ਹੁਸ਼ਿਆਰਪੁਰ 20 ਜੂਨ (ਤਰਸੇਮ ਦੀਵਾਨਾ)- ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ ਅਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਹੀ ਜਦੋਂ ਵੀ ਕੋਈ ਗਰਾਂਟ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਇਕ ਜਾਂ ਦੋ ਦਿਨ ਦੇ ਵਿੱਚ ਖਰਚਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਵਿਭਾਗ ਵੱਲੋਂ ਹੁਣ ਸਕੂਲਾਂ ਨੂੰ ਮਿੱਡ ਡੇ ਮੀਲ ਤਹਿਤ ਰਸੋਈ ਦੇ ਲਈ ਭਾਂਡੇ ਖਰੀਦਣ ਦੀ ਗਰਾਂਟ ਜਾਰੀ ਕੀਤੀ ਗਈ ਹੈ। ਅਤੇ ਇਹ ਗਰਾਂਟ ਵੀ ਵਰਤਣ ਦੇ ਲਈ ਸਿਰਫ ਦੋ ਦਿਨ ਦਾ ਸਮਾਂ ਹੀ ਦਿੱਤਾ ਗਿਆ ਹੈ। ਜਦੋਂ ਕਿ ਵਿਭਾਗੀ ਹਦਾਇਤਾਂ ਤਹਿਤ ਗਰਾਂਟ ਖਰਚਣ ਦੇ ਲਈ ਪਹਿਲਾਂ ਕੁਝ ਦੁਕਾਨਾਂ ਤੋਂ ਕੁਟੇਸ਼ਨ ਲੈਣੀਆਂ ਹੁੰਦੀਆਂ ਹਨ ਅਤੇ ਉਨਾਂ ਕੁਟੇਸ਼ਨ ਦਾ ਮਿਲਾਨ ਕਰਕੇ ਵਧੀਆ ਕੁਆਲਿਟੀ ਅਤੇ ਘੱਟ ਰੇਟ ਵਾਲਾ ਸਮਾਨ ਹੀ ਖਰੀਦਣਾ ਹੁੰਦਾ ਹੈ। ਇੰਨੇ ਘੱਟ ਸਮੇਂ ਵਿੱਚ ਅਜਿਹਾ ਕਰਨਾ ਸੰਭਵ ਨਹੀਂ ਦੂਸਰਾ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਜਦੋਂ ਕਿ ਸਕੂਲਾਂ ਨੂੰ ਇਹ ਗਰਾਂਟ 23 ਜੂਨ ਤੱਕ ਖਰਚਣ ਲਈ ਕਿਹਾ ਗਿਆ ਹੈ।
ਭਾਂਡਿਆਂ ਦੀ ਗਰਾਂਟ ਖਰਚਣ ਦਾ ਸਮਾਂ ਸੀਮਾ ਵਧਾਇਆ ਜਾਵੇ
ਗੌਰਤਲਬ ਹੈ ਕੇ ਰਸੋਈ ਦਾ ਸਮਾਨ ਖਰੀਦਣ ਦੇ ਲਈ ਮਿੱਡ ਡੇ ਮੀਲ ਕੁਕ ਅਤੇ ਮਿਡ ਡੇ ਮੀਲ ਇੰਚਾਰਜ ਨੂੰ ਨਾਲ ਲੈ ਕੇ ਜੋ ਵੀ ਕੋਈ ਸਮਾਨ ਖਰੀਦਣਾ ਹੈ ਅਤੇ ਜਿਸ ਦੀ ਜਰੂਰਤ ਹੈ ਉਹ ਇੱਕ ਦੋ ਦਿਨ ਦੇ ਵਿੱਚ ਖਰੀਦਣਾ ਬਹੁਤ ਹੀ ਮੁਸ਼ਕਿਲ ਹੈ ਇਸ ਲਈ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਾਂਡਿਆਂ ਦੀ ਗਰਾਂਟ ਖਰਚਣ ਦਾ ਸਮਾਂ ਸੀਮਾ ਵਧਾਇਆ ਜਾਵੇ ਅਤੇ ਇਸ ਦਾ ਸਮਾਂ ਸੀਮਾ ਘੱਟੋ ਘੱਟ 15 ਜੁਲਾਈ ਤੱਕ ਕੀਤਾ ਜਾਵੇ।।
