Breaking
Fri. May 22nd, 2026

ਮਹਿਲਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਧ ਰਿਹਾ ਵਿਸ਼ਵਾਸ ਪੰਜਾਬ ਦੇ ਉੱਜਵਲ ਭਵਿੱਖ ਦਾ ਸੰਕੇਤ : ਨੀਤੀ ਤਲਵਾੜ

ਸ਼੍ਰੋਮਣੀ ਅਕਾਲੀ ਦਲ

ਵੀਨਾ ਆਦੀਆ ਸੰਭਾਲਣਗੇ ਵਾਰਡ ਨੰਬਰ 49 ਦੀ ਕਮਾਨ ਮਹਿਲਾਵਾਂ ਦੇ ਭਾਰੀ ਇਕੱਠ ਨੇ ਜਿਤਾਇਆ ਭਰੋਸਾ

ਹੁਸ਼ਿਆਰਪੁਰ 27 ਅਪ੍ਰੈਲ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਨੇਤਰੀ ਨੀਤੀ ਤਲਵਾੜ ਨੇ ਅੱਜ ਵਾਰਡ ਨੰਬਰ 49 ਵਿਖੇ ਮਹਿਲਾਵਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਮਹਿਲਾ ਸ਼ਕਤੀ ਦੀ ਮਜ਼ਬੂਤੀ ‘ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਵੀਨਾ ਆਦੀਆ ਨੂੰ ਵਾਰਡ ਨੰਬਰ 49 ਦੀ ਕਮਾਨ ਸੌਂਪਦਿਆਂ ਉਨ੍ਹਾਂ ਨੂੰ ਵਾਰਡ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਦਿੱਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਨੀਤੀ ਤਲਵਾੜ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਹੁਣ ਸੂਬੇ ਦੀ ਰਾਜਨੀਤੀ ਵਿੱਚ ਬਦਲਾਅ ਲਿਆਉਣ ਲਈ ਤਿਆਰ ਹਨ। ਉਨ੍ਹਾਂ ਕਿਹਾ, “ਮਹਿਲਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਧ ਰਿਹਾ ਇਹ ਅਥਾਹ ਵਿਸ਼ਵਾਸ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਦਾ ਭਵਿੱਖ ਉੱਜਵਲ ਹੈ। ਜਦੋਂ ਮਹਿਲਾਵਾਂ ਕਿਸੇ ਲਹਿਰ ਦਾ ਹਿੱਸਾ ਬਣਦੀਆਂ ਹਨ, ਤਾਂ ਉਹ ਯਕੀਨੀ ਤੌਰ ‘ਤੇ ਉਨਤੀ ਅਤੇ ਵਿਕਾਸ ਲੈ ਕੇ ਆਉਂਦੀਆਂ ਹਨ।”

ਇਸ ਮੌਕੇ ਵਾਰਡ ਨੰਬਰ 49 ਦੀਆਂ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹਾਜ਼ਰ ਮਹਿਲਾਵਾਂ ਨੇ ਇੱਕ ਸੁਰ ਵਿੱਚ ਪਾਰਟੀ ਹਾਈਕਮਾਂਡ ਅੱਗੇ ਆਪਣੀ ਮੰਗ ਰੱਖਦਿਆਂ ਕਿਹਾ ਕਿ ਜੇਕਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਵੱਲੋਂ ਵੀਨਾ ਆਦੀਆ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ, ਤਾਂ ਉਹ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਨਗਰ ਨਿਗਮ ਦੇ ਦਫ਼ਤਰ ਭੇਜਣਗੀਆਂ।

ਵੀਨਾ ਆਦੀਆ ਨੇ ਇਸ ਮੌਕੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਮਹਿਲਾਵਾਂ ਅਤੇ ਵਰਕਰ ਮੌਜੂਦ ਸਨ।

By admin

Related Post