Breaking
Fri. Mar 13th, 2026

ਬ੍ਰਹਮਲੀਨ ਸੰਤ ਸੁਰਿੰਦਰ ਦਾਸ ਕੂਪੂਰ-ਢੇਪੁਰ, ਕਠਾਰ ਵਾਲਿਆਂ ਦੀ ਪੰਜਵਾਂ ਸਾਲਾਨਾ ਬਰਸੀ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ

ਸੰਤ ਸੁਰਿੰਦਰ ਦਾਸ

ਹੁਸ਼ਿਆਰਪੁਰ / ਕਠਾਰ 13 ਮਾਰਚ ( ਤਰਸੇਮ ਦੀਵਾਨਾ ) – ਡੇਰਾ ਸੱਚਖੰਡ ਬੱਲਾਂ ਦੇ ਬਰਸੋਏ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਕੂਪੂਰ-ਢੇਪੁਰ ਅੱਡਾ ਕਠਾਰ ਵਾਲਿਆਂ ਦਾ ਪੰਜਵਾਂ ਸਾਲਾਨਾ ਬਰਸੀ ਸਮਾਗਮ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਦੀ ਸਰਪ੍ਰਸਤੀ ਹੇਠ ਸ਼ਰਧਾ ਸਹਿਤ ਮਨਾਇਆ ਗਿਆ। ਸਮਾਗਮ ਦੌਰਾਨ ਸੰਤ ਪ੍ਰਦੀਪ ਦਾਸ (ਮੁੱਖ ਸੇਵਾਦਾਰ, ਸੰਤ ਹਰੀ ਦਾਸ ਉਦਾਸੀਨ ਆਸ਼ਰਮ ਧਾਮ, ਕਠਾਰ) ਨੇ ਸੰਤ ਪ੍ਰਵਚਨ ਕਰਦਿਆਂ ਕਿਹਾ ਕਿ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਨੇ ਆਪਣਾ ਸਮੁੱਚਾ ਜੀਵਨ ਸਤਿਗੁਰੂ ਰਵਿਦਾਸ ਮਿਸ਼ਨ ਦੇ ਪ੍ਰਚਾਰ-ਪ੍ਰਸਾਰ,ਮਾਨਵ ਕਲਿਆਣ ਅਤੇ ਕੌਮ ਦੇ ਮਹਾਨ ਤੀਰਥ ਅਸਥਾਨ ਸੀਰ ਗੋਵਰਧਨਪੁਰ (ਕਾਂਸ਼ੀ ਬਨਾਰਸ) ਦੇ ਮੰਦਰ ਦੀ ਸੇਵਾ ਲਈ ਅਰਪਣ ਕਰ ਦਿੱਤਾ ਸੀ। ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਸਮਾਜ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੀਆਂ।

ਬਰਸੀ ਸਮਾਗਮ ਮੌਕੇ ਪਾਵਨ ਬਾਣੀ ਦੇ ਸੰਪਟ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਪ੍ਰਸਿੱਧ ਮਿਸ਼ਨਰੀ ਗਾਇਕਾਂ, ਕੀਰਤਨੀ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦਾ ਗੁਣਗਾਣ ਕੀਤਾ ਅਤੇ ਬ੍ਰਹਮਲੀਨ ਬਰਸੀ ਸਮਾਗਮ ਦੌਰਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਨਾਲ ਸੰਤ ਪ੍ਰਦੀਪ ਦਾਸ ਅਤੇ ਸੰਤ ਲੇਖਰਾਜ ਨੂਰਪੁਰ ਵਾਲੇ, ਸੰਤ ਇੰਦਰ ਦਾਸ ਮੇਘੋਵਾਲ, ਸੰਤ ਲੇਖਰਾਜ ਨੂਰਪੁਰ, ਸੰਤ ਲਖਵਿੰਦਰ ਸਿੰਘ, ਸੰਤ ਜਸਪਾਲ ਸਿੰਘ, ਸੰਤ ਨਿਰਮਲ ਸਿੰਘ, ਸੰਤ ਬਲਵੰਤ ਸਿੰਘ ਅਤੇ ਹੋਰ ਅਨੇਕਾਂ ਸੰਤ ਮਹਾਪੁਰਸ਼ ਹਾਜ਼ਰ ਸਨ। ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵਿਚ ਸ਼ਮਸ਼ੇਰ ਸਿੰਘ ਦੂਲੋ ਸਾਬਕਾ ਕੈਬਨਿਟ ਮੰਤਰੀ, ਸਾਬਕਾ ਵਿਧਾਇਕ ਰਜਿੰਦਰ ਕੁਮਾਰ, ਮੈਜਿਸਟ੍ਰੇਟ ਲਛਮਣ ਦਾਸ ਯੂ.ਕੇ., ਸੋਹਣ ਲਾਲ ਢੰਡਾ ਯੂ.ਕੇ., ਵਰਿੰਦਰ ਬੰਗੜ ਕੈਨੇਡਾ, ਅਤੇ ਜਰਨੈਲ ਸਿੰਘ ਜੱਜ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਮਾਗਮ ਦੇ ਅਖ਼ੀਰ ਵਿੱਚ ਸੰਤ ਨਿਰੰਜਨ ਦਾਸ ਮਹਾਰਾਜ ਅਤੇ ਸੰਤ ਪ੍ਰਦੀਪ ਦਾਸ ਵੱਲੋਂ ਆਈਆਂ ਹੋਈਆਂ ਨਾਮੀ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

By admin

Related Post