ਜਲੰਧਰ 23 ਅਗਸਤ (ਅਮਰਜੀਤ ਸਿੰਘ)- ਦੀ ਜੰਡੂਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ. ਜੰਡੂਸਿੰਘਾ ਵਿਖੇ ਪ੍ਰਧਾਨ ਰਮੇਸ਼ ਕੁਮਾਰ ਬਾਬਾ ਦੀ ਪ੍ਰਧਾਨਗੀ ਹੇਠ ਪਸ਼ੂ ਹਸਪਤਾਲ ਜੰਡੂ ਸਿੰਘਾ ਨਜ਼ਦੀਕ ਉਸਾਰੀ ਬਿਲਡਿੰਗ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਵਜ਼ੋਂ ਪੁਜੇ, ਐਮ.ਐਲ.ਏ ਬਲਕਾਰ ਸਿੰਘ ਹਲਕਾ ਕਰਤਾਰਪੁਰ ਅਤੇ ਰਮੇਸ਼ਵਰ ਸਿੰਘ ਸਰਾਏ ਚੇਅਰਮੈਨ ਵੇਰਕਾ ਮਿਲਕ ਪਲਾਂਟ ਜਲੰਧਰ ਵੱਲੋਂ ਸਾਂਝੇ ਤੋਰ ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਨਗਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਐਮ.ਐਲ.ਏ ਬਲਕਾਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਪ੍ਰਧਾਨ ਰਮੇਸ਼ ਕੁਮਾਰ ਬਾਬਾ, ਸੁਖਵਿੰਦਰ ਸਿੰਘ ਸੰਘਾ ਮੀਤ ਪ੍ਰਧਾਨ, ਮੈਂਬਰ ਕੁਲਵੀਰ ਸਿੰਘ ਸੰਘਾ, ਮੈਂਬਰ ਗੁਰਵਿੰਦਰ ਸਿੰਘ ਸੰਘਾ, ਮੈਂਬਰ ਮਨਵੀਰ ਸਿੰਘ ਸੰਘਾ, ਮੈਂਬਰ ਜਸਵੀਰ ਕੌਰ ਸੰਘਾ, ਮੈਂਬਰ ਚੈਚਲ ਸਿੰਘ ਸੰਘਾ, ਡਾਇਰੈਕਟਰ ਵੇਰਕਾ ਪਲਾਟ ਪ੍ਰਦੀਪ ਜ਼ੋਸ਼ੀ, ਗੁਰਵਿੰਦਰਜੀਤ ਸਿੰਘ ਡੀ.ਆਰ, ਸਰਪੰਚ ਚੰਪਾ ਜੋਸ਼ੀ ਜੰਡੂਸਿੰਘਾ, ਦਲਜੀਤ ਸਿੰਘ ਜੀ.ਐਮ, ਰਣਜੀਤ ਸਿੰਘ ਮੱਲ੍ਹੀ ਸਾਬਕਾ ਸਰਪੰਚ, ਜਸਵਿੰਦਰ ਕੌਰ ਏ.ਆਰ, ਜਸਵਿੰਦਰ ਸਿੰਘ ਸੰਘਾ, ਮਨਿੰਦਰਜੀਤ ਸਿੰਘ ਐਮ.ਐਮ.ਪੀ, ਗੁਰਪਾਲਜੀਤ ਸਿੰਘ ਬੋਬੀ ਸੰਘਾ, ਮਨਜੋਤ ਸਿੰਘ ਸੰਘਾ, ਜਸਪਾਲ ਸਿੰਘ ਸੰਘਾ, ਡਾ. ਵੀਰਪ੍ਰਤਾਪ ਸਿੰਘ, ਜੰਗਬਹਾਦੁਰ ਸਿੰਘ ਸੰਘਾ, ਲੰਬਰਦਾਰ ਰਾਮ ਸਰੂਪ, ਸਾਬੀ ਔਜਲਾ, ਡੀਐਸਪੀ ਕੁਲਵੰਤ ਸਿੰਘ ਹਲਕਾ ਆਦਮਪੁਰ, ਇੰਸਪੈਕਟਰ ਰਵਿੰਦਰਪਾਲ ਸਿੰਘ, ਏਐਸਆਈ ਕੁਲਦੀਪ ਸਿੰਘ ਚੋਕੀ ਜੰਡੂ ਸਿੰਘਾ ਤੇ ਪਿੰਡ ਵਾਸੀ ਹਾਜ਼ਰ ਸਨ।