ਹੁਸ਼ਿਆਰਪੁਰ / ਮਾਹਿਲਪੁਰ 5 ਮਈ ( ਤਰਸੇਮ ਦੀਵਾਨਾ ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਨਵੇਂ ਸੈਸ਼ਨ 2026-27 ਵਿੱਚ ਦਾਖ਼ਲੇ ਸਬੰਧੀ ਮਾਹਿਲਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀਆਂ ਦੀ ਕੈਰੀਅਰ ਸੇਧ ਅਤੇ ਕਾਉਂਸਲਿੰਗ ਦੀ ਸਹੂਲਤ ਲਈ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲ੍ਹਿਆ ਗਿਆ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਬੀਬੀ ਰਣਜੀਤ ਕੌਰ ਨੇ ਪਿੰਡ ਦੇ ਸਰਪੰਚ ਪਰਵਿੰਦਰ ਸਿੰਘ, ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਕਾਲਜ ਦੇ ਸਟਾਫ ਦੀ ਹਾਜ਼ਰੀ ਵਿੱਚ ਇਸ ਦਾਖ਼ਲਾ ਕੇਂਦਰ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਦਾਖ਼ਲਾ ਕੇਂਦਰ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1946 ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨਿਰੋਲ ਸੇਵਾਵਾਂ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਖਰਾ ਮੁਕਾਮ ਰੱਖਣ ਵਾਲੀ ਇੱਕ ਅਲੱਗ ਸੰਸਥਾ ਹੈ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮੁਨਾਫਾ ਕਮਾਉਣ ਦੇ ਮੰਤਵ ਨਾਲ ਖੁੰਭਾਂ ਵਾਂਗ ਉੱਗੇ ਅਦਾਰੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਅੰਨੇਵਾਹ ਲੁੱਟ ਕਰ ਰਹੇ ਹਨ ਇਸ ਲਈਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕਾਲਜ ਵਿਚ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿਸ਼ੇਸ਼ ਆਰਥਿਕ ਮਦਦ, ਵੱਖ-ਵੱਖ ਵਜ਼ੀਫਾ ਰਾਸ਼ੀਆਂ ਸਮੇਤ ਆਧੁਨਿਕ ਸਹੂਲਤਾਂ ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਲਈ ਮਦਦਗਾਰ ਹੋ ਰਹੀਆਂ ਹਨ ਅਤੇ ਸੰਸਥਾ ਵਿਚ ਅਨੇਕ ਨਵੇਂ ਕੋਰਸ ਆਰੰਭ ਕੀਤੇ ਗਏ ਹਨ। ਇਸ ਮੌਕੇ ਲੈਕਚਰਾਰ ਗੁਰਨਾਮ ਸਿੰਘ, ਲੈਕਚਰਾਰ ਗੁਰਿੰਦਰ ਸਿੰਘ, ਬਲਵਿੰਦਰ ਸਿੰਘ, ਇਕਬਾਲ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਦਲਬੀਰ ਸਿੰਘ, ਪ੍ਰਿੰਸੀਪਲ ਪਰਮਿੰਦਰਜੀਤ ਸਿੰਘ, ਕਮਲਜੀਤ ਕਰ, ਪ੍ਰੋ. ਮਨਦੀਪ ਗਤਮ, ਦੀਪਕਾ, ਮੈਡਮ ਸ਼ਮਾਂ ਸਮੇਤ ਕਾਲਜ ਦਾ ਸਟਾਫ਼ ਤੇ ਪਿੰਡ ਵਾਸੀ ਹਾਜਰ ਸਨ।