ਇਸ ਮੌਕੇ ਹੁਸ਼ਿਆਰਪੁਰ ਤੋਂ ਜਸਵੀਰ ਤਲਵਾੜਾ, ਪ੍ਰਿਤਪਾਲ ਚੋਟਾਲਾ ਗੁਰਦਾਸਪੁਰ ਤੋਂ ਕੁਲਦੀਪ ਪੁਰੋਵਾਲ,ਦਿਲਦਾਰ ਭੰਡਾਲ ਤੇ ਨਵਾਂਸ਼ਹਿਰ ਤੋਂ ਬਿਕਰਮਜੀਤ ਸਿੰਘ, ਪ੍ਰਸ਼ੋਤਮ ਲਾਲ , ਮੋਗਾ ਤੋਂ ਜੱਜਪਾਲ ਸਿੰਘ ਬਾਜੇ ਕੇ ਅਤੇ ਗੁਰਪ੍ਰੀਤ ਸਿੰਘ ਅੰਮੀਵਾਲ ,ਮੁਕਤਸਰ ਤੋਂ ਮਨੋਹਰ ਲਾਲ ਸ਼ਰਮਾ, ਸੰਗਰੂਰ ਤੋਂ ਦੇਵੀ ਦਿਆਲ ,ਸਤਵੰਤ ਆਲਮਪੁਰ ਸਰਬਜੀਤ ਸਿੰਘ, ਪਟਿਆਲਾ ਤੋਂ ਜਸਵਿੰਦਰ ਸਮਾਣਾ ਤੇ ਪਰਮਜੀਤ ਪਟਿਆਲਾ ਫਤਹਿਗੜ੍ਹ ਸਾਹਿਬ ਤੋਂ ਸੁਖਵਿੰਦਰ ਚਾਹਲ,ਰਾਜੇਸ਼ ਕੁਮਾਰ, ਫਿਰੋਜਪੁਰ ਤੋਂ ਰਾਜੀਵ ਹਾਂਡਾ,ਬਲਵਿੰਦਰ ਸਿੰਘ ਭੁੱਟੋ ,,ਰੋਪੜ ਤੋਂ ਗੁਰਬਿੰਦਰ ਸਸਕੌਰ ,ਧਰਮਿੰਦਰ ਭੰਗੂ ਪਠਾਨਕੋਟ ਤੋਂ ਸੁਭਾਸ਼ ਚੰਦਰ ,ਅਮ੍ਰਿਤਪਾਲ ਸਿੰਘ,ਮਾਨਸਾ ਤੋਂ ਨਰਿੰਦਰ ਸਿੰਘ ਮਾਖਾ,ਗੁਰਦਾਸ ਸਿੱਧੂ,ਮੁਹਾਲੀ ਤੋਂ ਰਵਿੰਦਰ ਸਿੰਘ ਪੱਪੀ ਤੇ ਮਨਪ੍ਰੀਤ ਸਿੰਘ,ਅੰਮ੍ਰਿਤਸਰ ਸਾਹਿਬ ਤੋਂ ਸੁੱਚਾ ਸਿੰਘ ਟਰਪਈ, ਹਰਵਿੰਦਰ ਸੁਲਤਾਨਵਿੰਡ ਤੇ ਗੁਰਦੀਪ ਸਿੰਘ ਬਾਜਵਾ ਲੁਧਿਆਣਾ ਤੋਂ ਜਗਜੀਤ ਸਿੰਘ ਮਾਨ,ਪ੍ਰਭਜੀਤ ਰਸੂਲਪੁਰ, ਫ਼ਾਜ਼ਿਲਕਾ ਤੋਂ ਪਰਮਜੀਤ ਸਿੰਘ ਸ਼ੋਰੇਵਾਲ, ਅਮਨਦੀਪ ਸਿੰਘ, ਬਰਨਾਲਾ ਤੋਂ ਹਰਿੰਦਰ ਮੱਲੀਆਂ ਤੇ ਤੇਜਿੰਦਰ ਤੇਜ਼ੀ, ਤਰਨਤਾਰਨ ਤੋਂ ਸਰਬਜੀਤ ਸਿੰਘ ਹਰਿੰਦਰ ਸਿੰਘ ਜਲੰਧਰ ਤੋਂ ਤੀਰਥ ਸਿੰਘ ਬਾਸੀ ਅਤੇ ਕਰਨੈਲ ਫਿਲੌਰ, ਸੁਖਵਿੰਦਰ ਮੱਕੜ ,ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਮਲੇਰਕੋਟਲਾ ਨੂਰ ਮੁਹੰਮਦ , ਕੁਲਦੀਪ ਸਿੰਘ, ਬਠਿੰਡਾ ਤੋਂ ਬਲਦੇਵ ਬਰਾੜ , ਫਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ ਅਧਿਆਪਕ ਆਗੂ ਸ਼ਾਮਿਲ ਸਨ !