Breaking
Sun. Jan 11th, 2026

ਸਰੀਰ ਨੂੰ ਚੀਰਦੀ ਐਨੀ ਜਿਆਦਾ ਪੈ ਰਹੀਂ ਠੰਡ, ਧੁੰਦ ਅਤੇ ਠੰਡੀਆਂ ਹਵਾਵਾਂ ਤੋ ਬਚਣ ਦੀ ਜਰੂਰਤ ਹੈ : ਅਵਤਾਰ ਭੀਖੋਵਾਲ

ਠੰਡੀਆਂ ਹਵਾਵਾਂ

ਹੁਸ਼ਿਆਰਪੁਰ,5 ਜਨਵਰੀ ( ਤਰਸੇਮ ਦੀਵਾਨਾ ) ਪਿਛਲੇ ਕਾਫੀ ਦਿਨਾਂ ਤੋ ਠੰਡ, ਧੁੰਦ ਅਤੇ ਠੰਡੀਆਂ ਹਵਾਵਾਂ ’ ਬਹੁਤ ਹੀਂ ਤੇਜੀ ਨਾਲ ਚੱਲ ਰਹੀਆਂ ਹਨ ਜਿਸ ਕਰਕੇ ਠੰਡ ਨੇ ਹੁਣ ਪੂਰਾ ਜੋਰ ਫੜਿਆ ਹੋਇਆ ਹੈ ! ਇਸ ਸਬੰਧੀ ਹਰਿਆਣਾ ਰੋਡ ਦੇ ਪੈਦੇ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨ ਸਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੇਖੋਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਠੰਡ ਦੇ ਮੌਸਮ ਦੌਰਾਨ ਪੂਰੀ ਅਹਿਤਿਆਤ ਵਰਤਣ ਤਾਂ ਜੋ ਕਿਸੇ ਵੀ ਅਣਸੁਖਾਵੇ ਹਾਲਤ ਤੋਂ ਬਚਿਆ ਜਾ ਸਕੇ। ਉਹਨਾ ਠੰਡੀਆਂ ਹਵਾਵਾਂ ਤੋਂ ਬਚਾਅ ਲਈ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾ ਲੈਣੇ ਚਾਹੀਦੇ ਹਨ ਤਾ ਕਿ ਇਕਦਮ ਵੱਧ ਰਹੀ ਠੰਡ ਤੋ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਖਾਸਕਰ ਬਜ਼ੁਰਗਾਂ, ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਨਾਲ ਦੇ ਨਾਲ ਪਸ਼ੂਆਂ, ਫ਼ਸਲਾਂ ਅਤੇ ਹੋਰ ਵਸਤੂਆਂ ਦੀ ਸੰਭਾਲ ਨੂੰ ਵੀ ਤਰਜ਼ੀਹ ਦੇਣ।

ਉਹਨਾ ਕਿਹਾ ਕਿ ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਆਪਣੇ ਘਰਾਂ ਆਦਿ ਵਿਚ ਵੀ ਠੰਡੀਆਂ ਹਵਾਵਾਂ ਤੋਂ ਬਚਾਅ ਲਈ ਮੋਟੇ ਕੱਪੜਿਆ ਦਾ ਇੰਤਜਾਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵੱਧ ਰਹੀ ਠੰਡ ਦੇ ਕਾਰਨ ਕੋਈ ਵੀ ਸਰੀਰਕ ਸਮੱਸਿਆ ਪੇਸ਼ ਆਉਂਦੀ ਹੈ ਤਾਂ ਫੌਰੀ ਤੌਰ ਤੇ ਡਾ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਧੁੰਦ ਦੇ ਮੌਸਮ ਦੌਰਾਨ ਵਾਹਨਾਂ ਦੀ ਰਫ਼ਤਾਰ ਮੱਠੀ ਰੱਖਣ ਦੇ ਨਾਲ-ਨਾਲ ਗੱਡੀਆਂ ਦੀਆਂ ਲਾਈਟਾਂ ਅਤੇ ਇਸ਼ਾਰੇ ਪੂਰੀ ਤਰ੍ਹਾਂ ਕੰਮ ਕਰਦੇ ਰੱਖਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਅਤੇ ਓਵਰਟੇਕਿੰਗ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਦਿਆਂ ਹਮੇਸ਼ਾ ਸੁਰੱਖਿਅਤ ਡਰਾਈਵਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ।

By admin

Related Post