ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਜ਼ਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਢੱਡਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹਜ਼ਾਰਾ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜ਼
ਜੰਡੂ ਸਿੰਘਾ/ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ)- ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਹਲਕਾ ਆਦਮਪੁਰ ਇੰਚਾਰਜ਼ ਤੇ ਪਨਬਸ ਦੇ ਡਾਇਰੈਕਟਰ ਜੀਤ ਲਾਲ ਭੱਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਜ਼ਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਢੱਡਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹਜ਼ਾਰਾ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜ਼ਾਂ ਦਾ ਉਦਘਾਟਨ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਅਸ਼ੋਕ ਕੁਮਾਰ ਸਟੇਟ ਜੁਆਇੰਟ ਸਕੱਤਰ ਐਸ.ਸੀ ਵਿੰਗ, ਮਨੋਜ ਭੱਟੀ ਕੋਆਰਡੀਨੇਟਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ, ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ, ਬਲਾਕ ਪ੍ਰਧਾਨ ਸੋਦਾਗਰ ਸਿੰਘ ਹਜ਼ਾਰਾ, ਬਲਾਕ ਪ੍ਰਧਾਨ ਡਾ. ਬਲਵੀਰ ਮਹਿਮੀ ਕਪੂਰ ਪਿੰਡ, ਬਲਾਕ ਪ੍ਰਧਾਨ ਮਦਨ ਸਿੰਘ, ਬਲਾਕ ਪ੍ਰਧਾਨ ਸਤਨਾਮ ਮਨਕੋਟੀਆ, ਬਲਾਕ ਪ੍ਰਧਾਨ ਕਮਲਜੀਤ, ਬਲਾਕ ਪ੍ਰਧਾਨ ਕਰਤਾਰਪੁਰ ਡਾ. ਪ੍ਰਤਾਪ ਵੀ ਸਕੂਲੀ ਸਮਾਗਮਾਂ ਵਿੱਚ ਉਚੇਚੇ ਤੋਰ ਤੇ ਪੁੱਜੇ।
ਪਿੰਡ ਢੱਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਪੁੱਜਣ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ, ਪਿੰਡ ਹਜ਼ਾਰਾ ਦੇ ਸਰਕਾਰੀ ਸੀਨੀਅਕ ਸੈਕੰਡਰੀ ਸਕੂਲ ਵਿਖੇ ਪੁੱਜਣ ਤੇ ਪ੍ਰਿੰਸੀਪਲ ਕੁਲਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹਜ਼ਾਰਾ ਪੁੱਜਣ ਤੇ ਮੁੱਖ ਅਧਿਆਪਕ ਗੀਤਾ ਦੇਵੀ ਤੇ ਸਮੂਹ ਸਕੂਲ ਸਟਾਫ ਵੱਲੋਂ ਜੀਤ ਲਾਲ ਭੱਟੀ ਤੇ ਸਾਥੀਆਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਪਿੰਡ ਢੱਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਦਸਿਆ ਉਨ੍ਹਾਂ ਦੇ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜਿਸਦੇ ਨਾਲ ਸਕੂਲ ਵਿੱਚ ਇੱਕ ਬਰਾਡਾ, ਸਾਰੇ ਸਕੂਲ ਵਿੱਚ ਇੰਟਰਲੋਕਿੰਗ ਟਾਇਲ ਤੇ ਬਾਥਰੂਮਾਂ ਵਿੱਚ ਟਾਇਲਾਂ ਦਾ ਕੰਮ ਕਰਵਾਇਆ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹਜ਼ਾਰਾ ਦੀ ਪਿ੍ਰੰਸੀਪਲ ਕੁਲਦੀਪ ਕੌਰ ਨੇ ਜਾਣਕਾਰੀ ਦਿੰਦੇ ਦਸਿਆ ਕਿ 10 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਹਜ਼ਾਰਾ ਸਕੂਲ ਨੂੰ ਮਿਲੇ ਹਨ। ਜਿਸਦੇ ਨਾਲ ਸਕੂਲ ਵਿੱਚ 2 ਕਮਰਿਆਂ ਦੀ ਉਸਾਰੀ, ਸਾਇੰਸ ਲੈਬ, ਮੈਡੀਕਲ ਰੂਮ, ਗਾਰਡ ਰੂਮ ਤੇ ਡਾਇਨਿੰਗ ਏਰੀਆਂ, ਸਕੂਲ ਦੇ ਬਾਹਰ ਚਾਰ ਦੀਵਾਰੀ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ।
