ਪੰਜਾਬ ਦੀ ਵਾਗਡੋਰ ਸਰਕਾਰ ਦੇ ਹੱਥੋਂ ਹੁਣ ਨਿਕਲ ਚੁੱਕੀ ਹੈ ਜਿਸ ਕਰਕੇ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ : ਨੇਕੂ, ਹੈਪੀ, ਬੰਟੀ
ਹੁਸ਼ਿਆਰਪੁਰ 26 ਫਰਵਰੀ (ਤਰਸੇਮ ਦੀਵਾਨਾ) –ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾਂ,ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ, ਬੰਟੀ ਹਰਿਆਣਾ ਪ੍ਰਧਾਨ ਹਲਕਾ ਸ਼ਾਮ ਚੁਰਾਸੀ, ਵਿਪਨ ਬਸੀਕਲਾਂ, ਅਮਰੀਕ ਸਿੰਘ ਰਾਜੂ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਡਰਾਮੇ ਹੁਣ ਫੇਲ ਹੋਣ ਲੱਗ ਪਏ ਹਨ ਕਿਉਂਕਿ ਜਿੱਥੇ ਵੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸੈਮੀਨਾਰ ਹੁੰਦੇ ਹਨ ਉੱਥੇ ਲੋਕ ਨਸ਼ਾ ਸਮੱਗਲਰਾਂ ਖਿਲਾਫ ਪੁਲਿਸ ਦੀ ਕਾਰਗੁਜ਼ਾਰੀ ਤੇ ਜਵਾਲ ਉਠਾ ਰਹੇ ਹਨ ਉਹਨਾਂ ਕਿਹਾ ਕਿ ਪਰ ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਅਫਸਰ ਜਵਾਬ ਨਹੀਂ ਦੇ ਰਹੇ ।
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਸਰਕਾਰ ਦੇ ਹੱਥੋਂ ਨਿਕਲ ਚੁੱਕੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਆਓ ਭਗਤ ਕਰਨ ਲਈ ਰਹਿ ਗਿਆ ਹੈ ਅਤੇ ਪੰਜਾਬ ਦਾ ਡੀਜੀਪੀ ਦੋਨਾਂ ਲੀਡਰਾਂ ਨੂੰ ਖੁਸ਼ ਕਰਨ ਲਈ ਜਿੰਮੇਵਾਰ ਨਿਭਾ ਰਿਹਾ ਹੈ ਉਹਨਾਂ ਕਿਹਾ ਕਿ ਦੋਨਾਂ ਹੀ ਪੰਜਾਬ ਦੇ ਮੁੱਖ ਨੁਮਾਇਦਿਆਂ ਮੁੱਖ ਮੰਤਰੀ ਅਤੇ ਡੀਜੀਪੀ ਦਾ ਜਮੀਨੀ ਹਾਲਾਤ ਵੱਲ ਕੋਈ ਧਿਆਨ ਨਹੀਂ ਹੈ ਜਿਸ ਕਰਕੇ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ ਪਰ ਹੈਰਾਨਗੀ ਦੀ ਇਹ ਗੱਲ ਹੈ ਕਿ ਕਿਤੇ ਵੀ ਸਰਕਾਰ ਨਜ਼ਰ ਨਹੀਂ ਆ ਰਹੀ।
ਉਹਨਾਂ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਇੱਕ ਦਿਨ ਪੰਜਾਬ ਵਿੱਚ ਅਜਿਹੀ ਖੂਨੀ ਖੇਡ ਸ਼ੁਰੂ ਹੋਵੇਗੀ ਜੋ ਸਾਂਭਿਆ ਵੀ ਨਹੀਂ ਸਾਂਭੀ ਜਾਣੀ ਅਤੇ ਪੰਜਾਬ ਬਰਬਾਦ ਹੋ ਕੇ ਰਹਿ ਜਾਏਗਾ। ਉਹਨਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਚਿਹਰੇ ਬੇਨਕਾਬ ਹੋ ਚੁੱਕੇ ਹਨ ਵਿਧਾਇਕਾਂ ਦੀ ਕਾਰਗੁਜ਼ਾਰੀ ਵੀ ਸਾਹਮਣੇ ਹੈ ਜਿਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੂੰ ਚੱਲਦਾ ਕਰਨ ਲਈ ਸੋਚਣ ਦੀ ਲੋੜ ਹੈ।

