Breaking
Wed. May 13th, 2026

ਅਜੋਕੇ ਸਮੇਂ ’ਚ ਸਮਝਦਾਰੀ ਨਾਲ ਨਿਵੇਸ਼ ਕਰਨਾ ਬੇਹੱਦ ਜ਼ਰੂਰੀ : ਪਰਮਜੀਤ ਸੱਚਦੇਵਾ

ਨਿਵੇਸ਼

ਆਰੀਆ ਭੱਟ ਕਾਲਜ ਵਿਖੇ ਵਿਦਿਆਰਥੀਆਂ ਨੂੰ ਨਿਵੇਸ਼ ਕਰਨ ਦੇ ਗੁਰ ਸਿਖਾਏ

ਹੁਸ਼ਿਆਰਪੁਰ 11 ਮਈ ( ਤਰਸੇਮ ਦੀਵਾਨਾ ) – ਆਰੀਆ ਭੱਟ ਗਰੁੱਪ ਆਫ ਇੰਸਟੀਚਿਊਟਸ ਬਰਨਾਲਾ ਵਿਖੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਵੱਲੋਂ ਇੱਕ ਪ੍ਰੇਰਨਾਦਾਇਕ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸੱਚਦੇਵਾ ਸਟਾਕਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਅਤੇ ਬੰਬੇ ਸਟਾਕ ਐਕਸਚੇਂਜ ਦੇ ਮੈਂਬਰ ਪਰਮਜੀਤ ਸਿੰਘ ਸੱਚਦੇਵਾ ਨੇ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ ਅਤੇ ਮਿਊਚੁਅਲ ਫੰਡਾਂ ਰਾਹੀਂ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਪ੍ਰਾਪਤ ਕੀਤੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿੱਚ ਸਿਰਫ ਕਮਾਈ ਕਰਨਾ ਹੀ ਨਹੀਂ, ਸਗੋਂ ਸਮਝਦਾਰੀ ਨਾਲ ਨਿਵੇਸ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੰਬੇ ਸਮੇਂ ਦੀ ਸੋਚ ਨਾਲ ਨਿਵੇਸ਼ ਕਰਨ, ਵਿੱਤੀ ਅਨੁਸ਼ਾਸਨ ਅਪਣਾਉਣ ਅਤੇ ਧੀਰਜ ਨਾਲ ਧਨ ਸਿਰਜਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।

