Breaking
Sat. May 2nd, 2026

ਪਿੰਡ ਪੰਡੋਰੀ ਦੇ ਇਕ ਘਰ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦੇ ਫਰਿਜ, ਪੱਖੇ, ਬਿਜਲੀ ਦਾ ਮੀਟਰ ਅਤੇ ਐਲ.ਸੀ.ਡੀ. ਸੜ੍ਹਕੇ ਸੁਆਹ

ਪਿੰਡ ਪੰਡੋਰੀ

ਹੁਸ਼ਿਆਰਪੁਰ /ਗੜ੍ਹਦੀਵਾਲਾ, 16 ਮਾਰਚ (ਤਰਸੇਮ ਦੀਵਾਨਾ)- ਗੜ੍ਹਦੀਵਾਲਾ ਤੋਂ ਦਾਰਾਪੁਰ ਟਾਂਡਾ ਰੋਡ ਤੇ ਪੈਂਦੇ ਪਿੰਡ ਪੰਡੋਰੀ ਦੇ ਇਕ ਘਰ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿੱਥੇ ਲੈਂਟਰ ਤੇ ਬਨੇਰੇ ਦਾ ਨੁਕਸਾਨ ਹੋਇਆ ਉੱਥੇ ਹੀ ਅਸਮਾਨੀ ਬਿਜਲੀ ਦੀ ਚਪੇਟ ਵਿੱਚ ਆਏ ਮਕਾਨ ਵਿਚ ਪਏ ਫਰਿਜ, ਪੱਖੇ , ਬਿਜਲੀ ਦਾ ਮੀਟਰ ਅਤੇ ਐਲ.ਸੀ.ਡੀ. ਸੜ ਗਏ । ਇਸ ਤੋਂ ਇਲਾਵਾ ਆਸ ਪਾਸ ਦੇ ਘਰਾਂ ਦੇ ਇਨਵਰਟਰ, ਪੱਖੇ ਤੇ ਹੋਰ ਬਿਜਲੀ ਉਪਕਾਰਨ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜ੍ਹਤ ਵਾਸੀ ਸੁਖਵਿੰਦਰ ਕੌਰ ਨੇ ਦੱਸਿਆ ਦੁਪਹਿਰ ਲੱਗਭਗ 12 ਵਜੇ ਦੇ ਕਰੀਬ ਅਸਮਾਨੀ ਬਿਜਲੀ ਉਨ੍ਹਾਂ ਦੇ ਘਰ ਤੇ ਡਿੱਗਣ ਨਾਲ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਜਿਸਤੋਂ ਬਾਅਦ ਪਿੰਡ ਵਾਸੀ ਵੀ ਘਰਾਂ ਤੋਂ ਬਾਹਰ ਨਿੱਕਲ ਕੇ ਆ ਗਏ।

ਉਨ੍ਹਾਂ ਦੱਸਿਆ ਕਿ ਉਸ ਸਮੇਂ ਕਮਰੇ ਦੇ ਅੰਦਰ ਸੀ ਤੇ ਉਸਦਾ ਪਤੀ ਰਜਿੰਦਰ ਕੁਮਾਰ ਬਾਥਰੂਮ ਵਿੱਚ ਨਹਾ ਰਿਹਾ ਸੀ। ਉਸਨੇ ਦੱਸਿਆ ਕਿ ਧਮਾਕਾ ਇੰਨਾ ਜਬਰਦਸਤ ਸੀ ਕੀਂ ਉਸਦੇ ਘਰ ਦੇ ਕਮਰੇ ਲੈਂਟਰ ਦਾ ਬਨੇਰਾ ਤੱਕ ਉਖਾੜ੍ਹ ਦਿੱਤਾ ਅਤੇ ਚਾਰ ਦੀਵਾਰੀ ਦੀ ਕੰਧ ਵੀ ਨੁਕਸਾਨੀ ਗਈ। ਉਸਨੇ ਦੱਸਿਆ ਕਿ ਮਕਾਨ ਵਿਚ ਪਏ ਫਰਿਜ, ਪੱਖੇ , ਬਿਜਲੀ ਦਾ ਮੀਟਰ ਅਤੇ ਐਲ.ਸੀ.ਡੀ. ਸੜ ਗਏ। ਜਿਸ ਨਾਲ ਉਸਦਾ ਕਾਫ਼ੀ ਨੁਕਸਾਨ ਹੋਇਆ ਹੈ।

ਉਸਨੇ ਦੱਸਿਆ ਕਿ ਉਸਦਾ ਪਤੀ ਪ੍ਰਾਈਵੇਟ ਗੱਡੀ ਚਲਾਉਂਦਾ ਹੈ। ਜਿਸ ਨਾਲ ਘਰ ਦਾ ਪਹਿਲਾਂ ਹੀ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਹੈ ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਰ ਦੇ ਨਾਲ ਨਾਲ ਆਸ ਪਾਸ ਦੇ ਘਰਾਂ ਦੇ ਬਿਜਲੀ ਉਪਕਰਨ ਸੜ ਕੇ ਖਰਾਬ ਹੋ ਗਏ ਹਨ। ਇਸ ਕੁਦਰਤੀ ਆਫ਼ਤ ਨਾਲ ਬਹੁਤ ਮਾਲੀ ਨੁਕਸਾਨ ਹੋਇਆ ਹੈ ਰਾਹਤ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

By admin

Related Post