ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ : ਸੰਤ ਨਿਰਮਲ ਦਾਸ ਜੀ
ਹੁਸ਼ਿਆਰਪੁਰ / ਹਰਿਦੁਆਰ 7 ਅਪ੍ਰੈਲ (ਤਰਸੇਮ ਦੀਵਾਨਾ ) – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਤ ਬਾਬਾ ਸਰਵਣ ਦਾਸ ਜੀ ਬੋਹਣ ਚੇਅਰਮੈਨ ਅਤੇ ਸੰਤ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ ਪੰਜਾਬ ਅਤੇ ਸਮੂਹ ਸੰਤ ਸਮਾਜ ਅਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਜਲੰਧਰ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਰੇਲ ਗੱਡੀ ਰਾਹੀਂ 3 ਅਪ੍ਰੈਲ ਨੂੰ ਹਰਿਦੁਆਰ ਲਈ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਬੜੀ ਸ਼ਾਨੋ ਸ਼ੌਕਤ ਨਾਲ ਅਰਦਾਸ ਉਪਰੰਤ ਸੰਤ ਨਿਰਮਲ ਦਾਸ ਜੀ ਅਤੇ ਸੰਤ ਇੰਦਰਦਾਸ ਜੀ ਸ਼ੇਖੇ ਜਨਰਲ ਸਕੱਤਰ, ਸੰਤ ਪਰਮਜੀਤ ਦਾਸ ਨਗਰ ਖਜਾਨਚੀ , ਭੈਣ ਸੰਤੋਸ਼ ਕਮਾਰੀ ਬਿਲਡਿੰਗ ਇੰਚਾਰਜ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਆਰੰਭ ਹੋਈ।
ਇਸ ਮੌਕੇ ਸੰਗਤਾਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ 4 ਅਪ੍ਰੈਲ ਨੂੰ ਫੁੱਲਾਂ ਦੀ ਵਰਖਾ ਕਰਦਿਆਂ ਬੈਂਡ ਵਾਜਿਆਂ ਨਾਲ ਹਰਿਦੁਆਰ ਹਰਿ ਕਿ ਪੋੜੀ ਗੰਗਾ ਘਾਟ ਵਿਖੇ ਪਹੁੰਚੀ । ਜਿੱਥੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੇ ਇਸ਼ਨਾਨ ਉਪਰੰਤ ਆਰਤੀ ਕਰ ਸੰਤਾਂ ਮਹਾਪੁਰਸ਼ਾਂ ਅਤੇ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਧਾਰਮਿਕ ਜਥੇਬੰਦੀਆਂ ਤੇ ਨਿਹੰਗ ਜਥੇਬੰਦੀਆਂ, ਸਮਾਜਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕਰ ਬੈਂਡ ਬਾਜਿਆਂ ਅਤੇ ਫੁਲਾ ਦੀ ਵਰਖਾ ਵਿੱਚ ਬੇਗਮਪੁਰਾ ਨਿਰਮਲਾ ਛਾਉਣੀ ਵਿਖੇ ਸਮਾਗਮ ਵਾਲੀ ਥਾ ਤੋ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਈ।ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਜੀ ਨੇ ਆਈਆਂ ਹੋਈਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਆਗੂਆਂ ਦਾ ਧੰਨਵਾਦ ਕੀਤਾ ।
ਝੰਡਾ ਚੜਾਉਣ ਦੀ ਰਸਮ ਸੰਤਾਂ ਮਹਾਪੁਰਸਾਂ ਦੀ ਹਜੂਰੀ ਵਿੱਚ ਅਦਾ ਕੀਤੀ ਗਈ
