Breaking
Sun. Jan 11th, 2026

ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਵਿੱਚ ਪੂਰੀ ਤਾਕਤ ਲਗਾ ਦੇਵਾਂਗੇ : ਲਾਲੀ ਬਾਜਵਾ, ਤਲਵਾੜ

ਜਿਲ੍ਹਾ ਪ੍ਰੀਸ਼ਦ

ਜਹਾਨਖੇਲਾ ਤੋਂ ਇਕਬਾਲ ਸਿੰਘ ਗੋਪੀ ਨੂੰ ਪਾਰਟੀ ਉਮੀਦਵਾਰ ਐਲਾਨਿਆ

ਹੁਸ਼ਿਆਰਪੁਰ 30 ਨਵੰਬਰ (ਤਰਸੇਮ ਦੀਵਾਨਾ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਚੋਣਾ ਪੂਰੀ ਤਾਕਤ ਲਗਾ ਕੇ ਲੜੀਆਂ ਜਾਣਗੀਆਂ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਜਹਾਨਖੇਲਾ ਦੀ ਜਿਲ੍ਹਾ ਪ੍ਰੀਸ਼ਦ ਸੀਟ ਤੋਂ ਇਕਬਾਲ ਸਿੰਘ ਗੋਪੀ ਨੂੰ ਪਾਰਟੀ ਉਮੀਦਵਾਰ ਐਲਾਨਦਿਆ ਕੀਤਾ ਗਿਆ, ਇਸ ਮੌਕੇ ਸੰਜੀਵ ਤਲਵਾੜ, ਸ਼ਮਸ਼ੇਰ ਸਿੰਘ ਭਾਰਦਵਾਜ, ਜਗਤਾਰ ਸਿੰਘ, ਜਪਿੰਦਰ ਅਟਵਾਲ, ਬੱਬੂ ਬਜਵਾੜਾ ਆਦਿ ਵੀ ਮੌਜੂਦ ਸਨ।

ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੈ ਅਤੇ ਇਹੀ ਕਾਰਨ ਹੈ ਕਿ ਆਪ ਦੀ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਲ੍ਹੇ ਅੰਦਰ ਸਾਰੀਆਂ ਸੀਟਾਂ ’ਤੇ ਜਲਦ ਹੀ ਪਾਰਟੀ ਹਾਈਕਮਾਂਡ ਵੱਲੋਂ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਜਾਣਗੇ ਅਤੇ ਇਸ ਉਪਰੰਤ ਹਰ ਇੱਕ ਸੀਟ ’ਤੇ ਪੂਰੀ ਮੇਹਨਤ ਅਤੇ ਲਗਨ ਨਾਲ ਲੜਾਈ ਲੜੀ ਜਾਵੇਗੀ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਰ ਇੱਕ ਵਰਕਰ ਮੇਹਨਤ ਕਰੇਗਾ ਤੇ 2027 ਵਿੱਚ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣੇਗੀ।

By admin

Related Post