ਹੁਸਿਆਰਪੁਰ 5 ਅਪ੍ਰੈਲ (ਤਰਸੇਮ ਦੀਵਾਨਾ) – ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰਾ ਨੇ 5 ਅਪ੍ਰੈਲ ਨੂੰ ਸੂਦ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਸਬੰਧੀ ਮੀਟਿੰਗ ਕੀਤੀ। ਸਮੂਹ ਮੈਂਬਰਾ ਨੇ ਸੂਦ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਨਿਰਵਿਘਨ ਸਹਿਯੋਗ ਦੇ ਲਈ ਧੰਨਵਾਦ ਵੀ ਕੀਤਾ। ਮੈਂਬਰਾ ਨੇ ਅੱਗੇ ਦੱਸਿਆ ਕਿ ਦਰਬਾਰ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ 17 ਮਈ ਨੂੰ ਬੜੀ ਸਰਧਾ ਤੇ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਤਹਿ. ਗੜ੍ਹਸੰਕਰ ਵਿਖੇ ਕਰਵਾਇਆ ਜਾਵੇਗਾ। ਇਸ ਸਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕੇ ਕੀਤੀ ਜਾਵੇਗੀ।
ਉਪਰੰਤ ਸਵੇਰੇ 11 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸਵੇਰੇ 12 ਵਜੇ ਸਟੇਜ ਦੀ ਆਰੰਭਤਾ ਕੀਤੀ ਜਾਵੇਗੀ। ਪੰਜਾਬ ਦੇ ਪ੍ਰਸਿੱਧ ਗਾਇਕ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਕਮੇਟੀ ਮੈਂਬਰਾਂ ਨੂੰ ਇਹ ਦੱਸਿਆ ਕਿ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਹਰਸੁਖਤਿੰਦਰ ਪ੍ਰਸਾਦ ਸੂਦ, ਭਾਗ ਰਾਮ ਸੂਦ, ਤਿਲਕ ਰਾਜ ਸੂਦ, ਰਾਮ ਸਰੂਪ ਸੂਦ, ਦਿਲਾਵਰ ਸਿੰਘ ਸੂਦ, ਬਲਵੰਤ ਰਾਏ ਸੂਦ, ਪਰਮਜੀਤ ਸਿੰਘ ਸੂਦ, ਨਰੇਸ਼ ਸੂਦ, ਬਲਵੰਤ ਰਾਏ ਸੂਦ, ਰਮਨ ਸੂਦ, ਲਖਵੀਰ ਸਿੰਘ ਸੂਦ, ਪਰਮਜੀਤ ਸਿੰਘ ਸੂਦ, ਸੁਖਦੀਪ ਸਿੰਘ ਸੂਦ, ਸੁਰਜੀਤ ਸਿੰਘ ਸੂਦ ਅਤੇ ਮਹਿੰਦਰ ਸੂਦ ਵਿਰਕ ਮੈਂਬਰ ਸਹਿਬਾਨ ਆਦਿ ਹਾਜਰ ਸਨ।

