Breaking
Fri. Apr 3rd, 2026

ਨਫ਼ਰਤ ਦੀ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਹੱਦਾਂ ਬੰਨ੍ਹੇ ਟਪਾ ਦਿੰਦੀ ਹੈ : ਮਾ. ਕੁਲਵਿੰਦਰ ਸਿੰਘ ਜੰਡਾ

ਇਨਸਾਨ ਨੂੰ ਹੈਵਾਨੀਅਤ

ਹੁਸ਼ਿਆਰਪੁਰ 3 ਅਪ੍ਰੈਲ ( ਤਰਸੇਮ ਦੀਵਾਨਾ ) – ਇਸ ਵਕਤ ਅਮਰੀਕਾ, ਈਰਾਨ, ਇਰਾਕ, ਇਜਰਾਇਲ ਆਦਿ ਦੇਸ਼ਾ ਵਿੱਚ ਜੰਗ ਲੱਗੀ ਹੋਈ ਹੈ ਮਨੁੱਖ ਦੁਆਰਾ ਮਨੁੱਖ ਨੂੰ ਹਥਿਆਰਾਂ ਨਾਲ ਮਾਰਿਆ ਜਾ ਰਿਹਾ ਹੈ ਨਫ਼ਰਤ ਦੀ ਇਹ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਹੱਦਾਂ ਬੰਨ੍ਹੇ ਟਪਾ ਰਹੀ ਹੈ। ਪਰ ਇਸ ਸਭ ਕਾਸੇ ਦਾ ਸਿੱਟਾ ਸਿਰਫ ਤੇ ਸਿਰਫ ਸਿਫਰ ਹੈ ! ਇਹ ਵਿਚਾਰ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ਉਹਨਾਂ ਕਿਹਾ ਕਿ ਬੇਲੋੜਾ ਹਥਿਆਰਾਂ ਤੇ ਖ਼ਰਚਾ ਤੇ ਇਕ ਦੂਜੇ ਪ੍ਰਤੀ ਨਫ਼ਰਤ ਦੀ ਅੱਗ ਕੀ ਇਹੋ ਇਨਸਾਨੀਅਤ ਹੈ ਇਸ ਬਾਰੇ ਅੱਜ ਹਰ ਇਨਸਾਨ ਤੇ ਹਰ ਦੇਸ਼ ਦੀ ਅਗਵਾਹੀ ਕਰਨ ਵਾਲੇ ਆਗੂਆਂ ਨੂੰ ਸੋਚਣ ਦੀ ਲੋੜ ਹੈ। ਉਹਨਾਂ ਕਿਹਾ ਕਿ ਦਿਲਾ ਵਿੱਚ ਇਹੋ ਜਿਹੀ ਨਫ਼ਰਤ ਨੂੰ ਲੈ ਕੇ ਇਹੋ ਹਾਲ ਅੱਗੇ ਦੁਨੀਆ ਵਿੱਚ ਵੱਸਦੇ 8 ਅਰਬ ਤੋਂ ਉੱਪਰ ਸ਼ਾਹ ਲੈ ਰਹੇ ਮਨੁਖਾਂ ਦਾ ਕਿ ਹਾਲ ਹੋਵੇਗਾ ।

