Breaking
Wed. May 13th, 2026

ਜਨਗਣਨਾ ਫਾਰਮ ਵਿੱਚ ਐਸਸੀ ਸਮਾਜ ਲਈ ਇਤਰਾਜਯੋਗ ਸ਼ਬਦਾ ਦੀ ਵਰਤੋਂ ਕਰਨਾ ਭਾਰਤੀ ਸੰਵਿਧਾਨ ਦੇ ਖਿਲਾਫ ਹੈ : ਬੇਗਮਪੁਰਾ ਟਾਈਗਰ ਫੋਰਸ

ਐਸਸੀ ਸਮਾਜ

ਅਜਿਹੇ ਸ਼ਬਦਾਂ ਦੀ ਵਰਤੋਂ ਸੱਤਾਧਾਰੀ ਹਾਕਮਾਂ ਦੀ ਜਾਤੀਵਾਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ : ਠਰੋਲੀ, ਹੈਪੀ, ਬੰਟੀ

ਹੁਸ਼ਿਆਰਪੁਰ 11 ਮਈ ( ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਅਤੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਅਤੇ ਬੰਟੀ ਹਰਿਆਣਾ ਪ੍ਰਧਾਨ ਹਲਕਾ ਸ਼ਾਮ 84 ਦੀ ਪ੍ਰਧਾਨਗੀ ਹੇਠ ਏ ਡੀ ਸੀ ਗੁਰਪ੍ਰੀਤ ਕੌਰ ਨੂੰ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਨਗਣਨਾ ਲਈ ਜਾਰੀ ਕੀਤੇ ਫਾਰਮ ਵਿੱਚ ਜਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਿਤ ਕਰਨ ਵਾਲੇ ਅਤੇ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਪਾਬੰਦੀਸ਼ੁਦਾ ਸ਼ਬਦ ਦਰਜ ਕਰਕੇ ਮਜਬੀ ਸਿੱਖਾਂ ਅਤੇ ਬਾਲਮੀਕ ਸਮਾਜ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਕਿ ਭਾਰਤੀ ਸੰਵਿਧਾਨ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਸੱਤਾਧਾਰੀ ਹਾਕਮਾਂ ਤੇ ਉੱਚ ਅਧਿਕਾਰੀਆਂ ਦੀ ਜਾਤੀਵਾਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਆਜ਼ਾਦ ਨੂੰ ਹੋਇਆ ਲਗਭਗ 80 ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਜਨਰਲ ਸਮਾਜ ਦੀ ਐਸਸੀ ਸਮਾਜ ਪ੍ਰਤੀ ਸੋਚ ਘਿਰਣਾ ਵਾਲੀ ਹੈ,ਜੋ ਕਿ ਬਹੁਤ ਹੀ ਮਾੜੀ ਗੱਲ ਹੈ।

ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਫਾਰਮ ਪਾਸ ਕਾਰਨ ਵਾਲੇ ਅਧਿਕਾਰੀਆਂ ਉੱਪਰ ਐਸੀ ਐਸਟੀ ਐਕਟ ਦੇ ਤਹਿਤ ਐਫਆਈਆਰ ਦਰਜ ਕਰਕੇ ਕੀਤੀ ਜਾਵੇ ਅਤੇ ਜਨਗਣਨਾ ਫਾਰਮ ਵਿੱਚ ਇਤਰਾਜਯੋਗ ਸ਼ਬਦਾਂ ਨੂੰ ਤੁਰੰਤ ਹਟਾਇਆ ਜਾਵੇ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਇਸ ਮੁੱਦੇ ਤੇ ਜਲਦੀ ਹੀ ਪੰਜਾਬ ਦੀਆਂ ਐਸਸੀ ਸਮਾਜ ਦੀਆ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਸਰਕਾਰ ਖਿਲਾਫ ਤਿੱਖੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਹਨਾਂ ਨੇ ਐਸਸੀ ਸਮਾਜ ਨੂੰ ਇੱਕ ਜੁੱਟ ਹੋਣ ਦੀ ਅਪੀਲ ਕੀਤੀ ਤਾਂ ਜੋ ਆਰ. ਐਸ. ਐਸ. ਦੀ ਬ੍ਰਾਹਮਣਵਾਦੀ ਸੋਚ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਸੁੰਦਰ ਨਗਰ, ਸ਼ੰਮੀ ਬਿਰਦੀ ਪੁਰਹੀਰਾਂ, ਬੰਟੀ, ਰੋਹਿਤ ਨਾਰਾ ਡਾਡਾ, ਆਦਿ ਹਾਜ਼ਰ ਸਨ !

By admin

Related Post