ਹੁਸ਼ਿਆਰਪੁਰ, 4 ਮਈ (ਤਰਸੇਮ ਦੀਵਾਨਾ ) – ਮਾਨਵਤਾ ਦੀ ਸੇਵਾ ਲਈ ਕਾਰਜਸ਼ੀਲ ਹੀਰਾ ਕਲੀਨਿਕਲ ਲੈਬ ਹੁਸ਼ਿਆਰਪੁਰ ਦੇ ਵੱਧਦੇ ਕਦਮ ਹੁਣ ਮਾਹਿਲਪੁਰ ਤੱਕ ਵੀ ਪਹੁੰਚ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੀਰਾ ਕਲੀਨਿਕਲ ਲੈਬ ਦੇ ਐੱਮਡੀ ਡਾ ਐੱਸ. ਕੇ. ਹੀਰਾ ਨੇ ਦੱਸਿਆ ਕਿ ਸਾਲ 2001 ਵਿੱਚ ਸਥਾਪਿਤ ਹੋਈ ਹੀਰਾ ਕਲੀਨਿਕਲ ਲੈਬ ਦੀ 25ਵੀਂ ਵਰੇਗੰਢ ਮੌਕੇ ਆਪਣੇ ਟੈਸਟ ਕਰਾਉਣ ਵਾਲੇ ਮਰੀਜ਼ਾਂ ਲਈ ਇੱਕ ਵਿਸ਼ੇਸ਼ ਸਕੀਮ ਲਾਂਚ ਕੀਤੀ ਗਈ ਹੈ ਜਿਸ ਤਹਿਤ ਮਰੀਜ਼ਾਂ ਨੂੰ 50% ਤੱਕ ਦੇ ਡਿਸਕਾਉਂਟ ਪੈਕੇਜ ਦਿੱਤੇ ਜਾ ਰਹੇ ਹਨ | ਇਸ ਪੈਕਜ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 13000 ਰੂਪਏ ਦੀ ਕੀਮਤ ਵਾਲੇ ਫੁੱਲ ਬਾਡੀ ਚੈਕ ਅਪ ਟੈਸਟ ਕੇਵਲ 5500 ਰੁਪਏ ਵਿੱਚ ਕੀਤੇ ਜਾ ਰਹੇ ਹਨ |
ਇਸ ਤੋਂ ਇਲਾਵਾ 1800 ਦੀ ਕੀਮਤ ਵਾਲਾ ਪ੍ਰੋਫ਼ਾਈਲ-1 ਟੈਸਟ ਕੇਵਲ 900 ਰੁਪਏ ਵਿੱਚ,3200 ਵਾਲਾ ਪ੍ਰੋਫ਼ਾਈਲ -2 ਟੈਸਟ ਕੇਵਲ 1400 ਰੁਪਏ,5500 ਵਾਲਾ ਪ੍ਰੋਫਾਈਲ ਟੈਸਟ ਕੇਵਲ 2800 ਰੁਪਏ ਵਿੱਚ ਅਤੇ 8200 ਵਾਲਾ ਪ੍ਰੋਫ਼ਾਈਲ ਟੈਸਟ ਕੇਵਲ 4000 ਰੁਪਏ ਵਿੱਚ ਕੀਤਾ ਜਾਵੇਗਾ | ਡਾ ਐੱਸਕੇ ਹੀਰਾ ਨੇ ਦੱਸਿਆ ਕਿ ਹੀਰਾ ਕਲੀਨੀਕਲ ਲੈਬ ਦੀ ਸਫਲਤਾ ਦਾ ਰਾਜ਼ ਇਸਦੀਆਂ ਹਾਈ ਕੁਆਲਿਟੀ ਦੀਆਂ ਮਸ਼ੀਨਾਂ ਨਾਲ 100% ਸਹੀ ਰਿਜ਼ਲਟ ਕਾਰਨ ਹੀ ਹੈ ਜਿਸ ਨਾਲ ਮਰੀਜ਼ਾਂ ਦਾ ਭਰੋਸਾ ਹਾਸਿਲ ਹੋਇਆ ਹੈ ਇਸੇ ਕਾਰਨ ਹੁਣ ਜਲਦੀ ਹੀ ਮਾਹਿਲਪੁਰ ਵਿਖ਼ੇ ਵੀ ਹੀਰਾ ਕਲੀਨਿਕਲ ਲੈਬ ਦੀ ਬ੍ਰਾਂਚ ਸਥਾਪਿਤ ਕੀਤੀ ਜਾ ਰਹੀ ਹੈ |