ਪ੍ਰਮਾਤਮਾ ਨੇ ਇਨਸਾਨ ਨੂੰ ਧਰਤੀ ਉੱਤੇ ਮੋਹ ਮੁਹੱਬਤ ਤੇ ਪਿਆਰ ਵੰਡਣ ਲਈ ਭੇਜਿਆ ਹੈ

ਉਹਨਾਂ ਕਿਹਾ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਧਰਤੀ ਉੱਤੇ ਮੋਹ ਮੁਹੱਬਤ ਤੇ ਪਿਆਰ ਵੰਡਣ ਲਈ ਭੇਜਿਆ ਹੈ। ਪਰ ਪੈਸੇ ਤੇ ਫੋਕੀ ਸ਼ੋਹਰਤ ਲਈ ਇਨਸਾਨ ਆਪਸ ਚ ਈਰਖਾ ਕਰਕੇ ਇਨਸਾਨੀਅਤ ਨੂੰ ਭੁੱਲ ਚੁੱਕਾ ਹੈ ਜਿਸਦੇ ਸਿੱਟੇ ਵਜੋਂ ਸੰਸਾਰ ਚ ਲੁੱਟ ਖੋਹ ਤੇ ਮਾਰ ਧਾੜ ਸਿਖਰਾਂ ਤੇ ਹੈ।ਉਹਨਾਂ ਕਿਹਾ ਕਿ ਲਾਲਚ ਵਿੱਚ ਇਨਸਾਨ ਆਪਸੀ ਸਕੇ ਰਿਸ਼ਤੇ ਨਾਤੇ ਵੀ ਗੁਆਂਉਦਾ ਨਜ਼ਰ ਆ ਰਿਹਾ ਹੈ ਜਦ ਕਿ ਇਹ ਇਕ ਕੌੜਾ ਸੱਚ ਹੈ ਕਿ ਇਨਸਾਨ ਦੇ ਨਾਲ ਕੁਝ ਨਹੀਂ ਜਾਣਾ ਤੇ ਉਸ ਨੇ ਖਾਲੀ ਹੱਥ ਜਾਣਾ ਹੈ ਫਿਰ ਵੀ ਇਨਸਾਨ ਪੈਸੇ ਦੀ ਦੌੜ ਚ ਪਾਗਲ ਹੋਇਆ ਫਿਰਦਾ ਹੈ ਤੇ ਖ਼ੁਦ ਨੂੰ ਟੈਨਸ਼ਨਾਂ ਚ ਪਾ ਹਰ ਪਲ ਉਲਝਿਆ ਰਹਿੰਦਾ ਹੈ। ਉਹਨਾ ਕਿਹਾ ਕਿ ਇਹ ਇਨਸਾਨੀਅਤ ਨਹੀਂ ਹੈ ਤੇ ਨਾ ਹੀ ਇਨਸਾਨੀਅਤ ਦਾ ਕੋਈ ਧਰਮ ਹੈ।

ਉਹਨਾਂ ਕਿਹਾ ਇਨਸਾਨ ਨੂੰ ਪੈਸੇ ਦਾ ਲੋਭ ਲਾਲਚ ਛੱਡ ਕਿ ਇਨਸਾਨੀਅਤ ਦੀ ਸਾਦੀ ਜਿੰਦਗੀ ਜਿਊਣੀ ਚਾਹੀਦੀ ਹੈ ਤੇ ਹਰ ਮਨੁੱਖ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨ ਦੇ ਯਤਨ ਵਿੱਚ ਜੁੱਟਣਾ ਚਾਹੀਦਾ ਹੈ ! ਉਹਨਾਂ ਕਿਹਾ ਕਿ ਮਨੁੱਖ ਨੂੰ ਨਫ਼ਰਤ ਦੇ ਬੀਜ ਬੀਜਣ ਦੀ ਥਾਂ ਮੋਹ ਮੁਹੱਬਤ ਤੇ ਪਿਆਰ ਦੇ ਬੀਜ ਬੀਜਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਫ਼ਰਤ ਇਨਸਾਨ ਨੂੰ ਮੁਕਾਉਂਦੀ ਹੈ ਤੇ ਮੁਹੱਬਤ ਜਿੰਦਗੀ ਨੂੰ ਸੋਹਣਾ ਬਣਾਉਂਦੀ ਹੈ ! ਉਹਨਾ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ । ਹਰ ਮਸਲਾ ਗੱਲਬਾਤ ਨਾਲ ਨਜਿੱਠਿਆ ਜਾ ਸਕਦਾ ਹੈ। ਫੇਰ ਭਾਂਵੇ ਉਹ ਮਸਲਾ ਵੱਖ ਵੱਖ ਦੇਸ਼ ਚ ਛਿੜੀ ਜੰਗ ਦਾ ਹੋਏ ਜਾ ਕਿਸੇ ਘਰ ਦਾ ਮਸਲਾ ਹੋਵੇ।

By admin

Related Post