Breaking
Fri. Mar 13th, 2026

ਔਰਤਾਂ ਨੂੰ ਵਿੱਤੀ ਸਹਾਇਤਾ ਨਾਲੋਂ ਵੱਧ ਇੱਜਤ ਅਤੇ ਸਨਮਾਨ ਦੀ ਜਰੂਰਤ ਹੈ : ਨੀਤੀ ਤਲਵਾੜ

ਇੱਜਤ

ਸ਼੍ਰੋਮਣੀ ਅਕਾਲੀ ਦਲ ਯੂਥ ਅਤੇ ਮਹਿਲਾ ਮੋਰਚਾ ਨੇ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ

ਹੁਸ਼ਿਆਰਪੁਰ 13 ਮਾਰਚ ( ਤਰਸੇਮ ਦੀਵਾਨਾ ) – ਗੁਰੂਆਂ ਪੀਰਾਂ ਦੀ ਇਹ ਧਰਤੀ ਜਿੱਥੇ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਹੈ ਤੇ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਵੀ ਪੰਜਾਬੀਆਂ ਨੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜਤ ਲਈ ਕੁਰਬਾਨੀਆਂ ਦਿੱਤੀਆਂ ਪਰ ਅੱਜ ਜਿਹੜੀ ਕੌਮ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਮਸ਼ਹੂਰ ਹੈ ਉਸ ਕੌਮ ਦੀ ਇੱਜਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਰੂ ਖੇਰੂ ਕਰ ਦਿੱਤੀ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਨੇਤਰੀ ਨਿੱਤੀ ਤਲਵਾੜ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਮਰਿੰਦਰ ਹੁਸੈਨਪੁਰੀ ਦੀ ਪ੍ਰਧਾਨਗੀ ਹੇਠ ਯੂਥ ਅਕਾਲੀ ਦਲ ਵਲੋਂ ਭਗਵੰਤ ਮਾਨ ਦੇ ਖਿਲਾਫ ਕੀਤੇ ਗਏ ਰੋਸ਼ ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਹੇ ।

ਔਰਤਾਂ ਨੂੰ ਵਿੱਤੀ ਸਹਾਇਤਾ ਨਾਲੋਂ ਵੱਧ ਇਜੱਤ ਅਤੇ ਸਨਮਾਨ ਦੀ ਲੋੜ ਹੈ

ਨੀਤੀ ਤਲਵਾੜ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਔਰਤਾਂ ਨੂੰ ਵਿੱਤੀ ਸਹਾਇਤਾ ਨਾਲੋਂ ਵੱਧ ਇਜੱਤ ਅਤੇ ਸਨਮਾਨ ਦੀ ਲੋੜ ਹੈ। ਪ੍ਰਦਰਸ਼ਨ ਦੌਰਾਨ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਮਰਿੰਦਰ ਹੁਸੈਨਪੁਰੀ ਨੇ ਕਿਹਾ ਪੂਰੇ ਪ੍ਰਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਹੰਕਾਰ ਦੇ ਚੱਲਦਿਆਂ ਨੌਜਵਾਨਾਂ ਅਤੇ ਔਰਤਾਂ ਦੀ ਭਲਾਈ ਦਾ ਕੋਈ ਕੰਮ ਤਾਂ ਕੀ ਕਰਨਾ ਸੀ ਪਰ ਸਮੇਂ ਸਮੇਂ ਸਿਰ ਉਹਨਾਂ ਨੂੰ ਜਲੀਲ ਕਰਨ ਦਾ ਮੌਕਾ ਹੱਥੋਂ ਜਾਣ ਨਹੀਂ ਦਿੱਤਾ ਉਹਨਾਂ ਨੇ ਕਿਹਾ ਵਿਧਾਨ ਸਭਾ ਦੇ ਅੰਦਰ ਇਹਨਾਂ ਦੇ ਲੀਡਰਾਂ ਦੁਆਰਾ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਲੀਡਰਾਂ ਦੇ ਪ੍ਰਤੀ ਰਵਈਆ ਅਪਣਾਇਆ ਜਾ ਰਿਹਾ ਹੈ ਉਸ ਨਾਲ ਲੋਕਤੰਤਰ ਦੀ ਮਰਿਆਦਾ ਵੀ ਭੰਗ ਹੋਈ ਹੈ ਉਹਨਾਂ ਨੇ ਨੌਜਵਾਨਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਅੱਜ ਤੋਂ ਹੀ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਕਮਰ ਕੱਸ ਲੈਣ।

ਇਸ ਮੌਕੇ ਜ਼ਿਲਾ ਪ੍ਰਧਾਨ ਦਿਹਾਤੀ ਲਖਵਿੰਦਰ ਲੱਖੀ ਅਤੇ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਸੰਯਮ ਨਾਲ ਚੱਲਦਾ ਹੈ ਪਰ ਅੱਜ ਪੰਜਾਬ ਵਿੱਚ ਲੀਡਰਾਂ ਦੀ ਗੁੰਡਾਗਰਦੀ ਤੋਂ ਤਰਸਤ ਹੈ । ਉਹਨਾਂ ਕਿਹਾ ਕਿ ਪੂਰੇ ਪ੍ਰਦੇਸ਼ ਅੰਦਰ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ। ਰੋਸ਼ ਪ੍ਰਦਰਸ਼ਨ ਦੌਰਾਨ , ਸੰਜੀਵ ਤਲਵਾੜ , ਸ਼ਮਸ਼ੇਰ ਭਾਰਦਵਾਜ, ਜਗਤਾਰ ਸਿੰਘ ਨੇ ਵੀ ਸੰਬੋਧਿਤ ਕੀਤਾ। ਰੋਸ਼ ਪ੍ਰਦਰਸ਼ਨ ਦੌਰਾਨ ਸ਼ੰਕਰਾਚਾਰਿਆ ਚੌਂਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਇਸ ਮੌਕੇ ਇਸਤਰੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਵਰਕਰ ਸਿਹਤ ਨਰਿੰਦਰ ਸਿੰਘ ਐਕਸ, ਸੁਖਵਿੰਦਰ ਕੌਰ, ਰੋਜ਼ੀ ਵਧਾਵਣ, ਪ੍ਰੀਆ ਸੈਣੀ ਕ੍ਰਿਸ਼ਨਾ ਥਾਪਰ, ਐਮਸੀ, ਬੱਬੂ ਬਜਵਾੜਾ, ਬਲਰਾਜ ਚੌਹਾਨ, ਸਰਬਜੀਤ ਸਿੰਘ ਮੋਮੀ, ਅਮਨਦੀਪ ਹੁਸੈਨਪੁਰ, ਪ੍ਰਿਤਪਾਲ ,ਕਰਨ ਧੁੱਗਾਵਲੀ ਨੰਦਾਚੌਰੀਆਂ, ਕੌਸ਼ਿਕ ਅਰੋੜਾ, ਜਸ਼ਨ ਵੀ ਹਾਜ਼ਰ ਸਨ।

By admin

Related Post