ਹੁਸ਼ਿਆਰਪੁਰ 8 ਅਪ੍ਰੈਲ ( ਤਰਸੇਮ ਦੀਵਾਨਾ ) – ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਅਤੇ ਗੱਦੀ ਨਸ਼ੀਨ ਸੰਤ ਟਹਿਲ ਦਾਸ ਸਲੇਮਪੁਰ ਟਾਬਰੀ ਲੁਧਿਆਣਾ ਦੇ ਸੰਤ ਸਰਵਣ ਦਾਸ ਜੀ ਦੇ ਮਾਤਾ ਸਤਿਕਾਰਯੋਗ ਊਧਮ ਕੌਰ ਜੀ ਜੋ ਬੀਤੀ 27 ਮਾਰਚ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 10 ਅਪ੍ਰੈਲ ਨੂੰ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਪਿੰਡ ਤੇਹੰਗ ਨੇੜੇ ਫਿਲੌਰ ਵਿਖ਼ੇ ਦੁਪਹਿਰ 12:00 ਵਜੇ ਤੋਂ 2 ਵਜੇ ਤੱਕ ਪਾਇਆ ਜਾਵੇਗਾ।
ਇਸ ਸਬੰਧੀ ਸੰਤ ਸਰਵਣ ਦਾਸ ਜੀ ਨੇ ਦੱਸਿਆ ਕਿ ਮਾਤਾ ਜੀ ਦੇ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ। ਸਮੂਹ ਸੰਗਤਾਂ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ।

