ਹੁਸ਼ਿਆਰਪੁਰ 30 ਮਾਰਚ ( ਤਰਸੇਮ ਦੀਵਾਨਾ ) – ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ 5 ਅਪ੍ਰੈਲ ਨੂੰ ਡਾ ਭੀਮ ਰਾਓ ਅੰਬੇਡਕਰ ਭਵਨ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦਾ ਪੋਸਟਰ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਨੌਂ ਬਸਤੀ ਗੁਜ਼ਾਂ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਵਿਖੇ ਸਭਾ ਦੇ ਅਹੁਦੇਦਾਰ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ । ਇਸ ਮੌਕੇ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰੋ ਲਾਲ ਬਹਾਦਰ ਭਾਟੀਆ ਵਲੋਂ ਸਥਾਨਕ ਗੁਰੂ ਘਰ ਦੇ ਅਹੁਦੇਦਾਰਾਂ ਨੂੰ ਸੈਮੀਨਾਰ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ। ਉਹਨਾ ਦੱਸਿਆ ਕਿ ਇਹ ਸੈਮੀਨਾਰ ਸਵੇਰੇ 10 ਤੋਂ ਲੈਕੇ ਦੁਪਿਹਰ 2 ਵਜੇ ਤੱਕ ਹੋਵੇਗਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਧਾਨ ਤਿਲਕ ਰਾਜ ਮੀਨੀਆ , ਜਨਰਲ ਸਕੱਤਰ, ਉੱਤਮ ਸਾਰੰਗਲ, ਸੌਰਵ ਯਾਦਵ , ਸੁੱਚਾ ਰਾਮ ਸਾਰੰਗਲ, ਵਿੱਕੀ ਖਿੰਦਰ ਸੈਕਟਰੀ, ਪ੍ਰਿੰਸ ਖਿੰਦਰ ਵਲੋਂ ਇਸ ਸੈਮੀਨਾਰ ਵਿੱਚ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਵਰਣਨ ਯੋਗ ਹੈ ਕਿ ,’ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ‘ ਦੇ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ, ਤੇ ਚੀਫ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੇ ਉਪਰਾਲੇ ਸਦਕਾ ਪੰਜਾਬ ਭਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਨਾਏ ਜਾ ਰਹੇ 650 ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ਤੇ ਲੜੀਵਾਰ ਸੈਮੀਨਾਰ ਕਰਵਾਏ ਜਾ ਰਹੇ ਹਨ ।ਇਸ ਤੋਂ ਪਹਿਲਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ।

