Breaking
Wed. Jul 22nd, 2026

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋਂ ਸਮਾਜ ਲਈ ਕੀਤੇ ਕਾਰਜ ਸ਼ਲਾਘਾਯੋਗਯੋਗ ਕਦਮ – ਸੰਤ ਸਤਵਿੰਦਰ ਹੀਰਾ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ

ਆਦਿ ਧਰਮ ਦਾ ਖਾਨਾ ਬਹਾਲ ਕਰਾਉਣ ਲਈ ਸਾਂਝੀ ਮੁਹਿੰਮ ਸਮੇਂ ਦੀ ਲੋੜ

ਹੁਸ਼ਿਆਰਪੁਰ 21 ਜੁਲਾਈ (.ਤਰਸੇਮ ਦੀਵਾਨਾ ) – ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਡੇਰਾ ਸੰਤ ਇੰਦਰ ਦਾਸ ਸੇਖੈ ਵਿਖੇ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ ਨਾਲ ਮੁਲਾਕਾਤ ਕੀਤੀ, ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਵਲੋਂ ਸਮਾਜ ਲਈ ਸਿੱਖਿਆ, ਸਿਹਤ, ਖੇਡਾਂ ਅਤੇ ਧਾਰਮਿਕ ,ਸਮਾਜਿਕ ਏਕਤਾ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਲਈ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਬੀਰ ਚੰਦ ਸੁਰੀਲਾ ਚੇਅਰਮੈਨ ਦਲਿਤ ਵਿਕਾਸ ਭਲਾਈ ਬੋਰਡ,ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਵਰਿੰਦਰ ਬੰਗਾ ਜਨਰਲ ਸਕੱਤਰ,ਮੀਡੀਆ ਸਕੱਤਰ ਓ ਪੀ ਰਾਣਾ ਵੀ ਹਾਜਰ ਸਨ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.ਭਾਰਤ ਨੇ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋਂ ਸਿਹਤ,ਸਿੱਖਿਆ, ਖੇਡਾਂ ਲਈ ਬਹੁਤ ਮਹਾਨ ਕਾਰਜ ਕੀਤੇ ਜਾ ਰਹੇ ਜਿਸ ਨਾਲ ਬੱਚਿਆਂ ਅੰਦਰ ਪੜਨ ਅਤੇ ਆਪਸੀ ਪਿਆਰ ਦੀ ਭਾਵਨਾ ਉਜਾਗਰ ਹੋ ਰਹੀ ਹੈ। ਸੁਸਾਇਟੀ ਵਲੋਂ ਮੈਡੀਕਲ ਕੈਂਪ ਲਗਾਕੇ ਅੱਖਾਂ ਅਤੇ ਹੋਰ ਬਿਮਾਰੀਆਂ ਦੇ ਮੁਫਤ ਚੈਕਅੱਪ ਅਤੇ ਦਵਾਈਆਂ ਦੇਣ ਨਾਲ ਹਜਾਰਾਂ ਸੰਗਤਾਂ ਨੂੰ ਲਾਭ ਹੋ ਰਿਹਾ ਹੈ।

ਅਜੇ ਬਹੁਤ ਕੁੱਝ ਕਰਨਾ ਬਾਕੀ ਹੈ

ਸੰਤ ਸਤਵਿੰਦਰ ਹੀਰਾ ਨੇ ਕਿਹਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋਂ ਆਦਿ ਧਰਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਏਕਤਾ, ਭਾਈਚਾਰਾ ਦੇ ਮਜਬੂਤ ਸੰਗਠਨ ਨਾਲ ਆਦਿ ਧਰਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਦੇ ਸੰਘਰਸ਼ ਸਦਕਾ ਕਰੋੜਾਂ ਆਦਿ ਧਰਮੀ ਆਦਿ ਵਾਸੀ ਮਾਨ ਸਨਮਾਨ ਦਾ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ, ਪਰ ਇਸ ਸੰਦਰਵ ਵਿੱਚ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।

ਸੰਤ ਹੀਰਾ ਨੇ ਕਿਹਾ 1931 ਦੀ ਮਰਦਮ ਸ਼ੁਮਾਰੀ ਸਮੇਂ ਆਦਿ ਧਰਮ ਦਾ ਖਾਨਾ ਸਥਾਪਤ ਹੋਇਆ ਸੀ ਅਤੇ ਲੱਖਾਂ ਲੋਕਾਂ ਵਲੋਂ ਆਪਣਾ ਧਰਮ ਆਦਿ ਧਰਮ ਲਿਖਵਾਇਆ ਗਿਆ ਸੀ, ਪਰ ਆਦਿ ਧਰਮ ਦਾ ਖਾਨਾ ਖਤਮ ਕਰਨ ਨਾਲ ਆਦਿ ਧਰਮ ਦੀ ਹੋਂਦ ਨੂੰ ਗੰਭੀਰ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਦਿ ਧਰਮ ਦਾ ਖਾਨਾ ਮੁੜ ਸਥਾਪਿਤ ਕਰਾਉਣ ਲਈ ਧਾਰਮਿਕ, ਸਮਾਜਿਕ ਅਤੇ ਪੜੇ ਲਿਖੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਆਰੰਭ ਕਰਨਾ ਇਸ ਸਮੇਂ ਦੀ ਵੱਡੀ ਚੁਣੌਤੀ ਹੈ। ਸੰਤ ਹੀਰਾ ਨੇ ਕਿਹਾ ਸਤਿਕਾਰਯੋਗ ਸੰਤ ਸਮਾਜ ਅਤੇ ਵਿਸ਼ਵ ਪੱਧਰ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੀ ਮੁਹਿੰਮ ਰਾਹੀਂ ਆਦਿ ਧਰਮ ਕਾਲਿਮ ਸਥਾਪਤ ਕਰਾਉਣ ਦੇ ਏਜੰਡੇ ਤੇ ਸਾਂਝੀ ਰਾਇ ਬਣਾ ਕੇ ਸੰਘਰਸ਼ ਆਰੰਭ ਕਰਨਾ ਚਾਹੀਦਾ ਹੈ ਜਿਸ ਲਈ ਆਦਿ ਧਰਮ ਮਿਸ਼ਨ ਭਾਰਤ ਅਹਿਮ ਭੂਮਿਕਾ ਨਿਭਾਏਗਾ।

By admin

Related Post