Breaking
Thu. May 21st, 2026

ਸਫਲਤਾ ਪੂਰਵਕ ਸੰਪੰਨ ਹੋਇਆ ‘ਮਹਿਕ ਵਤਨ ਦੀ ਫਾਉਂਡੇਸ਼ਨ ਮੋਗਾ’ ਦਾ ਵਿਸ਼ੇਸ਼ ਸੈਮੀਨਾਰ ਅਤੇ ਫਿਲਮ ਰੀਲੀਜ ਸਮਾਰੋਹ

ਮਹਿਕ ਵਤਨ ਦੀ ਫਾਉਂਡੇਸ਼ਨ

ਸ. ਚਮਕੌਰ ਸਿੰਘ ਸੰਘਾ’ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਡਾਕੂਮੈਟਰੀ ਫਿਲਮ ‘ਸੇਵਾ ਤੋਂ ਵਿਕਾਸ ਤੱਕ’ ਕੀਤੀ ਗਈ ਰੀਲੀਜ

ਮੋਗਾ 21 ਮਈ (ਜਸਵਿੰਦਰ ਸਿੰਘ ਆਜ਼ਾਦ)- ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ ਮੋਗਾ ਵੱਲੋਂ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਉੱਘੇ ਸਮਾਜ ਸੇਵਕ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਚਮਕੌਰ ਸਿੰਘ ਸੰਘਾ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਡਾਕੂਮੈਂਟਰੀ ਫਿਲਮ ਸੇਵਾ ਤੋਂ ਨੂੰ ਰੀਲੀਜ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ ਜੋ ਕਿ ਸਫਲਤਾ ਪੂਰਵਕ ਸੰਪੰਨ ਹੋਇਆ।

ਡਾ. ਸੁਰਜੀਤ ਸਿੰਘ ਦੌਧਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋ ਕੇ ਵਿਸ਼ੇਸ਼ ਬੁਲਾਰਿਆ ਵਜੋਂ ਆਪਣੇ ਵਿਚਾਰ ਪੇਸ਼ ਕੀਤੇੇ

ਇਸ ਸਮਾਗਮ ਸਬੰਧੀ ਚੋਣਵੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆ ਇਸ ਫਿਲਮ ਅਤੇ ਇਸ ਪ੍ਰੌਗਰਾਮ ਦੇ ਡਾਇਰੈਕਟਰ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਉੱਘੇ ਸਮਾਜ ਸੇਵਕ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਖਾਲਸਾ ਦੀਵਾਨ ਸੁਸਾਇਟੀ ਵਿਨੀਪੈਗ (ਕੈਨੇਡਾ) ਦੇ ਮੋਜੂਦਾ ਡਾਇਰੈਕਟਰ ਸ. ਚਮਕੌਰ ਸਿੰਘ ਸੰਘਾ ਵੱਲੋਂ ਉਨ੍ਹਾਂ ਦੇ ਕਾਰਜ ਕਾਲ ਦੌਰਾਨ ਜੋ ਵਿਕਾਸ ਕਾਰਜ ਕੀਤੇ ਗਏ ਹਨ ਉਨ੍ਹਾਂ ਵਿਕਾਸ ਕਾਰਜਾਂ ਨੂੰ ਦਰਸਾਉਂਦੀ ਡਾਕੂਮੈਂਟਰੀ ਫਿਲਮ ‘ਸੇਵਾ ਤੋਂ ਵਿਕਾਸ ਤੱਕ’ ਦਾ ਰੀਲੀਜਿੰਗ ਸਮਾਰੋਹ ਅਤੇ ਸਮਾਜ ਸੇਵੀ ਲੋਕਾਂ ਦੀ ਸਮਾਜ ਨੂੰ ਦੇਣ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ‘ਸੇਵਾ ਅਤੇ ਵਿਕਾਸ ਦੀ ਲਹਿਰ’ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਸਾਹਿਤਕਾਰ ਸ. ਗੁਰਮੇਲ ਸਿੰਘ ਬੌਡੇ ਅਤੇ ਡਾ. ਸੁਰਜੀਤ ਸਿੰਘ ਦੌਧਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋ ਕੇ ਵਿਸ਼ੇਸ਼ ਬੁਲਾਰਿਆ ਵਜੋਂ ਆਪਣੇ ਵਿਚਾਰ ਪੇਸ਼ ਕੀਤੇੇ।