ਅੱਜ ਦੇ ਸਮੇਂ ਵਿੱਚ ਉਦਯੋਗ ਅਤੇ ਵਿੱਤੀ ਸਿੱਖਿਆ ਇੱਕ ਦੂਜੇ ਨਾਲ ਗਹਿਰੇ ਤੌਰ ’ਤੇ ਜੁੜੇ ਹੋਏ ਹਨ

ਇਸ ਮੌਕੇ ਵਿਕਾਸ ਗੋਇਲ ਸੈਕਟਰੀ ਇੰਡਸਟਰੀਅਲ ਚੈਂਬਰ ਬਰਨਾਲਾ ਅਤੇ ਦਿਨੇਸ਼ ਕੁਮਾਰ ਮੋਚਰ ਇੰਡਸਟਰੀਅਲ ਚੈਂਬਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਦਯੋਗ ਅਤੇ ਵਿੱਤੀ ਸਿੱਖਿਆ ਇੱਕ ਦੂਜੇ ਨਾਲ ਗਹਿਰੇ ਤੌਰ ’ਤੇ ਜੁੜੇ ਹੋਏ ਹਨ। ਇਸ ਮੌਕੇ ਆਰੀਆ ਭੱਟ ਦੇ ਚੇਅਰਮੈਨ ਇੰ. ਰਾਕੇਸ਼ ਗੁਪਤਾ ਅਤੇ ਰਾਜੀਵ ਮੰਗਲਾ, ਵਿੱਕੀ ਸਿੰਗਲ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਸਿੱਧਾਂਤਕ ਨਹੀਂ, ਸਗੋਂ ਪ੍ਰਯੋਗਿਕ ਵਿੱਤੀ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਅਸਲ ਜ਼ਿੰਦਗੀ ਵਿੱਚ ਸਹੀ ਵਿੱਤੀ ਫੈਸਲੇ ਲੈ ਸਕਣ। ਸਮਾਗਮ ਦੀ ਸਮਾਪਤੀ ’ਤੇ ਪਰਮਜੀਤ ਸੱਚਦੇਵਾ ਨੂੰ ਆਰੀਆਭੱਟ ਗਰੁੱਪ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਵਿਵੇਕ ਸਿੰਧਵਾਨੀ, ਸੀ.ਏ ਬਲਰਾਜ ਸਿੰਗਲਾ, ਸੀ.ਏ ਸੁਨੀਲ ਗਰਗ, ਸੀ.ਏ ਮਨੋਜ ਗਰਗ, ਸੀ.ਏ ਕੁਲਦੀਪ ਕੁਮਾਰ, ਸੀ.ਏ ਰਾਜ ਬਾਂਸਲ, ਸੀ.ਏ ਸੰਦੀਪ ਸਿੰਘਲ, ਵਿਕਾਸ ਗੋਇਲ ਸੈਕਟਰੀ ਇੰਡਸਟਰੀਅਲ ਚੈਂਬਰ ਬਰਨਾਲਾ, ਲਵਦੀਪ ਸਿੰਘ (ਮੈਨੇਜਰ, ਏ.ਯੂ ਸਮਾਲ ਫਾਇਨੈਂਸ ਬੈਂਕ) ਅਤੇ ਗਗਨਦੀਪ ਗੋਇਲ (ਮੈਨੇਜਰ, ਐੱਚ.ਡੀ.ਐੱਫ.ਸੀ), ਦਿਵਯਾਂਸ਼ੀ ਅਤੇ ਸਾਕਸ਼ੀ, ਚੇਅਰਮੈਨ ਇੰਜ. ਆਰ. ਕੇ. ਗੁਪਤਾ, ਵਾਈਸ ਚੇਅਰਮੈਨ ਰੰਜੀਵ ਮੰਗਲਾ, ਜਨਰਲ ਸਕੱਤਰ ਵਿੱਕੀ ਸਿੰਗਾਲ, ਜੌਇੰਟ ਸਕੱਤਰ ਇੰਜ. ਇੰਦਰਪਾਲ ਗੋਯਲ, ਕੈਸ਼ੀਅਰ ਅਸ਼ਵਨੀ ਕੁਮਾਰ, ਐਡੀਸ਼ਨਲ ਸਕੱਤਰ: ਇੰਜ. ਮੋਹਿਤ ਮੰਗਲਾ, ਐਗਜ਼ਿਕਿਊਟਿਵ ਮੈਂਬਰ ਹਰਭਜਨ ਸਿੰਘ, ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ, ਡੀਨ ਅਕੈਡਮਿਕਸ ਡਾ. ਭਵੇਤ ਗਰਗ, ਕੋਆਰਡੀਨੇਟਰ ਡਾ. ਜਸ਼ਨਜੋਤ, ਕੋਆਰਡੀਨੇਟਰ ਸ਼੍ਰੀਮਤੀ ਭਾਵੁਕਤਾ ਸ਼ਰਮਾ, ਹੈੱਡ ਮਾਰਕੀਟਿੰਗ ਚਤਿੰਦਰ ਸਿੰਘ, ਆਈ.ਕਿਊ.ਏ.ਸੀ. ਕੋਆਰਡੀਨੇਟਰ ਵਿਜੇ ਕੁਮਾਰ, ਹੈੱਡ ਅਕਾਊਂਟਸ ਜਤਿੰਦਰ ਦਹੀਆ ਆਦਿ ਵੀ ਮੌਜੂਦ ਸਨ।

By admin

Related Post