Breaking
Wed. Jun 24th, 2026

ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦੇ ” ਬਾਪੂ ” ਗੀਤ ਦੇ ਹੋ ਰਹੇ ਨੇ ਫੁੱਲ ਚਰਚੇ

ਮਹਿੰਦਰ ਸੂਦ ਵਿਰਕ

ਹੁਸ਼ਿਆਰਪੁਰ /ਵਿਰਕ 30 ਮਾਰਚ ( ਤਰਸੇਮ ਦੀਵਾਨਾ ) – ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਬਾਪੂ ਦੇ ਤੁਰ ਜਾਣ ਵੇਲੇ ਪੁੱਤਾਂ ਦੇ ਮਨੋਦਸ਼ਾ ਬਿਆਨ ਕਰਦਾ ਇੱਕ ਨਵਾਂ ਪੰਜਾਬੀ ਗੀਤ ” ਬਾਪੂ ” ਹਰ ਇੱਕ ਨੂੰ ਭਾਵੁਕ ਅਤੇ ਅੱਖਾਂ ਨੂੰ ਨਮ ਕਰਕੇ ਸਰੋਤਿਆਂ ਦੇ ਦਿਲਾਂ ਅੰਦਰ ਇੱਕ ਖਾਸ ਥਾਂ ਬਣਾਉਂਦਾ ਜਾ ਰਿਹਾ ਹੈ। ਇਹ ਗੀਤ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦਾ ਦੂਸਰਾ ਪੰਜਾਬੀ ਗੀਤ ਹੈ ਕਿਉੰਕਿ ਇਸ ਤੋਂ ਪਹਿਲਾਂ ਉਹ ਅਨੇਕਾਂ ਹੀ ਧਾਰਮਿਕ ਟ੍ਰੈਕ ਸਰੋਤਿਆਂ ਦੇ ਰੁਬਰੂ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਬਾਪੂ ਗੀਤ ਨੂੰ ਹਰ ਵੈੱਬਸਾਈਟ ਤੇ ਸੁਣਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਬਾਪੂ ” ਟਰੈਕ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਣ ਤੇ ਸੂਦ ਵਿਰਕ ਨੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਅੱਗੇ ਤੋਂ ਅੱਗੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਸ਼ੇਅਰ ਵੀ ਕੀਤਾ ਜਾਵੇਗਾ।

By admin

Related Post