ਉਪਰੰਤ 5 ਅਪ੍ਰੈਲ ਨੂੰ ਸਵੇਰੇ ਆਰਤੀ ਉਪਰੰਤ ਝੰਡਾ ਚੜਾਉਣ ਦੀ ਰਸਮ ਸੰਤਾਂ ਮਹਾਪੁਰਸਾਂ ਦੀ ਹਜੂਰੀ ਵਿੱਚ ਅਦਾ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਸੰਤ ਇੰਦਰਦਾਸ ਸ਼ੇਖੇ, ਸੰਤ ਸਰਵਣ ਦਾਸ ਸਲੇਮ ਟਾਬਰੀ ਸੀਨੀਅਰ ਮੀਤ ਪ੍ਰਧਾਨ , ਸੰਤ ਪਰਮਜੀਤ ਦਾਸ ਨਗਰ ਖਜਾਨਚੀ, ਸੰਤ ਬਲਵੰਤ ਸਿੰਘ ਡਿੰਗਰੀਆਂ ਮੀਤ ਪ੍ਰਧਾਨ , ਸੰਤ ਵਿਨੈ ਮੂਨੀ ਜੰਮੂ, ਸੰਤ ਸੰਤੋਖ ਦਾਸ ਭਾਰਟਾ, ਸੰਤ ਪ੍ਰਗਟ ਨਾਥ ਜੀ, ਸੰਤ ਬਲਵੰਤ ਸਿੰਘ, ਮਹੰਤ ਪ੍ਰਸ਼ੋਤਮ ਦਾਸ, ਸੰਤ ਰਮੇਸ਼ ਦਾਸ ਜੀ, ਸੰਤ ਜਸਵੰਤ ਦਾਸ, ਸੰਤ ਜਗੀਰ ਸਿੰਘ ,ਸੰਤ ਰਾਮ ਸੇਵਕ,ਸੰਤ ਬੀਬੀ ਕੁਲਦੀਪ ਕੋਰ ਮਹਿਨਾਂ, ਬੀਬੀ ਕਮਲੇਸ਼ ਕੌਰ, ਭੈਣ ਸੰਤੋਸ਼ ਕੁਮਾਰੀ ਆਰਕੀਟੈਕਟ ਅਤੇ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੀ ਪ੍ਰਧਾਨ , ਸੰਤ ਪੂਜਾ ਪਾਨੀਪਤ, ਸੰਤ ਬੀਬੀ ਕ੍ਰਿਸ਼ਨ ਦਾਸ ਜੀ, ਬੀਬੀ ਸ਼ੁਸ਼ਮਾ ਦਾਸ ਹਰਿਦੁਆਰ, ਸੰਤ ਗੁਰਮੀਤ ਦਾਸ, ਸੰਤ ਸੰਤੋਖ ਦਾਸ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਰਾਜੇਸ਼ ਦਾਸ, ਸੰਤ ਪਵਨ ਕੁਮਾਰ, ਸੰਤ ਜੋਗਿੰਦਰ ਦਾਸ, ਸੰਤ ਸੋਢੀ ਸਿੰਘ, ਸੰਤ ਨਿਰੰਜਨ ਦਾਸ ਜੀ, ਸੰਤ ਗੁਰਮੀਤ ਦਾਸ, ਸੰਤ ਰਾਮ ਸਰੂਪ ਦਾਸ, ਸੰਤ ਉਮ ਪ੍ਰਕਾਸ਼ ਰਾਣਾ, ਸੰਤ ਦਿਲਦਾਰ ਸਿੰਘ, ਸੰਤ ਭਗਵਾਨ ਦਾਸ, ਸੰਤ ਸਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਰਜਿ., ਸੰਤ ਮਨੋਹਰ ਦਾਸ, ਸੰਤ ਪ੍ਰੇਮ ਦਾਸ, ਸੰਤ ਸਤਨਾਮ ਦਾਸ, ਸੰਤ ਗੁਰਨਾਮ ਦਾਸ ਕੈਥਲ, ਸੰਤ ਹਰਪ੍ਰੀਤ ਲਾਲ ਗੰਗਾਨਗਰ, ਸੰਤ ਬਲਕਾਰ ਸਿੰਘ, ਸੰਤ ਪੰਤੇ ਜੀ ਹਰਿਦੁਆਰ ਵਾਲੇ ਤੋਂ ਇਲਾਵਾ ਰਾਜ ਕੁਮਾਰ ਡੋਗਰ, ਹਰਪ੍ਰੀਤ ਸਿੰਘ, ਮਹਿੰਦਰ ਪਾਲ ਸੰਤੋਖਪੁਰਾ, ਜਸਵਿੰਦਰ ਬਲ, ਸਤਪਾਲ ਮਹੇ, ਸਰਪੰਚ ਵਿਜੇ ਨੰਗਲ, ਵੀਰ ਚੰਦ ਸੁਰੀਲਾ, ਰਵਿੰਦਰ ਸਿੰਘ ਸਾਬੀ, ਪਰਮਜੀਤ ਸਿੰਘ, ਅਮਰਜੀਤ ਅਤੇ ਸਮੂਹ ਸੰਤ ਸਮਾਜ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਤਾਂ ਮਹਾਪੁਰਸ਼ਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਬਾਰੇ ਕੀਰਤਨ ਰਾਹੀਂ ਸੰਗਤਾਂ ਨੂੰ ਜੋੜੀ ਰਖਿਆ
ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਫਲਸਫੇ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਹੋਇਆਂ ਸੱਚੇ ਮਾਰਗ ਦੇ ਪਾਂਧੀ ਬਣ ਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਕੀਰਤਨ ਰਾਂਹੀ ਉਪਦੇਸ਼ਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਉੱਥੇ ਵੱਖ ਵੱਖ ਸੰਤਾਂ ਮਹਾਪੁਰਸ਼ਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਬਾਰੇ ਕੀਰਤਨ ਰਾਹੀਂ ਸੰਗਤਾਂ ਨੂੰ ਜੋੜੀ ਰਖਿਆ । ਇਸ ਮੋਕੇ ਭੈਣ ਸੰਤੋਸ਼ ਕੁਮਾਰੀ ਆਰਕੀਟੈਕਟ ਅਤੇ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਨੇ ਸਮਾਗਮ ਦੋਰਾਨ ਸਾਰੇ ਸੰਤ ਮਹਾਪੁਰਸ਼ਾਂ ਨੂੰ ਪ੍ਰਣਾਮ ਕਰ ਆਈਆਂ ਹੋਈਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਅਤੇ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦੇ ਸਫਲ ਸਮਾਗਮ ਤੇ ਸਾਰਿਆਂ ਨੂੰ ਵਧਾਈ ਦਿੱਤੀ।
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸੰਗਤਾਂ ਸ਼ਰਧਾ ਨਾਲ ਸਿਰ ਝੁਕਾਉਂਦੀਆਂ ਹਨ
ਸਮਾਗਮ ਦੌਰਾਨ ਜਨਰਲ ਸਕੱਤਰ ਸੰਤ ਇੰਦਰਦਾਸ ਜੀ ਸ਼ੇਖੇ ਨੇ ਦੱਸਿਆ ਕੀ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸੰਗਤਾਂ ਸ਼ਰਧਾ ਨਾਲ ਸਿਰ ਝੁਕਾਉਂਦੀਆਂ ਹਨ ਉਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਤੀ ਸੰਗਤਾਂ ਵਿੱਚ ਪੂਰਨ ਸਨੇਹ ਵੀ ਹੈ ।ਉਨ੍ਹਾਂ ਦੱਸਿਆ ਕਿ ਸਮੂਹ ਸੰਤ ਸਮਾਜ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਅਤੇ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਪ੍ਰਧਾਨ ਸੰਤ ਸਮਾਜ ਜੀ ਦੇ ਸਦਕਾ ਪਿੰਡ ਚੂਹੜਵਾਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਸੀ. ਬੀ . ਐਸ ਈ ਵਿੱਚ ਪੜ ਰਹੇ ਜਰੂਰਤਮੰਦ ਬੱਚਿਆਂ ਨੂੰ ਮੁਫਤ ਪੜਾਈ ਲਿਖਾਈ ਕਰਵਾ ਰਹੇ ਹਨ ਉਹ ਆਪਣੇ ਆਪ ਵਿੱਚ ਇਕ ਮਿਸਾਲ ਕਾਇਮ ਕਰ ਰਹੇ ਹਨ।
ਇਸ ਮੌਕੇ ਹੰਸਰਾਜ ਬਾਲੀ ਅਤੇ ਸ਼੍ਰੀਮਤੀ ਪਰਮਿੰਦਰ ਕੌਰ ਬਾਲੀ ਅਤੇ ਸਮੂਹ ਪਰਿਵਾਰ ਵਲੋਂ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਮੁਫ਼ਤ ਮੈਡੀਕਲ ਕੈੰਪ ਵੀ ਲਗਾਇਆ ਗਿਆ। ਜਿਸ ਵਿੱਚ ਮੁਫਤ ਮੈਡੀਕਲ ਕੈੰਪ ਬਾਲੀ ਪਰਿਵਾਰ ਵਲੋਂ ਲਗਾਇਆ ਗਿਆ ਜਿਸ ਵਿੱਚ ਡਾ ਮਨਜੀਤ ਕੁਮਾਰ ਰਾਏਪੁਰ ਸਮੇਤ ਨਰੇਸ਼ ਕੁਮਾਰ, ਡਾ. ਵਿਪਨ ਕੁਮਾਰ, ਡਾ.ਜਸਵੀਰ ਬੈੰਸ, ਡਾ.ਮੰਗਤ ਰਾਏ, ਡਾ .ਜਸਵੀਰ ਪਜੇਵਾਲ, ਡਾ ਰਵੀ, ਡਾ ਜਸਵੀਰ ਕੁਮਾਰ, ਡਾ ਸੁਲਿੰਦਰ ਪਾਲ ਕੈੰਥ, ਜਤਿੰਦਰ ਸਿੰਘ ਫਿਜਿਉਥ੍ਰੈਪਿਸਟ ਨੇ ਆਈਆ ਹੋਈਆਂ ਸੰਗਤਾਂ ਦਾ ਚੈਕਅੱਪ ਕਰ ਮੁਫਤ ਦਵਾਇਆਂ ਵੀ ਦਿੱਤੀਆਂ ।ਅੰਤ ਵਿੱਚ ਸੰਤ ਨਿਰਮਲ ਦਾਸ ਬਾਬੇ ਜੌੜੇ ਜੀ ਨੇ ਆਈਆਂ ਹੋਈਆਂ ਸੰਗਤਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ।ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