ਸਕੂਲ ਨੂੰ 2 ਲੱਖ 55 ਹਜ਼ਾਰ ਦੀ ਗ੍ਰਾਂਟ ਸਰਕਾਰ ਵੱਲੋਂ ਮਿਲੀ ਸੀ
ਸਰਕਾਰੀ ਪ੍ਰਾਇੰਮਰੀ ਸਕੂਲ ਹਜ਼ਾਰਾ ਦੀ ਮੁੱਖ ਅਧਿਆਪਕ ਗੀਤਾ ਦੇਵੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਸਕੂਲ ਨੂੰ 2 ਲੱਖ 55 ਹਜ਼ਾਰ ਦੀ ਗ੍ਰਾਂਟ ਸਰਕਾਰ ਵੱਲੋਂ ਮਿਲੀ ਸੀ ਜਿਸਦੇ ਨਾਲ ਰਿਪੇਅਰ ਕਰਵਾਏ ਗਏ ਸਕੂਲ ਵਿੱਚ ਕਮਰਿਆਂ ਦਾ ਉਦਘਾਟਨ ਅੱਜ ਜੀਤ ਲਾਲ ਭੱਟੀ ਹੋਰਾਂ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਜੀਤ ਲਾਲ ਭੱਟੀ ਨੇ ਸੰਬੋਧਨ ਕਰਦੇ ਕਿਹਾ ਕਿ ‘ਪੰਜਾਬ ਸਿੱਖਿਆ ਕ੍ਰਾਂਤੀ’ ਨਵੀਂ ਪੀੜ੍ਹੀ ਦੇ ਸੁਨਹਿਰੀ ਭਵਿੱਖ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਤਹਿਤ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਤਿ-ਆਧਨਿਕ ਸਹੂਲਤਾਂ ਨਾਲ ਲੈਸ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਿਹਤਰ ਮਾਹੌਲ ਪ੍ਰਧਾਨ ਕੀਤਾ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਹੋਰਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਤੇ ਢੱਡਾ ਸਕੂਲ ਤੋਂ ਪ੍ਰਿੰਸੀਪਲ ਭੁਪਿੰਦਰ ਸਿੰਘ, ਸਰਪੰਚ ਜਸਪ੍ਰੀਤ ਸਿੰਘ ਜੋਤੀ, ਸਰਵਣ ਸਿੰਘ, ਅਵਤਾਰ ਸਿੰਘ, ਅਧਿਆਪਕ ਸੰਜੀਵ ਸ਼ਰਮਾਂ, ਸੰਦੀਪ ਕੌਰ, ਹਰਿੰਦਰ ਸਿੰਘ ਸੰਘਾ ਸਾਬਕਾ ਲੈਕਚਰਾਰ, ਕੁਲਵਿੰਦਰ ਕੌਰ ਲੈਕਚਰਾਰ, ਹਰਮਿੰਦਰਜੀਤ ਸਿੰਘ, ਅਮਰਜੀਤ ਕੌਰ, ਨਿੱਧੀ ਸ਼ਰਮਾਂ, ਜਸਵੀਰ ਕੌਰ, ਹਜ਼ਾਰਾ ਸਕੂਲ ਤੋਂ ਪ੍ਰਿੰਸੀਪਲ ਕੁਲਦੀਪ ਕੌਰ, ਬਲਜਿੰਦਰ ਸਿੰਘ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਇਜ਼ਰ, ਨੀਲਮ ਕੁਮਾਰੀ, ਨਵਜੀਤ ਕੌਰ, ਅਮਰਜੀਤ ਕੌਰ, ਗੁਰਪ੍ਰੀਤ, ਮਨਿੰਦਰਪ੍ਰੀਤ, ਪ੍ਰੀਤੀ, ਤਮੰਨਾ, ਰੂਹੀ ਸਰੀਨ, ਹਰਪਿੰਦਰ ਕੌਰ, ਰਾਜ਼ੇਸ਼ ਕੁਮਾਰ, ਆਸ਼ਾਦੀਪ, ਮਨਿੰਦਰਜੀਤ, ਅਮਨਦੀਪ ਕੌਰ, ਪ੍ਰਮੋਦ ਕੁਮਾਰੀ, ਰੈਨੂੰ ਬਾਲਾ, ਇੰਦੂ ਕਾਲੀਆ, ਜਸਪ੍ਰੀਤ ਸਿੰਘ, ਮੋਨਿਕਾ, ਕਾਮਨੀ, ਬਖਸ਼ੀਸ਼ ਕੌਰ, ਅਮਨ, ਰਮਨਦੀਪ, ਜੋਧਵੀਰ, ਜਗਜੀਤ ਸਿੰਘ ਹਜ਼ਾਰਾ ਸਕੂਲ ਚੇਅਰਮੈਨ, ਪਰਮਜੀਤ ਸਿੰਘ ਲਾਲਾ ਜੰਡੂ ਸਿੰਘਾ, ਅਮਰਜੀਤ ਸਿੰਘ ਸੰਘਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾ ਤੋਂ ਮੁੱਖ ਅਧਿਆਪਕ ਗੀਤਾ ਦੇਵੀ, ਪਰਮਜੀਤ ਸਿੰਘ, ਕਿਰਨਦੀਪ ਕੌਰ, ਨੀਲਮ ਕੁਮਾਰੀ ਮੱਟੂ, ਰਵਿੰਦਰ ਕੌਰ, ਡਿੰਪਲ ਤੇ ਹੋਰ ਅਧਿਆਪਕ ਤੇ ਪਤਵੰਤੇ ਸੱਜਣ ਹਾਜ਼ਰ ਸਨ।