Breaking
Sun. Oct 12th, 2025

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ‘ਚ ਧੁੱਸੀ ਬੰਨ੍ਹ ‘ਤੇ ਸੰਗਤ ਅਤੇ ਡਰੇਨੇਜ਼ ਵਿਭਾਗ ਵਲੋਂ ਨੋਚਾਂ ਬਣਾਉਣ ਦਾ ਕੰਮ ਜਾਰੀ

ਸੰਤ ਬਲਬੀਰ ਸਿੰਘ ਸੀਚੇਵਾਲ

ਲੋਹੀਆਂ ਖ਼ਾਸ/ਜਲੰਧਰ, 14 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ ਕਾਰਨ ਲੋਹੀਆਂ ਖੇਤਰ ਦੇ ਪਿੰਡਾਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੰਗਤ ਅਤੇ ਡਰੇਨੇਜ਼ ਵਿਭਾਗ ਵਲੋਂ ਨੋਚਾਂ ਲਗਾਉਣ ਦੀ ਸੇਵਾ ਜੰਗੀ ਪੱਧਰ ‘ਤੇ ਜਾਰੀ ਹੈ।

ਸ਼ਾਮ ਤੱਕ ਪਿੰਡ ਮੰਡਾਲਾ ਛੰਨਾ ਨੇੜੇ ਸੰਗਤ ਅਤੇ ਡਰੇਨਜ਼ ਵਿਭਾਗ ਵੱਲੋਂ ਨੋਚਾਂ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਹਾਲਾਂ ਕਿ ਅੱਜ ਸਤਲੁਜ ਦਰਿਆ ਵਿੱਚ ਗਿੱਦੜਪਿੰਡੀ ਪੁਲ ਦੇ ਹੇਠਾਂ ਪਾਣੀ ਸਿਰਫ 23200 ਕਿਊਸਿਕ ਹੀ ਵੱਗ ਰਿਹਾ ਹੈ। ਇਸ ਬਾਬਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਰੇਨਜ਼ ਵਿਭਾਗ ਨੂੰ ਨੋਚਾਂ ਮਜ਼ਬੂਤ ਕਰਨ ਅਤੇ ਕੁਝ ਥਾਵਾਂ ‘ਤੇ ਨਵੀਂ ਨੋਚਾਂ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਬੰਨ੍ਹ ਦਰਿਆਵਾਂ ਦੇ ਪਾਣੀ ਬਾਹਰ ਉਛਲਣ ਨਾਲ ਨਹੀਂ ਟੁਟਦੇ, ਸਗੋਂ ਜਦੋਂ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੁੰਦਾ ਹੈ, ਤਾਂ ਉਸ ਵੇਲੇ ਦਰਿਆ ਧੁੱਸੀ ਬੰਨ੍ਹਾਂ ਦੇ ਪੈਰ ਕੱਢਣ ਲੱਗ ਪੈਂਦਾ ਹੈ, ਭਾਵ ਕਿ ਦਰਿਆ ਪਿੱਛੇ ਮੁੜਨ ਲੱਗਾ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਨੋਚਾਂ ਲਗਾਉਣ ਦਾ ਕੰਮ ਦਿਨ-ਰਾਤ ਜਾਰੀ ਰਹੇਗਾ।

ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਬੰਨ੍ਹ ‘ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

By admin

Related Post