ਸਾਹਿਤਕਾਰ ਬਲਦੇਵ ਸਿੰਘ ਆਜਾਦ ਅਤੇ ਡਾ. ਜਗਤਾਰ ਸਿੰਘ ਪਰਮਿਲ ਵਿਸ਼ੇਸ਼ ਮਹਿਮਾਨ ਵਜੋਂ ਹਾਜਿਰ ਹੋਏ

ਸਾਹਿਤਕਾਰ ਬਲਦੇਵ ਸਿੰਘ ਆਜਾਦ ਅਤੇ ਡਾ. ਜਗਤਾਰ ਸਿੰਘ ਪਰਮਿਲ ਵਿਸ਼ੇਸ਼ ਮਹਿਮਾਨ ਵਜੋਂ ਹਾਜਿਰ ਹੋਏ। ਹਾਜਰੀਨ ਸੱਜਣਾ ਨੇ ਫਿਲਮ ਦੇ ਪੋਸਟਰ ਅਤੇ ਮਹਿਮਾਨਾ ਨੇ ਫਿਲਮ ਦੇ ਕਾਰਡ ਹੱਥ ਵਿੱਚ ਫੜ ਕੇ ਫਿਲਮ ਰੀਲੀਜ ਕੀਤੀ। ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ। ਜਿਲ੍ਹਾ ਮੀਤ ਪ੍ਰਧਾਨ ਡਾ. ਰਵੀਨੰਦਨ ਸ਼ਰਮਾ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਅਤੇ ਰੂਰਲ ਐਨ.ਜੀ.ਓ ਸਿਟੀ ਬਲਾਕ ਦੇ ਚੇਅਰਮੈਨ ਸ. ਗੁਰਸੇਵਕ ਸਿੰਘ ਸੰਨਿਆਸੀ ਨੇ ਇਸ ਡਾਕੂਮੈਂਟਰੀ ਫਿਲਮ ਅਤੇ ਸ. ਚਮਕੌਰ ਸਿੰਘ ਸੰਘਾ ਦੇ ਜੀਵਨ ਬਾਰੇ ਚਾਨਣਾ ਪਾਇਆ।

ਇਸ ਫਿਲਮ ਦੀ ਪ੍ਰਮੋਸ਼ਨ ਲਈ ਹਾਜਿਰ ਮਹਿਮਾਨਾ ਨੂੰ ਇਸ ਫਿਲਮ ਦੇ ਕਿਊ.ਆਰ. ਲੰਿਕ ਦੇ ਕਾਰਡ ਵੰਡੇ ਗਏ। ਆਏ ਹੋਏ ਮਹਿਮਾਨਾ ਨੇ ਸ. ਭਵਨਦੀਪ ਸਿੰਘ ਪੁਰਬਾ ਦੇ ਇਸ ਸਲਾਘਾ ਯੋਗ ਕਾਰਜ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਵਿਸ਼ੇਸ਼ ਸਮਾਗਮ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ, ਬਾਬਾ ਜਸਵੀਰ ਸਿੰਘ ਲੋਹਾਰਾ, ਸਰਬੱਤ ਦਾ ਭਲਾ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਘੋਲੀਆ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਟਰੱਸਟੀ ਜਗਤਾਰ ਸਿੰਘ ਜਾਨੀਆ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਰੂਰਲ ਐਨ.ਜੀ.ਓ ਦੇ ਬਲਾਕ ਚੇਅਰਮੈਨ ਕੁਲਵਿੰਦਰ ਸਿੰਘ ਰਾਮੂੰਵਾਲੀਆ, ਦਫਤਰ ਇੰਚਾਰਜ ਜਸਵੀਰ ਕੌਰ ਬੁੱਘੀਪੁਰਾ, ਮੈਡਮ ਸੁਖਵਿੰਦਰ ਕੌਰ ਬੁੱਘੀਪੁਰਾ, ਮੈਡਮ ਜਸਪ੍ਰੀਤ ਕੌਰ ਬੱਡੂਵਾਲ, ਸਰਬਜੀਤ ਕੌਰ ਮਾਹਲਾ, ਬਲਸ਼ਰਨ ਸਿੰਘ ਨੈਸਲੇ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਕੁਲਵਿੰਦਰ ਸਿੰਘ ਲੰਗੇਆਣਾ, ਮਨਮੋਹਨ ਸਿੰਘ ਚੀਮਾ, ਮਹਿੰਦਰ ਸਿੰਘ ਸਹੋਤਾ, ਰਣਜੀਤ ਕੌਰ ਆਦਿ ਅਤੇ ਐਨ.ਜੀ.ਓ. ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।

By admin

Related Post