਰਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਸੇਵਾ ਮੁਕਤੀ ਮੌਕੇ ਹੋਈ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਲੈਕਚਰਾਰ ਗੁਰਦੀਪ ਸਿੰਘ ਦੁਆਰਾ ਨਿਭਾਈਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਕਿਹਾ ਕਿ ਲੈਕਚਰਾਰ ਗੁਰਦੀਪ ਸਿੰਘ ਹਮੇਸ਼ਾ ਸਮੇਂ ਦੇ ਪਾਬੰਦ ਰਹੇ ਅਤੇ ਉਹਨਾਂ ਦੁਆਰਾ ਪੜ੍ਹਾਏ ਗਏ ਵਿਦਿਆਰਥੀ ਸਮਾਜ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਮਾਸਟਰ ਦਲਬੀਰ ਸਿੰਘ ਅਤੇ ਮਮਤਾ ਦੇਵੀ ਨੇ ਲੈਕਚਰਾਰ ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਦੀਆਂ ਮੁਬਾਰਕਾਂ ਦਿੰਦੇ ਹੋਏ, ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਤਿਲਕ ਰਾਜ ਨੇ ਬਾਖੂਬੀ ਨਿਭਾਈ।
ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਲੈਕਚਰਾਰ ਸੰਜੀਵ ਕੁਮਾਰ, ਲੈਕਚਰਾਰ ਅੰਮ੍ਰਿਤਪਾਲ ਸਿੰਘ, ਲੈਕਚਰਾਰ ਤਿਲਕ ਰਾਜ, ਅਨੂਪ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਦਲਬੀਰ ਸਿੰਘ, ਨਵਨੀਤ ਸਿੰਘ, ਲਖਵੀਰ ਸਿੰਘ, ਦੇਵ ਦੱਤ ਸ਼ਰਮਾ, ਬਲਵੰਤ ਸਿੰਘ, ਮੁਕਿੰਦਰ ਸਿੰਘ, ਮੋਹਨ ਲਾਲ, ਰੋਜ਼ੀ ਸ਼ਰਮਾ, ਮਮਤਾ ਦੇਵੀ, ਨਰਿੰਦਰ ਕੌਰ, ਅਰਮਨਜੋਤ ਕੌਰ, ਸਵਿਤਾ, ਰਮਨੀਤ ਕੌਰ, ਸੁਮਨ ਬਾਲਾ, ਸੁਰਿੰਦਰ ਕੌਰ, ਜਸਵਿੰਦਰ ਕੌਰ ਅਤੇ ਨਸੀਬ ਚੰਦ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

