ਹੁਸ਼ਿਆਰਪੁਰ, 29 ਦਸੰਬਰ (ਤਰਸੇਮ ਦੀਵਾਨਾ)- ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮਹਲਾ ਟਿੱਬਾ ਸਾਹਿਬ ਤੋਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਪਲਾਹਾ ਅਤੇ ਜਸਵਿੰਦਰ ਸਿੰਘ ਪਰਮਾਰ ਜਨਰਲ਼ ਸਕੱਤਰ ਸਿੱਖ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਨੇ ਦੱਸਿਆ ਕਿ 6 ਜਨਵਰੀ ਨੂੰ ਮਨਾਏ ਜਾ ਰਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਤੋ ਆਰੰਭ ਹੋ ਕੇ ਪ੍ਰਭਾਤ ਫੇਰੀਆਂ ਦੌਰਾਨ ਮੁਹੱਲਾ ਟਿੱਬਾ ਸਾਹਿਬ,ਸੁਭਾਸ਼ ਨਗਰ, ਲਾਭ ਨਗਰ, ਦਸ਼ਮੇਸ਼ ਨਗਰ, ਡਗਾਣਾ ਰੋਡ, ਪ੍ਰੀਤਮ ਨਗਰ, ਰਾਮਗੜ, ਮਿਲਾਪ ਨਗਰ ਆਦਿ ਇਲਾਕਿਆਂ ਵਿੱਚ ਸੰਗਤਾਂ ਵੱਲੋਂ ” ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ”, “ਜਾਗ ਸੰਗਤੇ ਪ੍ਰਭਾਤ ਫੇਰੀ ਆਈ ਆ”, “ਅੰਮ੍ਰਿਤ ਵੇਲੇ ਉੱਠਿਆ ਕਰ, ਨਾਮੁ ਜਪਿਆ ਕਰ,ਵੰਡ ਛਕਿਆ ਕਰ”,” ਜਦ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ”, ਆਦਿ ਧਾਰਮਿਕ ਗੀਤਾ ਅਤੇ ਸ਼ਬਦਾਂ ਦਾ ਗਾਇਨ ਕਰਦੀਆਂ ਹੋਈਆਂ ਸੰਗਤਾਂ ਗੁਰਮੁਖ ਪਿਆਰਿਆਂ ਦੇ ਗ੍ਰਹਿ ਵਿਖੇ ਪਹੁੰਚੀਆਂ ਜਿੱਥੇ ਵਿਸ਼ੇਸ਼ ਕੀਰਤਨ ਦੀਵਾਨਾਂ ਵਿੱਚ ਭਾਈ ਸਤਿੰਦਰ ਸਿੰਘ ਆਲਮ ਹਜ਼ੂਰੀ ਰਾਗੀ ਅਤੇ ਭਾਈ ਜਸਵਿੰਦਰ ਸਿੰਘ ਪਰਮਾਰ ਵੱਲੋਂ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅਰਵਿੰਦ ਸੈਣੀ ਦੇ ਗ੍ਰਿਹ ਮਹੱਲਾ ਦਸ਼ਮੇਸ਼ ਨਗਰ ਇੰਜੀਨੀਅਰ ਮੰਗਵਿੰਦਰ ਪਾਲ ਸਿੰਘ ਦੇ ਗ੍ਰਹਿ ਸੂਰੀਆ ਇਨਕਲੇਵ,ਸਤਪਾਲ ਸਿੰਘ ਭੋਗਲ ਦੇ ਗ੍ਰਹਿ ਆਦਰਸ਼ ਨਗਰ,ਮਲਕੀਤ ਸਿੰਘ ਹਰਜੀਤ ਸਿੰਘ ਦੇ ਗ੍ਰਹਿ ਅਦਰਸ਼ ਨਗਰ, ਲਾਭ ਨਗਰ ਅਤੇ ਸੰਤ ਬਾਬਾ ਰਣਜੀਤ ਸਿੰਘ ਜੀ ਵੱਲੋਂ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਪ੍ਰਭਾਤ ਫੇਰੀਆਂ ਦੀ ਸੇਵਾ ਕੀਤੀ ਗਈ ਹੈ ਜਿਨਾਂ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।